BIG NEWS : ਕਣਕ ਅਤੇ ਦਾਲਾਂ ਜਰੂਰਤਮੰਦ ਲੋਕਾਂ ਤੱਕ ਨਾ ਪਹੁੰਚਣ ਤੇ ਭਾਜਪਾ ਜਿਲਾ ਦਿਹਾਤੀ ਪ੍ਰਧਾਨ ਸੰਜੀਵ ਮਿਨਹਾਸ ਭੁੱਖ ਹੜਤਾਲ ਤੇ ਬੈਠੇ

ਕਣਕ ਅਤੇ ਦਾਲਾਂ ਜਰੂਰਤਮੰਦ ਲੋਕਾਂ ਤੱਕ ਨਾ ਪਹੁੰਚਣ ਤੇ ਭਾਜਪਾ ਜਿਲਾ ਦਿਹਾਤੀ ਪ੍ਰਧਾਨ ਸੰਜੀਵ ਮਿਨਹਾਸ ਭੁੱਖ ਹੜਤਾਲ ਤੇ ਬੈਠੇ 

>>>ਰਾਸ਼ਨ ਨੂੰ ਕਾਂਗਰਸ ਦੇ ਵਧਾਇਕਾਂ ਵਲੋਂ ਆਪਣੇ ਵਰਕਰਾਂ ਦੇ ਘਰਾਂ ਵਿੱਚ ਡੰਪ ਕਰਕੇ ਰੱਖਿਆ ਜਾ ਰਿਹਾ

                                          LAL JI DASS, YOGESH GUPTA
ਗੜ੍ਹਦੀਵਾਲਾ :ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵਲੋਂ ਅੰਜ ਪੰਜਾਬ ਸਰਕਾਰ ਦੇ ਖ਼ਿਲਾਫ਼ ਆਪਣੇ ਘਰ ਦੇ ਬਾਹਰ ਭੁੱਖ ਹੜਤਾਲ ਤੇ ਬੈਠ ਕਿ ਇੱਕ ਦਿਨ ਦਾ ਵਰਤ ਰੱਖਿਆ ਗਿਆ। ਜਿਲ੍ਹਾ ਪ੍ਰਧਾਨ ਮਨਹਾਸ ਨੇ ਦੱਸਿਆ ਕਿ ਭਾਜਪਾ ਦਾ ਹਰ ਇੱਕ ਕਾਰਜਕਰਤਾ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਲੋਕ ਸੇਵਾ ਵਿੱਚ ਲੱਗੇ ਹੋਇਆ ਹੈ lਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਇਸ ਔਖੀ ਘੜੀ ਵਿੱਚ ਵੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਕਰੋਨਾ ਮਹਮਾਰੀ ਨਾਲ ਨਿਪਟਣ ਲਈ ਆਮ ਜਨਤਾ ਨੂੰ ਕਾਫੀ ਰਿਆਤਾ ਦਿੱਤੀਆਂ ਹਨ l ਜਿਸ ਵਿੱਚ ਪੰਜਾਬ ਸਰਕਾਰ ਨੂੰ ਵੀ ਕਾਫੀ ਫੰਡ ਮੁਹਈਆ ਹੋਏ ਹਨ l ਗਰੀਬ ਜਨਤਾ ਦੀਆਂ ਔਕੜਾਂ ਨੂੰ ਜਾਣਦੇ ਹੋਏ ਕੇਦਰ ਸਰਕਾਰ ਵਲੋਂ ਪੰਜਾਬ ਦੀ 1ਕਰੋੜ 42 ਲੱਖ ਜਨਤਾ ਲਈ ਮੁਫ਼ਤ ਕਣਕ ਅਤੇ ਦਾਲ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ l ਪਰ ਪੰਜਾਬ ਦੀ ਕੈਪਟਨ ਸਰਕਾਰ ਨੇ ਇਹ ਕਣਕ ਅਤੇ ਦਾਲ ਅਜੇ ਤੱਕ ਵੀ ਜਰੂਰਤਮੰਦ ਲੋਕਾਂ ਤੱਕ ਨਹੀਂ ਪਹੁੰਚਾਈ ।
 
ਇਸ ਦੇ ਵਿਰੋਧ ਵਿੱਚ ਅਸੀਂ ਅੰਜ ਪੰਜਾਬ ਭਰ ਵਿਚ 1 ਮਈ ਦਿਨ ਸ਼ੁਕਰਵਾਰ ਨੂੰ ਇੱਕ ਦਿਨ ਦਾ ਵਰਤ ਰੱਖਿਆ ਹੈ ਤਾਂ ਜੋ ਕੇਦਰੀ ਸਰਕਾਰ ਵਲੋਂ ਭੇਜਿਆ ਰਾਸ਼ਨ 1 ਕਰੋੜ 42 ਲੱਖ ਪੰਜਾਬ ਦੇ ਲੋਕਾਂ ਨੂੰ ਮਿਲ ਸਕੇ l ਇਹ ਵਿਰੋਧ ਅਸੀਂ ਘਰ ਵਿਚ ਰਹਿ ਕੇ ਵਰਤ ਰੱਖ ਕੇ ਕੀਤਾ ਹੈ।  ਤਾਂ ਜੋ ਸੁਤੀ ਪਈ ਕੈਪਟਨ ਸਰਕਾਰ ਨੂੰ ਜਗਾਇਆ ਜਾ ਸਕੇ l ਇਹ ਰਾਸ਼ਨ ਨੂੰ ਕਾਂਗਰਸ ਦੇ ਵਧਾਇਕਾਂ ਵਲੋਂ ਆਪਣੇ ਵਰਕਰਾਂ ਦੇ ਘਰਾਂ ਵਿੱਚ ਡੰਪ ਕਰਕੇ ਰੱਖਿਆ ਜਾ ਰਿਹਾ ਹੈ।
ਰਾਸ਼ਨ ਨੂੰ ਕਾਂਗਰਸ ਵਰਕਰਾਂ ਵਲੋਂ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਚਹੇਤਿਆਂ ਵੋਟਰਾਂ ਨੂੰ ਹੀ ਵੰਡਿਆ ਜਾ ਰਿਹਾ। ਉਨ੍ਹਾਂ ਆਖਿਆ ਕਿ ਮੇਰੀ ਮੁੱਖਮੰਤਰੀ ਸਾਹਿਬ ਤੋਂ ਮੰਗ ਹੈ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏ ਕਿ ਰਾਜਨੀਤਕ ਨੇਤਾਵਾਂ ਅਤੇ ਕਾਰਜਕਰਤਾਵਾਂ ਨੂੰ ਇਸ ਪ੍ਰਕਿਰਿਆ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਬਿਨਾਂ ਭੇਦ-ਭਾਵ ਦੇ ਹਰ ਲੋੜਵੰਦ ਪਰਿਵਾਰ ਤਕ ਇਹ ਰਾਸ਼ਨ ਪੁੱਜ ਸਕੇ। ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਨੀਲੇ ਕਾਰਡ ਧਾਰਕਾਂ ਦੇ ਨਾਮ ਸੂਚੀ ਵਿਚੋਂ ਕੱਟੇ ਗਏ ਹਨ। ਅਸੀ ਇਸ ਮੁੱਦੇ ਤੇ ਕਿਸੇ ਤਰਾਂ ਦੀ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੁੰਦੇ, ਪਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਹਾਲ ਦੀ ਘੜੀ ਇਹਨਾਂ ਸਭ ਪਰਿਵਾਰਾਂ ਨੂੰ ਵੀ ਨੀਲੇ ਕਾਰਡ ਧਾਰਕ ਮੰਨਦੇ ਹੋਏ ਰਾਸ਼ਨ ਮੁਹਈਆ ਕਰਵਾਇਆ ਜਾਵੇ।
ਉਨ੍ਹਾਂ ਆਖਿਆ ਕਿ ਲਾਕ ਡਾਉਨ ਅਤੇ ਕਰਫਿਊ ਕਾਰਨ ਇੱਕ ਵੱਡਾ ਆਰਥਕ ਸੰਕਟ ਮਿੱਡਲ ਕਲਾਸ ਵਰਗ ਦੇ ਲੋਕਾਂ ,ਵਪਾਰੀ, ਛੋਟੇ ਕਾਰੋਬਾਰੀ, ਉਦਯੋਗਪਤੀ, ਕਿਸਾਨ, ਮਜ਼ਦੂਰ ਅਤੇ ਮੱਧਮ ਵਰਗ ਦੇ ਲੋਕ ਸਭ ਝਲ ਰਹੇ ਹਨ। ਇਸ ਲਈ ਜਨਤਾ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਬਿਜਲੀ, ਪਾਣੀ ਅਤੇ ਸੀਵਰੇਜ ਦੇ ਬਿਲ ਮਾਫ ਕਰ ਕੇ ਜਾਂ ਕੁਝ ਰਿਆਤ ਦੇ ਕੇ ਜਨਤਾ ਨੂੰ ਤੁਰੰਤ ਰਾਹਤ ਦੇਵੇ।ਉਨ੍ਹਾਂ ਨੇ ਕਿਹਾ ਕਿ ਮੱਧਮ ਵਰਗ ਦੇ ਲੋਕਾਂ ਨੂੰ ਸਰਕਾਰ ਵਿਸ਼ੇਸ਼ ਸਹੂਲਤਾਂ ਦੇਵੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply