ਹੁਸ਼ਿਆਰਪੁਰ, 8 ਅਕਤੂਬਰ (ADESH PARMINDER SINGH)
2016 ਬੈਚ ਦੇ ਆਈ.ਏ.ਐਸ. ਮੈਡਮ ਅਮਰਪ੍ਰੀਤ ਕੌਰ ਸੰਧੂ ਨੇ ਐਸ.ਡੀ.ਐਮ. ਹੁਸ਼ਿਆਰਪੁਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਆਈ.ਏ.ਐਸ. ਬਣਨ ਤੋਂ ਪਹਿਲਾਂ ਉਹ ਇੰਡੀਅਨ ਰੇਲਵੇ ਟਰੈਫਿਕ ਸਰਵਿਸਜ਼ ਵਿੱਚ ਤਾਇਨਾਤ ਸਨ ਅਤੇ ਆਈ.ਏ.ਐਸ. ਦੀ ਟਰੇਨਿੰਗ ਤੋਂ ਬਾਅਦ ਐਸ.ਡੀ.ਐਮ. ਹੁਸ਼ਿਆਰਪੁਰ ਵਜੋਂ ਉਨ•ਾਂ ਦੀ ਪਹਿਲੀ ਤਾਇਨਾਤੀ ਹੈ।
ਆਪਣਾ ਅਹੁਦਾ ਸੰਭਾਲਦਿਆਂ ਮੈਡਮ ਸੰਧੂ ਨੇ ਕਿਹਾ ਕਿ ਸਬ-ਡਵੀਜ਼ਨ ਹੁਸ਼ਿਆਰਪੁਰ ਦੇ ਵਾਸੀਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣਾ ਉਨ•ਾਂ ਦਾ ਮੁੱਖ ਉਦੇਸ਼ ਹੋਵੇਗਾ। ਉਨ•ਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਹੈ, ਤਾਂ ਉਹ ਉਨ•ਾਂ ਨੂੰ ਦਫ਼ਤਰੀ ਕੰਮ ਦੇ ਸਮੇਂ ਬੇਝਿਜਕ ਮਿਲ ਸਕਦੇ ਹਨ। ਉਨ•ਾਂ ਕਿਹਾ ਕਿ ਸਬ-ਡਵੀਜ਼ਨ ਅਧੀਨ ਪੈਂਦੀਆਂ ਮੰਡੀਆਂ ਦਾ ਉਹ ਸਮੇਂ-ਸਮੇਂ ‘ਤੇ ਜਾਇਜ਼ਾ ਲੈਂਦੇ ਰਹਿਣਗੇ, ਤਾਂ ਜੋ ਨਿਰਵਿਘਨ ਝੋਨੇ ਦੀ ਖਰੀਦ ਯਕੀਨੀ ਬਣਾਈ ਜਾ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp