ਡਿਪਟੀ ਕਮਿਸ਼ਨਰ :ਪਿੰਡ ਦੇਹਰੀਵਾਲ ਅਤੇ ਬੈਂਚ ਬਾਜਾ ਦੀਆਂ 5 ਲੜਕੀਆਂ ਬੁਟੀਕ ਖੋਲ ਕੇ ਬਣੀਆਂ ਆਤਮ ਨਿਰਭਰ

-ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰ ਬਸੀ ਜਲਾਲ ਤੋਂ ਸਿਖਲਾਈ ਪ੍ਰਾਪਤ ਕਰਕੇ ਪਰਿਵਾਰ ਦੀ ਆਰਥਿਕਤਾ ‘ਚ ਯੋਗਦਾਨ ਪਾਉਣ ਦਾ ਕੀਤਾ ਨਿਸ਼ਚਾ
-ਡਿਪਟੀ ਕਮਿਸ਼ਨਰ ਨੇ ਸ਼ਲਾਘਾ ਕਰਦਿਆਂ ਬਾਕੀ ਘਰੇਲੂ ਲੜਕੀਆਂ ਨੂੰ ਸੇਧ ਲੈਣ ਦੀ ਕੀਤੀ ਅਪੀਲ
-ਕਿਹਾ, ਨੌਜਵਾਨ ਮਲਟੀ ਸਕਿੱਲ ਅਤੇ ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ
ਹੁਸ਼ਿਆਰਪੁਰ, 9 ਅਕਤੂਬਰ: (ADESH PARMINDER SINGH)
ਸਿੱਖਣ ਦਾ ਜਜ਼ਬਾ ਹੋਵੇ, ਤਾਂ ਮੰਜ਼ਿਲ ਦੂਰ ਨਹੀਂ ਹੁੰਦੀ। ਕੁਝ ਇਹੀ ਜਜ਼ਬਾ ਪਿੰਡ ਦੇਹਰੀਵਾਲ ਅਤੇ ਪਿੰਡ ਬੈਂਚ ਬਾਜਾ ਲੜਕੀਆਂ ਵਿੱਚ ਸੀ, ਜਿਨ•ਾਂ ਨੇ ਆਤਮ ਨਿਰਭਰਤਾ ਵੱਲ ਕਦਮ ਵਧਾਉਂਦਿਆਂ ਪਰਿਵਾਰ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਦਾ ਨਿਸ਼ਚਾ ਕੀਤਾ। ਇਨ•ਾਂ ਲੜਕੀਆਂ ਦੇ ਹੌਂਸਲਿਆਂ ਨੂੰ ਖੰਭ ਦਿੱਤੇ ਪਿੰਡ ਬਸੀ ਜਲਾਲ ਦੇ ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰ ਨੇ, ਜਿਥੋਂ ਇਨ•ਾਂ ਨੇ ਉਡਾਨ ਭਰਨੀ ਸਿੱਖੀ ਅਤੇ ਅੱਜ ਇਹ ਲੜਕੀਆਂ ਆਤਮ ਨਿਰਭਰ ਹੋ ਕੇ ਸਰਕਾਰ ਦੇ ਨਾਰੀ ਸਸ਼ਕਤੀਕਰਨ ਦੇ ਵਾਅਦੇ ਨੂੰ ਸਾਰਥਕ ਕਰ ਰਹੀਆਂ ਹਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਘਰੇਲੂ ਲੜਕੀਆਂ ਨੂੰ ਵੀ ਇਨ•ਾਂ ਉਤਸ਼ਾਹਿਤ ਲੜਕੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਤਮ ਨਿਰਭਰ ਬਣਨ ਲਈ ਜੀਅ ਤੋੜ ਯਤਨ ਕਰਨੇ ਚਾਹੀਦੇ ਹਨ। ਉਨ•ਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ, ਕਿਉਂਕਿ ਮੌਕਾ ਮਿਲਣ ‘ਤੇ ਲੜਕੀਆਂ ਸਿੱਧ ਕਰ ਸਕਦੀਆਂ ਹਨ, ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਉਨ•ਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਇਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਚੱਲ ਰਿਹਾ ਹੈ, ਜਦਕਿ ਬਸੀ ਜਲਾਲ ਸਮੇਤ 5 ਹੋਰ ਨੰਦਾਚੌਰ, ਭੰਗਾਲਾ, ਹੰਦਵਾਲ ਅਤੇ ਸੰਸਾਰਪੁਰ ਵਿਖੇ ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਪ੍ਰਦਾਨ ਕਰ ਰਹੇ ਹਨ। ਉਨ•ਾਂ ਨੌਜਵਾਨਾਂ ਨੂੰ ਇਨ•ਾਂ ਸੈਂਟਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਵੀ ਕੀਤੀ।
ਪਿੰਡ ਦੇਹਰੀਵਾਲ ਦੀ ਮਨਦੀਪ ਕੌਰ, ਸਰਬਜੀਤ ਕੌਰ ਤੇ ਤਾਰੋ ਦੇਵੀ ਨੇ ਫੈਸ਼ਨ ਬੁਟੀਕ ਅਤੇ ਪਿੰਡ ਬੈਂਚ ਬਾਜਾ ਦੀ ਕਿਰਨਦੀਪ ਕੌਰ ਤੇ ਪ੍ਰਭਜੋਤ ਕੌਰ ਨੇ ਕਿਰਨ ਬੁਟੀਕ ਖੋਲ• ਕੇ ਸਵੈ-ਰੋਜ਼ਗਾਰ ਵੱਲ ਕਦਮ ਵਧਾਇਆ ਹੈ। ਇਹ ਲੜਕੀਆਂ ਅੱਜ ਹਜ਼ਾਰਾਂ ਰੁਪਏ ਮਹੀਨਾ ਕਮਾ ਰਹੀਆਂ ਹਨ। ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਬਸੀ ਜਲਾਲ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਉਨ•ਾਂ ਦੀ ਸੈਂਟਰ ਦੀ ਟਰੇਨਰ ਦਲਜੀਤ ਕੌਰ ਤੇ ਸੈਂਟਰਲ ਇੰਚਾਰਜ ਪ੍ਰਮਿੰਦਰ ਕੌਰ ਨੇ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ। ਉਹ ਇਸ ਕੰਮ ਵਿੱਚ ਉਨ•ਾਂ ਦੀ ਸਹਾਇਤਾ ਕਰਨ ਲਈ ਉਨ•ਾਂ ਦੇ ਮਾਤਾ-ਪਿਤਾ ਨੂੰ ਵੀ ਘਰ ਜਾ ਕੇ ਮਿਲੇ ਅਤੇ ਲੜਕੀਆਂ ਦੀ ਤਰੱਕੀ ਲਈ ਸਮਝਾਇਆ। ਨਤੀਜਾ ਸਾਰਿਆਂ ਦੇ ਸਾਹਮਣੇ ਹੈ, ਹੁਣ ਇਹ ਲੜਕੀਆਂ ਆਪਣੇ ਕੰਮ ਤੋਂ ਸੰਤੁਸ਼ਟ ਹਨ ਅਤੇ ਬਾਕੀ ਲੜਕੀਆਂ ਨੂੰ ਵੀ ਸੈਂਟਰ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕਰ ਰਹੀਆਂ ਹਨ।
ਮਨਦੀਪ ਕੌਰ, ਸਰਬਜੀਤ ਕੌਰ, ਤਾਰੋ ਦੇਵੀ, ਕਿਰਨਦੀਪ ਕੌਰ ਤੇ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਹ ਪਰਿਵਾਰ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣਾ ਚਾਹੁੰਦੀਆਂ ਸਨ ਅਤੇ ਇਸ ਦੌਰਾਨ ਉਨ•ਾਂ ਨੂੰ ਰੂਰਲ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਪਤਾ ਲੱਗਾ, ਉਪਰੰਤ ਉਨ•ਾਂ ਨੇ ਇਥੋਂ ਟਰੇਨਿੰਗ ਹਾਸਲ ਕੀਤੀ। ਉਨ•ਾਂ ਦੱਸਿਆ ਕਿ ਹੁਣ ਉਹ ਆਪਣੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਟਰੇਨਿੰਗ ਸੈਂਟਰ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਉਨ•ਾਂ ਦੇ ਜੀਵਨ ਦੀ ਦਿਸ਼ਾ ਬਦਲ ਗਈ ਹੈ ਅਤੇ ਉਨ•ਾਂ ਨੂੰ ਖੁਸ਼ੀ ਹੈ ਕਿ ਉਹ ਆਪਣੇ ਨਾਲ-ਨਾਲ ਬਾਕੀ ਲੜਕੀਆਂ ਨੂੰ ਵੀ ਸਿਖਲਾਈ ਦੇ ਰਹੀਆਂ ਹਨ।

Related posts

Leave a Reply