ਨਹਿਰੂ ਸਿਰਫ ਕਾਂਗਰਸ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਨੇਤਾ ਸਨ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਤੀਨ ਮੂਰਤੀ ਕੰਪਲੈਕਸ ਸਥਿਤ ਨਹਿਰੂ ਮੈਮੋਰੀਅਲ ਮਿਊਜ਼ੀਅਮ ਤੇ ਲਾਇਬ੍ਰੇਰੀ ਦੇ ਢਾਂਚੇ ‘ਚ ਬਦਲਾਅ ਨਾ ਕਰਨ ਨੂੰ ਕਿਹਾ ਹੈ। ਅੰਗ੍ਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਮੁਤਾਬਕ ਪੀਐਮ ਮੋਦੀ ਨੂੰ ਲਿਖੀ ਇਸ ਚਿੱਠੀ ‘ਚ ਮਨਮੋਹਨ ਸਿੰਘ ਨੇ ਲਿਖਿਆ ਕਿ ਨਹਿਰੂ ਸਿਰਫ ਕਾਂਗਰਸ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਨੇਤਾ ਸਨ।

ਮਨਮੋਹਨ ਸਿੰਘ ਨੇ ਲਿਖਿਆ ਕਿ ਸਰਕਾਰ ਏਜੰਡੇ ਤਹਿਤ ਨਹਿਰੂ ਮਿਊਜ਼ੀਅਮ ਤੇ ਲਾਇਬ੍ਰੇਰੀ ਦਾ ਢਾਂਚਾ ਤੇ ਪ੍ਰਕਿਰਤੀ ਬਦਲਣਾ ਚਾਹੁੰਦੀ ਹੈ ਪਰ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਪੱਤਰ ‘ਚ ਮਨਮੋਹਨ ਸਿੰਘ ਨੇ ਸਵਰਗਵਾਸ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਵਾਜਪਾਈ ਦੇ ਛੇ ਸਾਲ ਦੇ ਕਾਰਜਕਾਲ ਦੌਰਾਨ ਦੋਵਾਂ ਸਥਾਨਾਂ ‘ਚ ਕਿਸੇ ਵੀ ਬਦਲਾਅ ਦੀ ਕੋਸ਼ਿਸ਼ ਨਹੀਂ ਹੋਈ ਪਰ ਮੌਜੂਦਾ ਸਰਕਾਰ ਦਾ ਇਹ ਏਜੰਡਾ ਪ੍ਰਤੀਤ ਹੁੰਦਾ ਹੈ। ਮਨਮੋਹਨ ਸਿੰਘ ਨੇ ਇਹ ਪੱਤਰ ਇਸ ਵੇਲੇ ਲਿਖਿਆ ਹੈ ਜਦੋਂ ਖ਼ਬਰ ਹੈ ਕਿ ਸਰਕਾਰ ਤਿੰਨ ਮੂਰਤੀ ਭਵਨ ‘ਚ ਸਾਰੇ ਪ੍ਰਧਾਨ ਮੰਤਰੀਆਂ ਲਈ ਮਿਊਜ਼ੀਅਮ ਬਣਾਉਣਾ ਚਾਹੁੰਦੀ ਹੈ। ਦਿੱਲੀ ਦਾ ਤੀਨ ਮੂਰਤੀ ਭਵਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਨਿਵਾਸ ਸੀ ਜਿਸ ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮਿਊਜ਼ੀਅਮ ਬਣਾ ਦਿੱਤਾ ਗਿਆ। ਉਨ੍ਹਾਂ ਆਪਣੇ ਖਤ ‘ਚ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਨਹਿਰੂ ਦੀ ਅਗਵਾਈ ਤੇ ਮਹਾਨਤਾ ਨੂੰ ਉਨ੍ਹਾਂ ਦੇ ਰਾਜਨੀਤਕ ਵਿਰੋਧੀ ਵੀ ਸਵੀਕਾਰ ਕਰਦੇ ਸਨ। ਇਤਿਹਾਸ ਤੇ ਵਿਰਾਸਤ ਦਾ ਆਦਰ ਕਰਦਿਆਂ ਤੀਨ ਮੂਰਤੀ ਜਿਵੇਂ ਹੈ ਉਵੇਂ ਹੀ ਰਹਿਣ ਦੇਣਾ ਚਾਹੀਦਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply