ਲਾਲ ਝੰਡਾ ਪੇਂਡੂੰ ਚੌਕੀਦਾਰ ਯੂਨੀਅਨ (ਸੀਟੂ) ਨੇ ਸਥਾਪਨਾ ਦਿਵਸ ਦੀ ਗੋਲਡਨ ਜੁਬਲੀ ਮਨਾਈ
ਗੜਦੀਵਾਲਾ 31 ਮਈ (ਯੋਗੇਸ਼ ਗੁਪਤਾ / ਪੀ. ਕੇ ) : ਲਾਲ ਝੰਡਾ ਪੇਂਡੂੰ ਚੌਕੀਦਾਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਦੇ ਪਿੰਡ ਮਾਛੀਆਂ ਵਿਖੇ (ਸੀਟੂ) ਦਾ ਸਥਾਪਨਾ ਦਿਵਸ ਮਨਾਇਆ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਕੋਵਿਡ 2019 ਨੇ ਸਾਰੇ ਸੰਸਾਰ ਚ ਤਰਥੱਲੀ ਮਚਾਈ ਹੋਈ ਹੈ। ਪਰ ਸਰਕਾਰਾਂ ਨੇ ਚੋਂਕੀਦਾਰਾਂ ਦੀ ਕੋਈ ਸਾਰ ਨਹੀਂ ਲਈ। ਜਦੋਂ ਕਿ ਚੌਂਕੀਦਾਰ ਪਿੰਡਾਂ ਚ 24 ਘੰਟੇ ਡਿਊਟੀ ਦਿੰਦਾ ਹੈ।
ਉਹਨਾਂ ਕਿਹਾ ਕਿ ਕਿਸੇ ਚੈਕੀਂਦਾਰ ਨੂੰ ਨਾ ਮਾਸਕ,ਨਾਂ ਸੈਨੀਟਾਈਜਰ,ਨਾ ਕੋਈ ਆਰਥਿਕ ਮਦਦ ਦਿੱਤੀ ਗਈ। ਪ੍ਰਧਾਨ ਨੇ ਮੰਗ ਕੀਤੀ ਕਿ ਚੌਂਕੀਦਾਂਰਾਂ ਦਾ ਮਾਨ ਭੱਤਾ 4500 ਰੁਪਏ ਕਤਾ ਜਾਵੇ ।ਇਸ ਮੌਕੇ ਉਹਨਾਂ ਨਾਲ ਸਕੱਤਰ ਦੇਵੀ ਦਾਸ,ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ,ਗੁਰਵਿੰਦਰ ਸਿੰਘ,ਪ੍ਰਕਾਸ਼ ਸਿੰਘ,ਮੱਖਣ ਸਿੰਘ,ਸਮਤੋਖ ਸਿੰਘ, ਅਵਤਾਰ ਸਿੰਘ,ਤਰਸੇਮ ਸਿੰਘ,ਕਰਮਜੀਤ ਕੌਰ,ਅਵਤਾਰ ਕੌਰ,ਸੁਰਜੀਤ ਕੌਰ ,ਮਹਿੰਦਰ ਕੌਰ ਆਦਿ ਹਾਜ਼ਰ ਸਨ ।ਫੋਟੋ ਈ ਮੇਲ
EDITOR
CANADIAN DOABA TIMES
Email: editor@doabatimes.com
Mob:. 98146-40032 whtsapp