ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਤੀਸਰੀ ਵਿਸ਼ੇਸ ਰੇਲ ਗੱਡੀ ਰਾਹੀਂ 1600 ਪ੍ਰਵਾਸੀਆਂ ਨੂੰ ਛੱਤੀਸਗੜ੍ਹ ਲਈ ਕੀਤਾ ਰਵਾਨਾ

ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਤੀਸਰੀ ਵਿਸ਼ੇਸ ਰੇਲ ਗੱਡੀ ਰਾਹੀਂ 1600 ਪ੍ਰਵਾਸੀਆਂ ਨੂੰ ਛੱਤੀਸਗੜ੍ਹ ਲਈ ਕੀਤਾ ਰਵਾਨਾ

ਗੁਰਦਾਸਪੁਰ, 31 ਮਈ ( ਅਸ਼ਵਨੀ ) : ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਗੁਰਦਾਸਪੁਰ ਰੇਲੇਵੇ ਸਟੇਸ਼ਨ ਤੋਂ ਅੱਜ ਤੀਸਰੀ ਵਿਸ਼ੇਸ ਰੇਲਗੱਡੀ ਰਾਹੀਂ 1600 ਪਰਵਾਸੀ ਮਜ਼ਦੂਰਾਂ ਨੂੰ ਛੱਤੀਸਗੜ ਸੂਬੇ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਵੀ ਮੋਜੂਦ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਗੁਰਦਾਸਪੁਰ ਜ਼ਿਲੇ ਅੰਦਰ ਰਹਿਣ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਸਨ ਅਤੇ ਉਨਾਂ ਨੂੰ ਹਰ ਲੋੜੀਦੀ ਸਹੂਲਤ ਪੁਜਦੀ ਕੀਤੀ ਗਈ ਹੈ।

Advertisements

ਉਨਾਂ ਦੱਸਿਆ ਕਿ ਅੱਜ ਤੀਸਰੀ ਵਿਸ਼ੇਸ ਰੇਲਗੱਡੀ ਰਾਹੀਂ  1600 ਪਰਵਾਸੀ ਮਜਦੂਰਾਂ ਨੂੰ ਛੱਤੀਸਗੜ ਸੂਬੇ ਵਿਖੇ  ਉਨਾਂ ਦੇ ਘਰ ਭੇਜਿਆ ਗਿਆ ਹੈ ਅਤੇ ਬੀਤੀ 19 ਮਈ ਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ ਤੋ 1195 ਪਰਵਾਸੀ ਮਜਦੂਰਾਂ ਨੂੰ ਉੱਤਰ ਪ੍ਰਦੇਸ਼ ਸੂਬੇ ਅਤੇ 26 ਮਈ ਨੂੰ 1600 ਪਰਵਾਸੀ ਮਜਦੂਰਾਂ ਨੂੰ ਬਿਹਾਰ ਲਈ ਭੇਜਿਆ ਜਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਗੁਰਦਾਸਪੁਰ ਤੋ ਵਿਸ਼ੇਸ ਬੱਸਾਂ ਰਾਹੀਂ ਅੰਮ੍ਰਿਤਸਰ ਅਤੇ ਹੁਸ਼ਿਆਰਪਰ ਦੇ ਰੇਲਵੇ ਸਟੇਸ਼ਨਾਂ ਤੋਂ ਚੱਲੀਆਂ ਰੇਲ ਗੱਡੀਆਂ ਰਾਹੀਂ ਵੀ ਵੱਖ-ਵੱਖ ਸੂਬਿਆ ਨੂੰ ਭੇਜਿਆ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਪਰਵਾਸੀ ਮਜਦੂਰਾਂ ਦਾ ਸਾਰਾ ਖਰਚ ਕਰਕੇ ਉਨਾਂ ਨੂੰ ਵਾਪਸ ਭੇਜਿਆ ਗਿਆ ਹੈ। ਅੱਜ ਗੁਰਦਾਸਪੁਰ ਜ਼ਿਲੇ ਵਿਚ ਰਹਿੰਦੇ ਪਰਵਾਸੀ ਮਜ਼ਦੂਰਾਂ ਤੋਂ ਇਲਾਵਾ ਹੁਸ਼ਿਆਰਪੁਰ, ਪਠਾਨਕੋਟ ਅਤੇ ਸ੍ਰੀ ਅੰਮ੍ਰਿਤਸਰ ਜ਼ਿਲਿਆਂ ਵਿਚੋਂ ਰਹਿੰਦੇ ਪਰਵਾਸੀ ਮਜ਼ਦੂਰ ਵੀ ਛੇਤੀਸਗੜ ਭੇਜੇ ਗਏ ਹਨ।

Advertisements


ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਰਵਾਸੀ ਮਜਦੂਰਾਂ ਨੂੰ ਰਾਧਾ ਸੁਆਮੀ ਸਤਿਸੰਗ ਘਰ, ਗੁਰਦਾਸਪੁਰ ਅਤੇ ਬਟਾਲਾ ਵਿਖੇ ਪਹਿਲਾਂ ਇਕੱਤਰ ਕੀਤਾ ਗਿਆ ਸੀ। ਉਪਰੰਤ ਉਨਾਂ ਦੀ ਰਜਿਸ਼ਟਰੇਸ਼ਨ ਅਤੇ ਮੈਡੀਕਲ ਸਕਰੀਨਿੰਗ ਕੀਤੀ ਗਈ ਅਤੇ ਖਾਣ ਤੇ ਪੀਣ ਦੀਆਂ ਵਸਤਾਂ ਦੇ ਕੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਹੀ ਰਵਾਨਾ ਕੀਤਾ ਗਿਆ ਹੈ। ਯਾਤਰੀਆਂ ਨੂੰ ਪੀਣ ਲਈ ਪਾਣੀ ਦੀਆਂ ਬੋਤਲਾਂ, ਚਨੇ, ਗੁੜ, ਬਿਸਕੁਟ , ਫਲ  ਅਤੇ ਡਰਾਈ ਰਾਸ਼ਨ ਦਿੱਤਾ ਗਿਆ ਹੈ ਤਾਂ ਜੋ ਰਸਤੇ ਵਿਚ ਉਨਾਂ ਨੂੰ ਖਾਣਪੀਣ ਦੀ ਕੋਈ ਮੁਸ਼ਕਿਲ ਨਾ ਆਵੇ।

Advertisements


ਇਸ ਮੌਕੇ ਸਰਵ ਸ੍ਰੀ ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਮਨ ਕੋਛੜ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ ਦੀਨਾਨਗਰ, ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਲਖਵਿੰਦਰ ਸਿੰਘ ਡੀ.ਡੀ.ਪੀ.ਓ, ਸ. ਹਰਵਿੰਦਰ ਸਿੰਘ ਐਸ.ਪੀ (ਡੀ), ਕੁਲਵਿੰਦਰ ਕੁਮਾਰ ਡੀ.ਐਸ.ਪੀ, ਮਨਜੀਤ ਸਿੰਘ ਤਹਿਸੀਲਦਾਰ, ਰੋਬਨਜੀਤ ਕੋਰ ਨਾਇਬ ਤਹਿਸੀਲਦਾਰ, ਤਰਸੇਮ ਲਾਲ ਨਾਇਬ ਤਹਿਸੀਲਦਾਰ, ਐਨ.ਪੀ ਸਿੰਘ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ-ਕਮ –ਨੋਡਲ ਅਫਸਰ ਗੁਰਦਾਸਪੁਰ, ਮੋਹਤਮ ਸਿੰਘ ਐਕਸੀਅਨ ਪਾਵਰਕਾਮ ਤੇ ਕੰਵਰਜੀਤ ਰੱਤੜਾ ਐਸ.ਡੀ.ਓ ਆਦਿ ਮੋਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply