ਸਿਹਤ ਸਹੂਲਤਾਂ ਲਈ ਵਿਭਾਗ ਚ ਹੈਲਥ ਵਰਕਰਾਂ ਦੀਆਂ ਭਰਤੀਆਂ ਹੋਣਾ ਬਹੁਤ ਜਰੂਰੀ :ਦੌਲੋਵਾਲ

ਸਿਹਤ ਸਹੂਲਤਾਂ ਲਈ ਵਿਭਾਗ ਚ ਹੈਲਥ ਵਰਕਰਾਂ ਦੀਆਂ ਭਰਤੀਆਂ ਹੋਣਾ ਬਹੁਤ ਜਰੂਰੀ :ਦੌਲੋਵਾਲ
— ਮਲਟੀਪਰਪਜ ਹੈਲਥ ਵਰਕਰ ਸਿਹਤ ਵਿਭਾਗ ਦੇ ਵਫਾਦਾਰ ਸਿਪਾਹੀ 
ਗੜ੍ਹਦੀਵਾਲਾ ( ਲਾਲਜੀ ਚੌਧਰੀ /ਯੋਗੇਸ਼ ਗੁਪਤਾ ) :ਅੱਜ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ (ਪੁਰਸ਼) ਯੂਨੀਅਨ ਜਿਲਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਇਕੱਤਰਤਾ ਸੂਬਾ ਕਮੇਟੀ ਮੈਂਬਰ ਪਲਵਿੰਦਰ ਸਿੰਘ ਦੌਲੋਵਾਲ ਦੀ ਪ੍ਰਧਾਨਗੀ ਹੇਠ ਸਰਕਾਰੀ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਹੋਈ।ਇੱਕਤਰਤਾ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵਿੱਚ ਕੁੱਲ 2950 ਅਸਾਮੀਆਂ ਮਨਜੂਰਸ਼ੁਦਾ ਹਨ। ਇਹਨਾਂ ਵਿੱਚ ਅੱਧੀਆਂ ਅਸਾਮੀਆਂ ਖਾਲੀ ਪਈਆਂ ਹਨ। ਮਲਟੀਪਰਪਜ ਹੈਲਥ ਵਰਕਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ।

ਕਰੋਨਾ ਮਹਾਂਮਰੀ ਸਮੇਂ ਨੰਗੇ ਧੱੜ ਇਹਨਾਂ ਨੇ ਫਰੰਟ ਲਾਈਨ ਤੇ ਕੰਮ ਕੀਤਾ ਹੈ। ਹੁਣ ਬਰਸਾਤ ਦਾ ਮੌਸਮ ਆਉਣ ਵਾਲਾ ਹੈ ਬਰਸਾਤ ਦੇ ਮੌਸਮ ਚ ਡੇਂਗੂ,ਸਵਾਈਨ ਫਲੂ,ਚਿਕਨ ਗੁਣੀਆ ਦਾ ਪ੍ਰਕੋਪ ਜਿਆਦਾ ਹੁੰਦਾ ਹੈ ਇਸ ਲਈ ਲੋਕਾਂ ਦੀ ਸਿਹਤ ਦੀ ਦੇਖਭਾਲ ਲਈ ਅਤੇ ਜਨਹਿੱਤ ਨੂੰ ਮੁੱਖ ਰਖਦੇ ਹੋਏ ਹੈਲਥ ਵਰਕਰ (ਪੁਰਸ਼) ਦੀ ਪੰਜਾਬ ਸਰਕਾਰ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੀ ਤਰਜ ਤੇ ਉਮਰ ਹੱਦ ਦੇ ਕੇ ਹੈਲਥ ਵਰਕਰਾਂ ਦੀ ਭਰਤੀ ਜਲਦ ਤੋਂ ਜਲਦ ਕਰੇ। ਇਸ ਇਕੱਤਰਤਾ ਵਿੱਚ ਸਾਥੀ ਦਲਜੀਤ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ, ਤਿਲਕ ਰਾਜ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਉਂਕਾਰ ਸਿੰਘ, ਜਸਵੀਰ ਸਿੰਘ, ਸਰਬਜੀਤ ਸਿੰਘ ਖਾਨਪੁਰ ਆਦਿ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply