ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਇੱਕ ਅਤਿ ਜ਼ਰੂਰੀ ਮੀਟਿੰਗ video confrencing ਰਾਹੀਂ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਇੱਕ ਅਤਿ ਜ਼ਰੂਰੀ ਮੀਟਿੰਗ video conferencing ਰਾਹੀਂ                         
ਜਲੰਧਰ : (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) –  ਜਥੇਬੰਦੀ  ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ  ਹੋਈ । ਲਗਭਗ 2 ਘੰਟੇ ਚੱਲੀ ਇਸ ਮੀਟਿੰਗ ਵਿੱਚ 26 ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੀਮਤ ਸਮੇਂ ਵਿੱਚ ਸਮੂਹ ਆਗੂਆਂ ਵੱਲੋਂ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ।  ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਲੈਣ ਗਏ P.R.T.C. ਦੇ ਡਰਾਈਵਰ ਮਨਜੀਤ ਸਿੰਘ ਦੀ ਹੋਈ ਅਚਾਨਕ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਰਕਾਰ ਕੋਲੋਂ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ ।
ਵੱਖ ਵੱਖ ਵਿਚਾਰਾਂ ਉਪਰੰਤ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ 
👉ਮਜ਼ਦੂਰ ਦਿਵਸ ਦੇ ਸਬੰਧ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਕੀਤੇ ਗਏ ਐਲਾਨ ਦੇ ਤਹਿਤ ਪ.ਸ.ਸ.ਫ. ਵੱਲੋਂ  ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਦਫਤਰਾਂ ਜਾਂ ਹੋਰ ਸਥਾਨਾ ਤੇ ਪਹਿਲੀ ਮਈ ਨੂੰ ਝੰਡੇ ਲਹਿਰਾਏ ਜਾਂਦੇ ਹਨ, ਉਨ੍ਹਾਂ ਸਥਾਨਾਂ ਤੇ ਸੀਮਿਤ ਗਿਣਤੀ ਨਾਲ ਝੰਡੇ ਲਹਿਰਾਏ ਜਾਣ, ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਉਸ ਦਿਨ ਆਪਣੇ- ਆਪਣੇ ਘਰਾਂ ਉੱਪਰ ਵੀ ਲਾਲ ਝੰਡੇ ਲਹਿਰਾਏ ਜਾਣ, ਜੇ. ਪੀ.ਐੱਮ.ਓ. ਫੈਡਰੇਸ਼ਨ ਜਾਂ ਆਪਣੀ-ਆਪਣੀ ਜਥੇਬੰਦੀ ਦਾ ਝੰਡਾ ਲਹਿਰਾਇਆ ਜਾਵੇਗਾ ਅਤੇ ਜੇਕਰ ਕਿਸੇ ਕੋਲ ਇਸ ਤਰ੍ਹਾਂ ਦਾ ਝੰਡਾ ਨਹੀਂ ਹੈ ਤਾਂ ਉਨ੍ਹਾਂ ਵੱਲੋਂ ਲਾਲ ਰੰਗ ਦਾ 1×1.5 ਸਾਈਜ਼ ਦਾ ਕੋਈ ਵੀ ਕਪੜਾ ਲਹਿਰਾਇਆ ਜਾ ਸਕਦਾ ਹੈ। ਫ਼ੈਸਲਾ ਕੀਤਾ ਗਿਆ ਕਿ ਮਜ਼ਦੂਰਾਂ ਦਾ ਦਿਵਸ ਹੋਣ ਕਾਰਨ ਕੋਰੋਨਾ ਵਾਇਰਸ ਨਾਲ ਰੋਜ਼ਾਨਾ ਦਿਹਾੜੀ ਕਰਕੇ ਕਮਾਉਣ ਵਾਲੇ ਜਿਹੜੇ ਮਿਹਨਤਕਸ਼ ਲੋਕਾਂ ਦਾ ਗੁਜ਼ਾਰਾ ਮੁਸ਼ਕਿਲ ਹੈ ਉਨ੍ਹਾਂ ਨੂੰ  ਸੁੱਕਾ ਰਾਸ਼ਨ  ਦੇ ਕੇ ਮਦਦ ਕੀਤੀ ਜਾਵੇ, ਇਸ ਕੰਮ ਲਈ ਅਤਿ ਜ਼ਰੂਰਤਮੰਦ ਮਿਡ ਡੇ ਮੀਲ, ਆਂਗਣਵਾੜੀ ਵਰਕਰ/ਹੈਲਪਰ  ਜਾਂ ਆਸ਼ਾ ਵਰਕਰਾਂ ਨੂੰ ਪਹਿਲ ਦਿੱਤੀ ਜਾਵੇ।
 👉ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਜਿਨ੍ਹਾਂ ਆਗੂਆਂ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕੀਤੇ ਗਏ ਹਨ ਉਨ੍ਹਾਂ ਦੇ ਹੱਕ ਵਿੱਚ ਪ.ਸ.ਸ.ਫ. ਵਲੋਂ  ਅਤੇ ਫੈਡਰੇਸ਼ਨ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਸੂਬਾ ਪੱਧਰ ਤੇ ਮੁੱਖ ਮੰਤਰੀ ਪੰਜਾਬ, ਉਚੇਰੀ ਮੈਡੀਕਲ ਸਿੱਖਿਆ ਸਕੱਤਰ, ਮੈਡੀਕਲ ਕਾਲਜ ਦੇ ਵਾਈਸ ਚਾਂਸਲਰ, ਪ੍ਰਿੰਸੀਪਲ ਨੂੰ ਆਪਣੀ ਆਪਣੀ ਜਥੇਬੰਦੀ ਵੱਲੋਂ ਮੰਗ ਪੱਤਰ ਭੇਜੇ ਜਾਣ ਅਤੇ ਪ੍ਰੈੱਸ ਨੋਟ ਲਗਵਾਏ ਜਾਣ, ਫੈਡਰੇਸ਼ਨ ਦੀਆਂ ਜ਼ਿਲ੍ਹਾ ਇਕਾਈਆਂ ਨੂੰ ਵੀ ਪ੍ਰੈਸ ਲਗਵਾਉਣ ਦੀ ਅਪੀਲ ਕੀਤੀ ਗਈ ਹੈ ।
👉ਕੇਂਦਰ ਸਰਕਾਰ ਵੱਲੋਂ ਮਹਿੰਗਾਈ ਭੱਤੇ ਨੂੰ ਫਰੀਜ਼ ਕਰਨ ਦਾ ਵੀ ਵਿਰੋਧ ਕੀਤਾ ਗਿਆ 
👉ਸੂਬਾ ਸਰਕਾਰ ਵੱਲੋਂ ਤਨਖਾਹ ਕਟੌਤੀ ਦੀ ਤਜਵੀਜ਼ ਦਾ ਵਿਰੋਧ ਕਰਨ ਸਬੰਧੀ “ਪੰਜਾਬ ਯੂ-ਟੀ ਮੁਲਾਜ਼ਮ ਅਤੇ ਪੈਨਸ਼ਨਰ  ਸਾਂਝਾ ਫਰੰਟ” ਨਾਲ ਸੰਪਰਕ ਕਰਕੇ ਸਾਂਝੇ ਤੌਰ ਤੇ ਸਰਕਾਰ ਨੂੰ ਲਿਖਿਆ ਜਾਵੇਗਾ ਅਤੇ ਜੇਕਰ ਸਾਂਝੇ ਫਰੰਟ ਨਾਲ ਇਸ ਸਬੰਧੀ ਸਹਿਮਤੀ ਨਹੀਂ ਬਣਦੀ ਤਾਂ ਫੈਡਰੇਸ਼ਨ ਵੱਲੋਂ ਆਪਣੇ ਤੌਰ ਤੇ ਕਾਰਵਾਈ ਕੀਤੀ ਜਾਵੇਗੀ, ਜੇਕਰ ਸਰਕਾਰ ਵੱਲੋਂ ਤਨਖਾਹ ਕਟੌਤੀ ਦਾ ਪੱਤਰ ਕੱਢਿਆ ਜਾਂਦਾ ਹੈ ਤਾਂ ਵੱਖ ਵੱਖ ਸਥਾਨਾਂ ਤੇ ਸੀਮਤ ਗਿਣਤੀ ਵਿੱਚ ਉਸ ਦੀਆਂ ਕਾਪੀਆਂ ਸਾੜ ਕੇ ਇਸ ਦਾ ਵਿਰੋਧ ਕੀਤਾ ਜਾਵੇਗਾ। 
 👉ਕੋਰੋਨਾ ਜਿਹੀ ਭਿਆਨਕ ਬਿਮਾਰੀ ਨਾਲ ਲੜ ਰਹੇ ਸਿਹਤ ਕਾਮਿਆਂ ਪੁਲਿਸ ਕਰਮਚਾਰੀਆਂ ਮਿਊਾਸੀਪਲ ਕਮੇਟੀ ਮੁਲਾਜ਼ਮਾਂ ਸਾਹਿਤ ਸਮੇਂ ਡਿਊਟੀਆਂ ਤੇ ਜਾ ਰਹੇ ਸਮੁੱਚੇ ਮੁਲਾਜ਼ਮਾਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ ਅਤੇ ਫਰੰਟ ਲਾਈਨ ਤੇ ਕੰਮ ਕਰ ਰਹੇ ਸਮੁੱਚੇ ਸਿਹਤ ਕਰਮਚਾਰੀਆਂ ਨੂੰ  ਉਚ ਮਿਆਰੀ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਈਆਂ ਜਾਣ, ਹਰਿਆਣਾ ਪੈਟਰਨ ਤੇ ਮੁਲਾਜ਼ਮਾਂ ਨੂੰ ਦੁੱਗਣੀ ਤਨਖਾਹ ਦੇਣ ਦੇ ਨਾਲ ਨਾਲ ਆਸ਼ਾ ਵਰਕਰਾਂ ਦੇ ਇਨਸੈਂਟਿਵ ਚ ਵੀ ਵਾਧਾ ਕੀਤਾ ਜਾਵੇ। 
👉ਪਿਛਲੇ ਕੁਝ ਸਮੇਂ ਦੌਰਾਨ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਰੋਕੀਆਂ ਪੈਨਸ਼ਨਾਂ ਅਤੇ ਹੋਰ ਬਕਾਇਆਂ ਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਕੀਤੀ ਗਈ ਅਤੇ ਤਨਖਾਹਾਂ ਸਬੰਧੀ ਖਜ਼ਾਨਿਆਂ ਤੇ ਲਾਈ ਰੋਕ ਦਾ ਵੀ ਗੰਭੀਰ ਨੋਟਿਸ ਲਿਆ ਗਿਆ।
👉ਮੁਲਾਜ਼ਮਾਂ ਦੀਆਂ ਪਿਛਲੇ ਮਹੀਨਿਆਂ ਤੋਂ ਰੋਕੀਆਂ ਤਨਖ਼ਾਹਾਂ ਅਤੇ ਮਾਣ ਭੱਤੇ/  ਇਨਸੈਨਟਿਵ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply