ਸੀ ਪੀ ਆਈ ਐਮ ਐਲ ਨੇ ਫੂਕੇ ਸਰਕਾਰਾਂ ਦੇ ਪੁਤਲੇ
ਗੜ੍ਹਸ਼ੰਕਰ ( ਸੌਰਭ ਜੋਸ਼ੀ) : ਸੀ ਪੀ ਆਈ(ਐਮ. ਐਲ)ਨਿਊ ਡੈਮੋਕਰੇਸੀ ਵੱਲੋਂ ਲੌਕਡਾਊਨ ਖਤਮ ਕਰਨ ਦੀ ਮੰਗ ਨੂੰ ਲੈਕੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ11ਪਿੰਡਾਂ ਅੰਦਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ।ਪਾਰਟੀ ਦੇ ਆਗੂ ਜਸਬੀਰ ਦੀਪ ਨੇ ਦੱਸਿਆ ਕਿ ਪਾਰਟੀ ਦੇ ਜਿਲਾ ਦਫਤਰ ਵਿਚ ਪੁੱਜੀਆਂ ਖ਼ਬਰਾਂ ਮੁਤਾਬਿਕ ਇਹ ਪੁਤਲੇਸ਼ਹਾਬਪੁਰ,ਸਨਾਵਾ,ਮੰਗੂਵਾਲ, ਉਟਾਲ,ਬਘੌਰਾਂ,ਪੁੰਨੂੰਮਜਾਰਾ,ਗੋਹਲੜੋਂ,ਮਜਾਰਾਕਲਾਂ,ਕਾਠਗੜ੍ਹ, ਬਲਾਚੌਰ ਅਤੇ ਮਜਾਰੀ ਪਿੰਡਾਂ ਵਿਚ ਫੂਕੇ ਗਏ ।ਇਹਨਾਂ ਮੌਕਿਆਂ ਤੇ ਪਾਰਟੀ ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਅਵਤਾਰ ਸਿੰਘ ਤਾਰੀ,ਬੀਬੀ ਗੁਰਬਖਸ਼ ਕੌਰ ਸੰਘਾ, ਕਮਲਜੀਤ ਸਨਾਵਾ, ਹਰੀ ਰਾਮ ਰਸੂਲਪੁਰੀ, ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਰੋਨਾ ਦੇ ਚੱਲਦਿਆਂ ਲੌਕਡਾਊਨ ਲਾਕੇ ਲੋਕਾਂ ਨੂੰ ਘਰੀਂ ਡੱਕ ਕੇ ਵੱਡੇ ਵੱਡੇ ਲੋਕ ਵਿਰੋਧੀ ਫੈਸਲੇ ਕਰ ਰਹੀਆਂ ਹਨ ਜਿਹਨਾਂ ਵਿਚ ਕਿਰਤ ਕਾਨੂੰਨਾਂ ਨੂੰ ਖਤਮ ਕਰਨਾ, ਸਰਕਾਰੀ ਅਦਾਰਿਆਂ ਨੂੰ ਨਿੱਜੀ ਕੰਪਨੀਆਂ ਕੋਲ ਕੌਡੀਆਂ ਦੇ ਭਾਅ ਵੇਚਣਾ,ਲੋਕ ਆਗੂਆਂ, ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਕਾਰਕੁਨਾਂ, ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ, ਰਾਜਸੀ ਆਗੂਆਂ ਉੱਤੇ ਝੂਠੇ ਕੇਸ ਮੜ੍ਹਕੇ ਉਹਨਾਂ ਨੂੰ ਜੇਹਲਾਂ ਵਿਚ ਸੁੱਟ ਰਹੀਆਂ ਹਨ ।ਉਹਨਾਂ ਥਾਣਾ ਸਿਟੀ ਨਵਾਂਸ਼ਹਿਰ ਵਿਚ ਲੋਕ ਆਗੂਆਂ ਵਿਰੁੱਧ ਦਰਜ ਕੀਤੇ ਕੇਸਾਂ ਦੀ ਨਿੰਦਾ ਕਰਦਿਆਂ ਇਹਨਾਂ ਕੇਸਾਂ ਨੂੰ ਫੌਰੀ ਤੌਰ ਉਤੇ ਖਾਰਜ ਕਰਨ ਦੀ ਮੰਗ ਕੀਤੀ ।ਉਹਨਾਂ ਕਿਹਾ ਕਿ ਸਰਕਾਰਾਂ ਨੇ ਇਸ ਸਮੇਂ ਪੁਲਸ ਨੂੰ ਅਥਾਹ ਸ਼ਕਤੀਆਂ ਦੇਕੇ ਸੰਵਿਧਾਨਕ ਅਤੇ ਮਨੁੱਖੀ ਹੱਕਾਂ ਦਾ ਗਲਾ ਘੁੱਟਣ ਦਾ ਰਾਹ ਅਖਤਿਆਰ ਕਰ ਲਿਆ ਹੈ ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp