BREAKING : >ਮੁੱਖ ਮੰਤਰੀ ਪੰਜਾਬ ਅੱਗੇ ਵਿਧਾਇਕ ਪਠਾਨਕੋਟ ਅਤੇ ਭੋਆ ਨੇ ਕਰਵਾਇਆ ਮੋਜੂਦਾ ਸਥਿਤੀ ਤੋਂ ਜਾਣੂ ਅਤੇ ਰੱਖੀਆਂ ਸਮੱਸਿਆਵਾਂ


ਮੁੱਖ ਮੰਤਰੀ ਪੰਜਾਬ ਅੱਗੇ ਵਿਧਾਇਕ ਪਠਾਨਕੋਟ ਅਤੇ ਭੋਆ ਨੇ ਕਰਵਾਇਆ ਮੋਜੂਦਾ ਸਥਿਤੀ ਤੋਂ ਜਾਣੂ ਅਤੇ ਰੱਖੀਆਂ ਸਮੱਸਿਆਵਾਂ

ਪਠਾਨਕੋਟ 28 ਅਪ੍ਰੈਲ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ  ) ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਭਰ ਦੇ ਸਾਰੇ ਵਿਧਾਇਕਾਂ ਨਾਲ ਅਤੇ ਸਿਹਤ ਮੰਤਰੀ ਪੰਜਾਬ ਨਾਲ ਇੱਕ ਵਿਸ਼ੇਸ ਵੀਡਿਓ ਕਾਂਨਫਰੰਸ ਕੀਤੀ ਅਤੇ ਵੱਖ ਵੱਖ ਜਿਲਿ•ਆਂ ਦੀ ਕਰੋਨਾ ਵਾਈਰਸ ਨੂੰ ਲੈ ਕੇ ਸਥਿਤੀ ਦਾ ਜਾਇਜਾ ਲਿਆ। ਜਿਲ•ਾ ਪਠਾਨਕੋਟ ਤੋਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਦੇ ਵੀ.ਸੀ ਰੂਮ ਵਿੱਚ ਹਾਜਰ ਹੋਏ। ਮੁੱਖ ਮੰਤਰੀ ਪੰਜਾਬ ਨੇ ਕਾਂਨਫਰੰਸ ਦੇ ਸੁਰੂ ਵਿੱਚ ਸਭ ਤੋਂ ਪਹਿਲਾ ਪੰਜਾਬ ਦੇ ਕਿਸਾਨਾ ਨੂੰ ਵੀ ਅਪੀਲ ਕੀਤੀ ਕਿ ਦਾਨਾ ਮੰਡੀਆਂ ਵਿੱਚ ਸਾਰੇ ਕਿਸਾਨ, ਅਧਿਕਾਰੀ, ਕਰਮਚਾਰੀ ,ਵਿਧਾਇਕ ਅਤੇ ਹੋਰ ਪਾਰਟੀ ਵਰਕਰ ਅਗਰ ਮੰਡੀਆਂ ਵਿੱਚ ਜਾਇਜਾ ਲੈਣ ਜਾਂਦੇ ਹਨ ਤਾਂ ਸੁਰੱਖਿਆ ਪ੍ਰਬੰਧਾ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨ•ਾਂ ਕਿਹਾ ਕਿ ਹਰੇਕ ਵਿਅਕਤੀ ਮਾਸਕ ਦਾ ਪ੍ਰਯੋਗ ਜਰੂਰੀ ਬਣਾਏ, ਮੰਡੀਆਂ ਵਿੱਚ ਹੱਥ ਧੋਣ ਲਈ ਜਿਹੜੇ ਪਵਾਇੰਟ ਬਣਾਏ ਗਏ ਹਨ ਉਨ•ਾਂ ਦਾ ਪ੍ਰਯੋਗ ਕਰਦਿਆਂ ਹੋਇਆ ਬਾਰ ਬਾਰ ਹੱਥ ਧੋਣ ਦੀ ਆਦਤ ਪਾਈ ਜਾਵੇ , ਇਸ ਤੋਂ ਇਲਾਵਾ ਸਭ ਤੋਂ ਜਰੂਰੀ ਹੈ ਕਿ ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਤਾਂ ਜੋ ਅਸੀਂ ਕਰੋਨਾ ਵਾਈਰਸ ਦੀ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ।


ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਭ ਤੋਂ ਪਹਿਲਾ ਜਿਲ•ਾ ਪਠਾਨਕੋਟ ਤੇ ਚਰਚਾ ਕਰਦਿਆਂ ਵਿਧਾਇਕ ਪਠਾਨਕੋਟ ਅਤੇ ਵਿਧਾਇਕ ਭੋਆ ਨਾਲ ਗੱਲਬਾਤ ਕੀਤੀ। ਵੀ.ਸੀ. ਦੇ ਸੁਰੂ ਵਿੱਚ ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ ਨੇ ਜਿਲ•ਾ ਪਠਾਨਕੋਟ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ , ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ  ਕਰੋਨਾ ਪਾਜੀਟਿਵ ਕੇਸਾਂ ਨਾਲ ਸਬੰਧਤ 777 ਲੋਕਾਂ ਦੇ ਸੈਂਪਲਿੰਗ ਕੀਤੀ ਗਈ ਹੈ 24 ਲੋਕ ਕਰੋਨਾ ਪਾਜੀਟਿਵ ਆਏ ਸਨ ਜਿਨ•ਾਂ ਵਿੱਚੋਂ ਵੀ 9 ਲੋਕ ਪੂਰੀ ਤਰ•ਾ ਨਾਲ ਕਰੋਨਾ ਮੁਕਤ ਹੋ ਕੇ ਆਪਣੇ ਘਰ•ਾਂ ਨੂੰ ਜਾ ਚੁੱਕੇ ਹਨ ਅਤੇ ਬਾਕੀ 15 ਕਰੋਨਾ ਪਾਜੀਟਿਵ ਲੋਕਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚਲ ਰਿਹਾ ਹੈ।
ਵਿਧਾਇਕ ਪਠਾਨਕੋਟ ਨੇ ਮੁੱਖ ਮੰਤਰੀ ਪੰਜਾਬ ਅੱਗੇ ਮੰਗ ਰੱਖੀ ਕਿ ਜਿਲ•ਾ ਪਠਾਨਕੋਟ ਨੂੰ ਅਮ੍ਰਿਤਸਰ ਮੈਡੀਕਲ ਕਾਲਜ ਨਾਲ ਜੋੜਿਆ ਗਿਆ ਹੈ ਅਤੇ ਜਿਲ•ਾ ਪਠਾਨਕੋਟ ਦੇ 100 ਸੈਂਪਲ ਹੀ ਲੈ ਸਕਦੇ ਹਨ ਇਹ ਸਮਰੱਥਾ ਵਧਾ ਕੇ 200 ਕੀਤੀ ਜਾਣੀ ਚਾਹੀਦੀ ਹੈ। ਉਨ•ਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਰਾਸਨ ਕਿੱਟਾਂ ਅਤੇ ਬਿਜਲੀ ਬਿੱਲਾਂ ਦਾ ਸਮਾਂ ਵਧਾਉਂਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਸਰਕਾਰੀ ਡਾਕਟਰਾਂ ਦੇ ਨਾਲ ਨਾਲ ਪ੍ਰਾਈਵੇਟ ਡਾਕਟਰ ਵੀ ਬਤੋਰ ਵਲੰਟੀਅਰ ਵੀ ਆਪਣਾ ਸਹਿਯੋਗ ਕਰ ਰਹੇ ਹਨ। ਉਨ•ਾਂ ਕਿਹਾ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵੀ ਬੱਚਿਆਂ ਨੂੰ ਆਨ ਲਾਈਨ ਪੜਾਈ ਕਰਵਾ ਰਹੇ ਹਨ ਪਰ ਇੰਟਰਨੈਟ ਦੀ ਸੁਵਿਧਾ ਆਮ ਲੋਕਾਂ ਕੋਲ ਘੱਟ ਹੈ , ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਲਾੱਕ ਡਾਊਨ ਦੋਰਾਨ ਸਿੱਖਿਆ ਲਈ ਪ੍ਰਯੋਗ ਕੀਤਾ ਜਾਣਾ ਵਾਡਾ ਇੰਟਰਨੈਟ ਡਾਟਾ ਫ੍ਰੀ ਕਰਵਾਇਆ ਜਾਵੇ ਜਾਂ ਡਾਟਾ ਵਧਾਇਆ ਜਾਣਾ ਚਾਹੀਦਾ ਹੈ।  ਉਨ•ਾ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਮੋਬਾਇਲ ਨਹੀਂ ਹਨ ਕਿ ਉਹ ਆਨ ਲਾਈਨ ਪੜਾਈ ਕਰ ਸਕਣ ਇਸ ਲਈ ਇਹ ਜਰੂਰੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਕਿਤਾਬਾਂ ਪਹੁਚਾਈਆਂ ਜਾ ਸਕਣ।
ਉਨ•ਾਂ ਕਿਹਾ ਕਿ ਆਨ ਲਾਈਨ ਕੂਪਨ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ ਤਾਂ ਹੀ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਪਹੁੰਚ ਰਹੇ ਹਨ ਉਨ•ਾਂ ਕਿਹਾ ਕਿ ਇੱਕ ਕੂਪਨ ਦੀ ਸਮਰੱਥਾ 50 ਕਵਿੰਟਲ ਹੈ ਇਸ ਨੂੰ ਵਧਾ ਕੇ ਇੱਕ ਕੂਪਨ ਪਿੱਛੇ 1 ਹਜਾਰ ਕਵਿੰਟਲ ਕਣਕ  ਲੈ ਕੇ ਆਉਂਣ ਦੀ ਸੁਵਿਧਾ ਦਿੱਤੀ ਜਾਵੇ।
ਵਿਧਾਇੱਕ ਹਲਕਾ ਭੋਆ ਜੋਗਿੰਦਰ ਪਾਲ ਨੇ ਕਿਹਾ ਕਿ ਖੇਤਰ ਵਿੱਚ ਲੇਬਰ ਦੀ ਕਾਫੀ ਸਮੱਸਿਆ ਆ ਰਹੀ ਹੈ।ਉਨ•ਾਂ ਕਿਹਾ ਕਿ ਝੋਨਾ ਲਗਾਉਂਣ ਲਈ ਜੋ ਮਿਤੀ ਨਿਰਧਾਰਤ ਕੀਤੀ ਗਈ ਉਸ ਵਿੱਚ ਜਿਲ•ਾ ਪਠਾਨਕੋਟ ਨੂੰ ਰਿਆਤ ਦਿੱਤੀ ਜਾਵੇ ਅਤੇ ਕਰੀਬ 15 ਦਿਨ ਪਹਿਲਾ ਝੋਨਾ ਲਗਾਉਂਣ ਦੀ ਆਗਿਆ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਕਰੈਸਰ ਇੰਡਸਟ੍ਰੀਜ ਦੀ ਲੈਬਰ ਅੱਜ ਵੀ ਕਰੈਸਰਾਂ ਤੇ ਹੀ ਬੈਠੀ ਹੈ ਅਤੇ ਕਰੈਸਰ ਇੰਡਸਟ੍ਰੀਜ ਪੂਰੀ ਤਰ•ਾਂ ਨਾਲ ਬੰਦ ਹੈ । ਉਨ•ਾਂ ਕਿਹਾ ਕਿ ਕਰੈਸਰ ਸਹਿਰ ਤੋਂ ਬਾਹਰ ਹੋਣ ਕਾਰਨ ਵੀ ਭੀੜ ਤੋਂ ਹੱਟਕੇ ਹੈ, ਜਿਸ ਦੇ ਚਲਦਿਆਂ ਕਰੈਸਰ ਇੰਡਸਟ੍ਰੀਜ ਨੂੰ ਚਲਾਉਂਣ ਦੀ ਆਗਿਆ ਦਿੱਤੀ ਜਾਵੇ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਲਦੀ ਹੀ ਇੰਡਸਟ੍ਰੀਜ ਦੇ ਸਬੰਧ ਵਿੱਚ ਆਦੇਸ ਜਾਰੀ ਕੀਤੇ ਜਾਣਗੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply