BREAKING : ਜ਼ਿਲਾ ਗੁਰਦਾਸਪੁਰ ਤੋਂ ਆਪਣੇ ਹੋਮ ਸਟੇਟ ਜਾਣ ਵਾਲੇ ਵਿਅਕਤੀ ਪੰਜਾਬ ਸਰਕਾਰ ਦੀ ਵੈਬਸਾਈਟ ‘ਤੇ ਅੱਜ 30-4-2020 ਨੂੰ ਰਾਤ 12 ਵਜੋ ਤੋਂ ਬਾਅਦ ਅਪਲਾਈ ਕਰ ਸਕਦੇ ਹਨ

ਗੁਰਦਾਸਪੁਰ, 30 ਅਪ੍ਰੈਲ (   ਅਸ਼ਵਨੀ  ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਕੋਵਿਡ-19 ਕੰਟਰੋਲ ਰੂਮ, ਚੰਡੀਗੜ• ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਤਹਿਤ ਕੋਰੋਨਾ ਵਾਇਰਸ ਕਰਕੇ ਲਾਕਡਾਊਨ ਹੋਣ ਕਾਰਨ ਜੇਕਰ ਕਿਸੇ ਵਿਅਕਤੀ ਵਲੋਂ ਜ਼ਿਲਾ ਗੁਰਦਾਸਪੁਰ ਤੋਂ ਆਪਣੇ ਹੋਮ ਸਟੇਟ ਵਿਚ ਜਾਣਾ ਹੈ ਤਾਂ ਉਸ ਵਿਅਕਤੀ ਵਲੋਂ ਪੰਜਾਬ ਸਰਕਾਰ ਦੀ ਵੈਬਸਾਈਟ  ‘ਤੇ ਅੱਜ ਮਿਤੀ 30-4-2020 ਨੂੰ ਰਾਤ 12 ਵਜੋ ਤੋਂ ਬਾਅਦ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਪਲਾਈ ਕਰਨ ਵਾਲੇ ਵਿਅਕਤੀ ਉਕਤ ਸਾਈਟ ਤੋਂ ਅਪਲਾਈ ਕਰਨ ਉਪਰੰਤ ਉਨਾਂ ਦੋ ਮੋਬਾਇਲ ਨੰਬਰ ਉਪਰ ਇਕ ਆਈ.ਡੀ ਨੰਬਰ ਜਨਰੇਟ ਹੋਵੇਗੀ, ਜਿਸ ਦੀ ਵਰਤੋਂ ਹੈਲਥ ਚੈੱਕਅੱਪ ਦੋਰਾਨ ਕੀਤੀ ਜਾਵੇਗੀ। ਇਹ ਹੈਲਥ ਚੈੱਕਅਪ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਮਿਤੀ 03-05-2020 ਨੂੰ ਸਵੇਰੇ 9 ਵਜੇ ਤੋਂ ਮਿਤੀ –4-05-2020 ਨੂੰ ਰਾਤ ਤਕ ਕੀਜਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਬਲਾਕ ਬਹਿਰਾਮਪੁਰ ਵਿਖੇ ਕਮਿਊਨਟੀ ਹੈਲਥ ਸੈਂਟਰ ਸਿੰਘੋਵਾਲ, ਬਲਾਕ ਕਾਹਨੂੰਵਾਨ ਵਿਖੇ ਕਮਿਊਨਟੀ ਹੈਲਥ ਸੈਂਟਰ ਕਾਹਨੂੰਵਾਨ ਤੇ ਭੈਣੀ ਮੀਆਂ ਖਾਂ ਵਿਖੇ, ਬਲਾਕ ਭਾਮ ਵਿਖੇ ਕਮਿਊਨਟੀ ਹੈਲਥ ਸੈਂਟਰ ਭਾਮ, ਕਾਦੀਆਂ, ਘੁਮਾਣ, ਬਲਾਕ ਨੋਸ਼ਹਿਰਾ ਮੱਝਾ ਸਿੰਘ ਵਿਖੇ ਕਮਿਊਨਟੀ ਹੈਲਥ ਸੈਂਟਰ ਨੌਸ਼ਹਿਰਾ ਮੱਝਾ ਸਿੰਘ, ਕੋਟ ਸੰਤੋਖ ਰਾਏ ਤੇ ਧਾਰੀਵਾਲ, ਬਲਾਕ ਕਲਾਨੋਰ ਵਿਖੇ ਕਮਿਊਨਟੀ ਹੈਲਥ ਸੈਂਟਰ ਕਲਾਨੋਰ, ਬਲਾਕ ਧਿਆਨਪੁਰ ਵਿਖੇ ਕਮਿਊਨਟੀ ਹੈਲਥ ਸੈਂਟਰ ਡੇਰਾ ਬਾਬਾ ਨਾਨਕ, ਬਲਾਕ ਫਤਿਹੜ• ਚੂੜੀਆਂ ਵਿਖੇ ਕਮਿਊਨਟੀ ਹੈਲਥ ਸੈਂਟਰ ਫਤਿਹਗੜ• ਚੂੜੀਆਂ ਅਤੇ ਬਲਾਕ ਰਣਜੀਤ ਬਾਗ ਵਿਖੇ ਕਮਿਊਨਿਟੀ ਹੈਲਥ ਸੈਂਟਰ ਪੁਰਾਣਾ ਸ਼ਾਮਿਲ ਹਨ, ਜਿਥੇ ਹੈਲਥ ਚੈੱਕਅਪ ਹੋਵੇਗੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply