BREAKING.. ਜਿਲਾ ਪਠਾਨਕੋਟ ਵਿੱਚ ਅੱਜ 2 ਹੋੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜੀਟਿਵ
— ਕਰੋਨਾ ਪਾਜੀਟਿਵ 28 ਲੋਕਾਂ ਵਿੱਚੋਂ 6 ਲੋਕ ਡਿਸਚਾਰਜ ਪਾਲਿਸੀ ਅਧੀਨ ਘਰਾਂ ਨੂੰ ਪਰਤੇ
ਪਠਾਨਕੋਟ,1 ਜੂਨ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਵਿੱਚ ਅੱਜ ਸੋਮਵਾਰ ਨੂੰ 2 ਲੋਕਾਂ ਦੇ ਕਰੋਨਾ ਪਾਜੀਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਨਾਂ ਵਿੱਚੋਂ ਇੱਕ ਵਿਅਕਤੀ ਜੋ ਇੰਦਰਾ ਕਾਲੋਨੀ ਨਿਵਾਸੀ ਹੈ ਜੋ ਕਿ ਪਹਿਲੇ ਇੰਦਰਾ ਕਾਲੋਨੀ ਨਿਵਾਸੀ ਕਰੋਨਾ ਪਾਜੀਟਿਵ ਵਿਅਕਤੀ ਦਾ ਭਰਾ ਹੈ ਜਿਸ ਦਾ ਇਲਾਜ ਆਈਸੋਲੇਸਨ ਹਸਪਤਾਲ ਵਿੱਚ ਚਲ ਰਿਹਾ ਹੈ ਅਤੇ ਦੂਸਰਾ ਵਿਅਕਤੀ ਮੋਹਾਲੀ ਵਿਖੇ ਦਾਖਲ ਹੈ ਜਿਸ ਦੀ ਰਿਪੋਰਟ ਕਾਰੋਨਾ ਪਾਜੀਟਿਵ ਆਈ ਹੈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਨੂੰ 2 ਲੋਕ ਕਰੋਨਾ ਪਾਜੀਟਿਵ ਆਏ ਹਨ। ਜਿਨਾਂ ਵਿੱਚੋਂ ਇੱਕ ਵਿਅਕਤੀ ਪਹਿਲਾ ਤੋਂ ਕਰੋਨਾ ਪਾਜੀਟਿਵ ਇੰਦਰਾ ਕਾਲੋਨੀ ਨਿਵਾਸੀ ਵਿਅਕਤੀ ਜਿਸ ਦਾ ਇਲਾਜ ਚਲ ਰਿਹਾ ਹੈ ਦਾ ਭਰਾ ਹੈ ਅਤੇ ਦੂਸਰਾ ਵਿਅਕਤੀ ਜੋ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਦਿਨਾਂ ਦੋਰਾਨ ਮੋਹਾਲੀ ਵਿਖੇ ਆਪਣੇ ਟੈਸਟ ਕਰਵਾਉਂਣ ਗਿਆ ਸੀ ਅਤੇ ਉਸ ਦੋਰਾਨ ਲਏ ਟੈਸਟਾਂ ਵਿੱਚ ਉਸ ਵਿਅਕਤੀ ਦੀ ਮੈਡੀਕਲ ਰਿਪੋਰਟ ਕਾਰੋਨਾ ਪਾਜੀਟਿਵ ਆਈ ਹੈ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਦਿਨ ਤੱਕ ਜਿਲਾ ਪਠਾਨਕੋਟ ਵਿੱਚ 28 ਕਰੋਨਾ ਪਾਜੀਟਿਵ ਮਰੀਜ ਸਨ ਜਿਨਾਂ ਵਿੱਚੋਂ 6 ਲੋਕਾਂ ਨੂੰ ਨਿਰਧਾਰਤ ਸਮੇਂ ਤੋਂ ਬਾਅਦ ਕੋਈ ਵੀ ਕਾਰੋਨਾ ਦਾ ਲੱਛਣ ਨਾ ਹੋਣ ਤੇ ਡਿਸਚਾਰਜ ਪਾਲਿਸੀ ਅਧੀਨ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਬਾਕੀ 22 ਲੋਕ ਅਤੇ ਦੋ ਲੋਕਾਂ ਦਾ ਅੱਜ ਕਾਰੋਨਾ ਪਾਜੀਟਿਵ ਆਉਂਣ ਨਾਲ ਕੁਲ 24 ਲੋਕ ਜਿਲਾ ਪਠਾਨਕੋਟ ਵਿੱਚ ਕਾਰੋਨਾ ਪਾਜੀਟਿਵ ਹਨ।
ਉਨਾਂ ਦੱਸਿਆ ਕਿ 24 ਕਾਰੋਨਾ ਪਾਜੀਟਿਵ ਲੋਕਾਂ ਵਿੱਚੋਂ 1 ਵਿਅਕਤੀ ਦਾ ਮੋਹਾਲੀ ਵਿੱਚ, 2 ਕਾਰੋਨਾ ਪਾਜੀਟਿਵ ਲੋਕਾਂ ਦਾ ਜਲੰਧਰ ਅਤੇ 2 ਕਾਰੋਨਾ ਪਾਜੀਟਿਵ ਲੋਕਾਂ ਦਾ ਅੰਮਿ੍ਰਤਸਰ ਵਿਖੇ ਇਲਾਜ ਚਲ ਰਿਹਾ ਹੈ ਜਦ ਕਿ ਬਾਕੀ 19 ਲੋਕਾਂ ਦਾ ਇਲਾਜ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp