ਸਕਿਉਰਿਟੀ ਗਾਰਡ ਦੀ ਭਰਤੀ ਸਬੰਧੀ ਪ੍ਰਕਿਰਿਆ ਸ਼ੁਰੂ-ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ
ਪਠਾਨਕੋਟ, 31 ਮਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਦੇ ਘਰਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਨੌਕਰੀਆਂ ਅਤੇ ਸਵੈਰੋਜ਼ਗਾਰ ਸਕੀਮਾਂ ਤਹਿਤ ਲੋਨ ਦਿਵਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਾਉਣ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਜੀ ਦੀ ਅਗਵਾਈ ਹੇਠ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵਲੋਂ ਦੱਸਿਆਂ ਗਿਆ ਕਿ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਐਸ.ਆਈ.ਐਸ ਕੰਪਨੀ ਨਾਲ ਤਾਲਮੇਲ ਕਰਕੇ ਨੌਜਵਾਨਾਂ ਨੂੰ ਸਕਿਉਰਿਟੀ ਗਾਰਡ ਦੀ ਭਰਤੀ ਕਰਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਕਰੋਨਾ ਵਾਈਰਸ ਦੇ ਚਲਦਿਆਂ ਲਗਾਏ ਗਏ ਲਾਕ ਡਾਊਨ ਸਮੇਂ ਦੌਰਾਨ ਅਤੇ ਸ਼ੋਸਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਰੋਜ਼ਗਾਰ ਪ੍ਰਾਰਥੀਆਂ ਅਤੇ ਕੰਪਨੀਆਂ ਨਾਲ ਟੈਲੀਫੋਨ ਰਾਹੀਂ ਸਪੰਰਕ ਕਰਕੇ ਵਰਚੂਅਲ ਇੰਟਰਵਿਊ ਕਰਵਾ ਕੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
ਉਨਾਂ ਦੱਸਿਆ ਕਿ ਸਕਿਊਰਿਟੀ ਗਾਰਡ ਦੀ ਭਰਤੀ ਦੇ ਚਾਹਵਾਨ ਬੇਰੋਜ਼ਗਾਰ ਨੌਜਵਾਨ ਰਾਕੇਸ਼ ਕੁਮਾਰ ਪਲੁਸਮੈਂਟ ਅਫਸਰ ਦੇ ਮੁਬਾਇਲ ਨੰਬਰ 8284844552 ਤੇ ਵਟਸਐਪ ਰਾਹੀਂ ਜਾਂ ਰੋਜ਼ਗਾਰ ਬਿਊਰੋ ਪਠਾਨਕੋਟ ਦੀ ਹੈਲਪਲਾਈਨ ਈਮੇਲdbeeptkhelpline@ gmail.com ਤੇ ਆਪਣੀ ਡਿਟੇਲ ਭੇਜ ਸਕਦੇ ਹਨ ਤਾਂ ਜੋ ਇਨਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਸਕਿਉਰਿਟੀ ਗਾਰਡ ਦੀ ਭਰਤੀ ਸਬੰਧੀ ਵੱਖ-ਵੱਖ ਮਿਤੀਆਂ ਦੱਸੀਆਂ ਜਾ ਸਕਣ।
ਸਕਿਉਰਿਟੀ ਗਾਰਡ ਦੀ ਭਰਤੀ ਸਬੰਧੀ ਯੋਗਤਾ ਦਸਵੀਂ ਪਾਸ, ਕੱਦ 168 ਸੈਂਟੀ ਮੀਟਰ, ਉਮਰ 21 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਇਹ ਭਰਤੀ ਕੇਵਲ ਪੁਰਸ਼ਾ ਲਈ ਹੈ।ਐਸ.ਆਈ ਐਸ ਕੰਪਨੀ ਵਲੋਂ ਚੁਣੇ ਗਏ ਪ੍ਰਾਰਥੀਆਂ ਨੂੰ ਇੱਕ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ।ਟ੍ਰੇਨਿੰਗ ਉਪਰੰਤ ਇਨਾਂ ਪ੍ਰਾਰਥੀਆਂ ਨੂੰ 12500/-ਰੁਪਏ ਤੋਂ 15000ਰੁਪਏ ਤੱਕ ਪ੍ਰਤੀ ਮਹੀਨਾ ਤਨਖਾਹ ਮਿਲਣਯੋਗ ਹੋਵੇਗੀਇਸ ਤੋਂ ਇਲਾਵਾ ਇਨਾਂ ਪ੍ਰਾਰਥੀਆਂ ਨੂੰ ਹੋਰ ਭੱਤੇ ਪੈਨਸ਼ਨ, ਫੈਮਲੀ ਪੈਨਸ਼ਨ, ਗਰੇਯੂਟੀ, ਬੋਨਸ,ਪੀ.ਐਫ, ਈ.ਐਸ.ਆਈ ਮੈਡੀਕਲ ਗਰੁੱਪ, ਇੰਨਸ਼ੋਰੇਂਸ਼ ਸੇਵਾ, ਪ੍ਰਮੋਸਨ ਅਤੇ ਬਦਲੀ ਹੋਣ ਤੇ ਟੀ.ਏ/ਡੀ.ਏ ਆਦਿ ਮਿਲਣਯੋਗ ਹੋਣਗੇਸਕਿਉਰਿਟੀ ਗਾਰਡ ਦੀ ਭਰਤੀ ਦੇ ਚਾਹਵਾਨ ਨੌਜਵਾਨ ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ ਦੇ ਮੁਬਾਇਲ ਨੰਬਰ 8284844552 ਤੇ ਸਪੰਰਕ ਕਰ ਸਕਦੇ ਹਨ ਜਾਂ ਰੋਜ਼ਗਾਰ ਬਿਊਰੋ ਦੀ ਹੈਲਪਲਾਈਨ ਈਮੇਲ ਆਈ.ਡੀ dbeeptkhelpline@ gmail.com ਰਾਹੀਂ ਆਪਣੀ ਡਿਟੇਲ ਭੇਜ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp