ਗੜ੍ਹਸ਼ੰਕਰ ਵਿਖੇ ਸ਼ਹੀਦ ਦੇ ਸਮਾਰਕ ਨੇੜੇ ਕੁੜਾ ਸੁੱਟਣ ਖਿਲਾਫ ਸੌਂਪਿਆਂ ਮੰਗ

ਗੜ੍ਹਸ਼ੰਕਰ ਵਿਖੇ ਸ਼ਹੀਦ ਦੇ ਸਮਾਰਕ ਨੇੜੇ ਕੁੜਾ ਸੁੱਟਣ ਖਿਲਾਫ ਸੌਂਪਿਆਂ ਮੰਗ

ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਅੱਜ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਵਲੋਂ ਦਰਸ਼ਨ ਸਿੰਘ ਮੱਟੂ ਪ੍ਰਧਾਨ,ਰਣਜੀਤ ਸਿੰਘ ਬੰਗਾ ਸਕੱਤਰ,ਸੁਭਾਸ਼ ਮੱਟੂ ਸਰਪ੍ਰਸਤ ਦੀ ਅਗਵਾਈ ਵਿੱਚ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ, ਨਾਇਬ ਤਹਿਸੀਲਦਾਰ ਜਸਵੀਰ ਸਿੰਘ ਨੂੰ ਸ਼ਹੀਦ ਭਗਤ ਸਿੰਘ ਸਮਾਰਕ ਬਸ ਸਟੈਂਡ ਗੜਸ਼ੰਕਰ ਗਿੱਲਾ ਕੂੜਾ ਸੁੱਟਣ ਵਿਰੁੱਧ ਮੰਗ ਪੱਤਰ ਦਿੱਤਾ। ਮਟੂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਮਾਰਕ ਵਿੱਚ ਬੈਠਣ ਵਾਲੇ ਭੈੜੀ ਦੁਰਗੰਧ,ਮੱਖੀਆਂ ਦਾ ਸ਼ਿਕਾਰ ਹੁੰਦੇ ਹਨ,ਇਥੇ ਗਲੀਆਂ, ਸੜੀਆਂ ਕੱਚੀਆਂ ਸਬਜੀਆਂ, ਸੜਿਆ ਫਲ,ਗਿੱਲਾ ਕੂੜਾ ਸੁੱਟਿਆ ਜਾਂਦਾ ਹੈ।ਇਹ ਸ਼ਹੀਦਾਂ ਦੀ ਬੇਅਦਬੀ, ਲੋਕਾਂ ਦੇ ਸਿਹਤ ਨਾਲ ਖਿਲਵਾੜ ਹੈ।ਬੱਸ ਸਟੈਂਡ ਤੋਂ ਵੱਖ ਵੱਖ ਪਿੰਡਾਂ ਨੂੰ ਬੱਸਾਂ, ਟੈਂਪੂ, ਕਾਰਾਂ ਚਲਦੀਆਂ ਹਨ, ਨਜਦੀਕ ਡੀ ਐਸ ਪੀ ਗੜਸ਼ੰਕਰ ਦਾ ਦਫਤਰ ਹੈ, ਰੋਜਾਨਾ ਲੋਕ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਉਂਦੇ ਹਨ, ਉਹ ਭੈੜੀ ਬੋਅ ਦਾ ਸ਼ਿਕਾਰ ਹੁੰਦੇ ਹਨ ।ਇਸ ਲਈ ਇਥੇ ਗਿੱਲਾ ਕੂੜਾ ਸੁੱਟਣਾ ਬੰਦ ਕੀਤਾ ਜਾਵੇ।

Advertisements


      ਬੀ ਡੀ ਓ ਦਫਤਰ  ਨਵੀਂ ਬਿਲਡਿੰਗ ਵਿੱਚ ਤਬਦੀਲ ਹੋ ਗਿਆ ਹੈ ਪਰ ਦੇਸ਼ ਭਗਤਾਂ ਦੀ ਸਿੱਲ ਪੁਰਾਣੀ ਬਿਲਡਿੰਗ ਅਣਗੌਲੀਆਂ ਖੜੀ ਹੈ। ਜਿਹੜੇ ਦੇਸ਼ ਭਗਤਾਂ ਨੇ ਸਾਡਾ ਦੇਸ਼ ਅਜਾਦੀ ਕਰਵਾਇਆ,ਉਨ੍ਹਾਂ ਦੀ ਯਾਦਗਾਰ ਅਣਗੋਲੀ ਤਰਸਯੋਗ ਹਾਲਤ ਵਿੱਚ ਖੜੀ ਹੈ,ਇਹ ਦੇਸ਼ ਭਗਤਾਂਂ ਦੀ ਸਿੱਲ ਨਵੇਂ ਦਫਤਰ ਗੇਟ ਕੋਲ ਸਥਾਪਤ ਕੀਤੀ ਜਾਵੇ ਤਾਂ ਕਿ ਬੀ ਡੀ ਓ ਦਫਤਰ ਆਉਣ ਵਾਲੇ ਲੋਕ ਦੇਸ਼ ਭਗਤਾਂ ਨੂੰ ਸ਼ਰਧਾ ਭੇਟ ਕਰ ਸਕਣ।ਇਸ ਮੌਕੇ ਰੌਕੀ ਮੋਲਾ,ਅਜੀਤ ਸਿੰਘ ਥਿੰਦ,
ਹਰਭਜਨ ਸਿੰਘ ਅਟਵਾਲ, ਕੈਪਟਨ ਕਰਨੈਲ ਸਿੰਘ, ਗੁਰਦਿਆਲ ਸਿੰਘ ਭਨੋਟ, ਹੈਪੀ ਸਾਧੋਵਾਲ,ਹਰਪਾਲ ਸਿੰਘ ਮੱਟੂ, ਕਰਨ ਸੰਘਾ,
ਸੰਦੀਪ ਗੰਗੜ ਹਾਜਰ ਸੀ।ਜੇ ਇਹ ਉਪਰੋਕਤ ਮਸਲਾ ਜਲਦੀ ਹਲ ਨਾ ਹੋਏ ਤਾਂ ਅਸੀਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਵਲੋਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply