LATEST : ਸ੍ਰੀ ਹਜੂਰ ਸਾਹਿਬ ਅਤੇ ਧਾਰਮਿਕ ਗੁਰਧਾਮਾਂ ਤੋਂ ਆਉਣ ਵਾਲੇ ਸ਼ਰਧਾਂਲੂਆਂ ਦੀ ਤੂਰੰਤ ਜਾਣਕਾਰੀ ਦਿੱਤੀ ਜਾਵੇ :ਐਸ ਡੀ ਐਮ ਦਸੂਹਾ

ਸ੍ਰੀ ਹਜੂਰ ਸਾਹਿਬ ਅਤੇ ਧਾਰਮਿਕ ਗੁਰਧਾਮਾਂ ਤੋਂ ਆਉਣ ਵਾਲੇ ਸ਼ਰਧਾਂਲੂਆਂ ਦੀ ਤੂਰੰਤ ਜਾਣਕਾਰੀ ਦਿੱਤੀ ਜਾਵੇ :ਐਸ ਡੀ ਐਮ ਦਸੂਹਾ 
SPL .CORRESPONDENT :LALJI CHOUDHARY
ਗੜ੍ਹਦੀਵਾਲਾ :ਸ੍ਰੀ ਹਜੂਰ ਸਾਹਿਬ ਨੰਦੇੜ, ਸ੍ਰੀ ਪਟਨਾ ਸਾਹਿਬ ਜਾਂ ਕਿਸੇ ਹੋਰ ਗੂਰਧਾਮਾਂ ਤੋਂ ਸ਼ਰਧਾਲੂ ਦਸੂਹਾ ਉਪਮੰਡਲ ਵਿਚ ਆਉਣ ਵਾਲੀਆਂ ਸਬੰਧੀ ਐਸ ਡੀ ਐਮ ਦਸੂਹਾ ਪ੍ਰਸਾਸ਼ਨਿਕ ਅਧਿਕਾਰੀ ਨੂੰ ਇਕ ਪੱਤਰ ਜਾਰੀ ਕੀਤਾ ਹੈ। ਇਹ ਪੱਤਰ ਉਪ ਕਪਤਾਨ ਪੁਲਿਸ ਦਸੂਹਾ, ਤਹਿਸੀਲਦਾਰ ਦਸੂਹਾ, ਨਾਇਬ ਤਹਿਸੀਲਦਾਰ ਦਸੂਹਾ, ਟਾਂਡਾ ਅਤੇ ਗੜਦੀਵਾਲਾ, ਕਾਰਜ ਸਾਧਕ ਅਫਸਰ, ਨਗਰ ਕੌਂਸਲ ਦਸੂਹਾ, ਟਾਂਡਾ ਅਤੇ ਗੜਦੀਵਾਲਾ ਤੇ ਬੀ ਡੀ ਪੀ ਓ ਦਸੂਹਾ, ਟਾਂਡਾ ਅਤੇ ਭੂੰਗਾ ਨੂੰ ਜਾਰੀ ਕੀਤਾ ਹੈ। ਇਸ ਪੱਤਰ ਵਿਚ ਉਹਨਾਂ ਨੇ ਕਿਹਾ ਕਿ  ਜੇਕਰ ਸ੍ਰੀ ਹਜੂਰ ਸਾਹਿਬ ਨੰਦੇੜ, ਸ੍ਰੀ ਪਟਨਾ ਸਾਹਿਬ ਜਾਂ ਕਿਸੇ ਹੋਰ ਗੂਰਧਾਮਾਂ ਤੋਂ  ਕੋਈ ਵੀ ਸ਼ਰਧਾਲੂ ਆਪ ਦੇ ਆਸ-ਪਾਸ ਆਇਆ ਹੈ ਜਿਸ ਸਮੇਂ ਵੀ ਪਤਾ ਲੱਗਦਾ ਹੈ ਤਾਂ ਉਸਦੀ ਸੂਚਨਾ ਤੂਰੰਤ ਹੇਠ ਲਿਖੇ ਨੰਬਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਦਿੱਤੀ ਜਾਵੇ ਤਾਂ ਜੋ ਇਹਨਾਂ ਸੀਨੀਅਰ ਮੈਡੀਕਲ ਅਫ਼ਸਰਾਂ ਵਲੋਂ ਇਹਨਾਂ ਸ਼ਰਧਾਂਲੂਆਂ ਨੂੰ ਹਦਾਇਤਾਂ ਅਨੁਸਾਰ ਐਂਬੂਲੈਂਸ ਵਿੱਚ ਸਮੇਤ ਟੀਮ ਸਿਵਲ ਸਰਜਨ ਹੁਸ਼ਿਆਰਪੁਰ ਪਾਸ ਪਹੁੰਚਾਇਆ ਜਾਵੇ, ਜਿੱਥੇ ਕਿ ਇਹਨਾਂ ਸ਼ਰਧਾਂਲੂਆਂ ਦਾ ਮੈਡੀਕਲ ਟੈਸਟ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਵੇ, ਥੋੜ੍ਹੀ ਜਿੰਨੀ ਵੀ ਨਰਮੀ ਵਰਤਣ ਨਾਲ ਆਉਣ ਵਾਲੇ ਸਮੇਂ ਅੰਦਰ ਕਈਆਂ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਇਸ ਪੱਤਰ ਦਾ ਇੱਕ ਉਤਾਰਾ ਸੀਨੀਅਰ ਮੈਡੀਕਲ ਅਫਸਰ, ਟਾਂਡਾ, ਮੰਡ ਪੰਧੇਰ ਅਤੇ ਭੂੰਗਾ ਨੂੰ ਵੀ ਭੇਜ ਕੇ ਸੂਚਿਤ ਕੀਤਾ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply