UPDATED -SHO ਵੱਲੋਂ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਦੁਕਾਨਦਾਰ ਚੁੱਕੇ

ਕਿਸ਼ਨਗੜ੍ਹ ਵਿਖੇ ਦੁਕਾਨਦਾਰਾਂ ਵੱਲੋਂ ਕਰਫਿਊ ਦੇ ਨਿਯਮਾਂ ਦੀ ਉਲੰਘਣਾ – ਐੱਸ ਐੱਚ ਓ ਕਰਤਾਰਪੁਰ ਵੱਲੋਂ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਦੁਕਾਨਦਾਰ ਚੁੱਕੇ *  ਅਗਾਊਂ ਵੀ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ 
ਜਲੰਧਰ – (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ) – ਥਾਣਾ ਕਰਤਾਰਪੁਰ ਦੇ ਅੰਤਰਗਤ ਕਸਬਾ ਕਿਸ਼ਨਗੜ੍ਹ ਵਿਖੇ ਐੱਸ ਐੱਚ ਓ  ਕਰਤਾਰਪੁਰ ਵੱਲੋਂ ਪੁਲਿਸ ਪਾਰਟੀ ਸਮੇਤ ਕਰਫਿਊ  ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ । ਪੁਲਿਸ ਪਾਰਟੀ ਨੂੰ ਦੇਖ ਕੇ ਹੋਰ ਦੁਕਾਨਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਹੜਕੰਪ ਮੱਚ ਗਿਆ ।ਬਹੁਤ ਸਾਰੇ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਅੰਦਰ ਹੀ ਬੰਦ ਹੋ ਗਏ । ਪੁਲਸ ਦੇ ਜਾਣ ਦਾ ਇੰਤਜਾਰ ਕਰਨ ਲੱਗੇ ।
 ਐੱਸ ਐੱਚ ਓ  ਕਰਤਾਰਪੁਰ ਮੌਕੇ ਤੋਂ ਚੋਪੜਾ ਹਾਰਡਵੇਅਰ  , ਸਹੋਤਾ ਗਾਰਮੈਂਟਸ , ਹੈਪੀ ਸਵੀਟ ਸ਼ਾਪ ਆਦਿ ਤੋਂ ਇਲਾਵਾ ਦੋ ਹੋਰ ਦੁਕਾਨਦਾਰਾਂ ਨੂੰ ਪੁਲਸ ਚੌਕੀ ਕਿਸ਼ਨਗੜ੍ਹ ਵਿਖੇ ਲਾਏ ਗਏ । ਪੁਲਸ ਵੱਲੋਂ ਉਨ੍ਹਾਂ ਨੂੰ ਅਗਾਊਂ ਚਿਤਾਵਨੀ  ਦੇ ਕੇ  ਅਤੇ ਲਿਖਤੀ ਮੁਆਫ਼ੀ ਲਿਖਵਾ ਕੇ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ।
   ਇਸ ਮੌਕੇ  ਐਸਐਚਓ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ ਕਿ ਕਿਸ਼ਨਗੜ੍ਹ ਵਿਖੇ ਹਾਰਡਵੇਅਰ ,ਗਾਰਮੈਂਟਸ, ਸਵੀਟ ਸ਼ਾਪ , ਕਰਿਆਨੇ ਦੀਆਂ ਦੁਕਾਨਾਂ ਅਤੇ ਜਨਰਲ ਸਟੋਰ ਆਦਿ ਦੇ ਮਾਲਕਾਂ ਵੱਲੋਂ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੁਕਾਨਾਂ ਨੂੰ ਖੋਲ੍ਹਿਆ ਜਾਂਦਾ ਹੈ । ਜੋ ਕਿ ਕਤਾਈ ਬਰਦਾਸ਼ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਮੇਂ ਅਨੁਸਾਰ ਹੀ ਦੁਕਾਨਾਂ ਖੋਲ੍ਹੀਆਂ ਅਤੇ ਬੰਦ ਕੀਤੀਆਂ ਜਾਣ । ਅਗਰ ਦੁਬਾਰਾ ਕਿਸ਼ਨਗੜ੍ਹ ਵਿਖੇ ਉਕਤ ਦੁਕਾਨਦਾਰਾਂ ਵਲੋਂ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਵੇਗਾ । ਅਤੇ ਉਕਤ ਖਿਲਾਫ IPC -188 ਦੀ ਕਾਰਵਾਈ ਕਰਦੇ ਹੋਏ ਜੇਲ ਅੰਦਰ ਵੀ ਡੱਕਿਆ ਜਾਵੇਗਾ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply