ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋਣ ਤੇ ਕੀਤੀਆਂ ਸਾਰੀਆਂ ਦਾਨਾ ਮੰਡੀਆਂ ਬੰਦ :ਜਿਲਾ ਕਮਿਸ਼ਨਰ
ਪਠਾਨਕੋਟ, 1 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਸਥਿਤ ਵੱਖ ਵੱਖ 14 ਦਾਨਾ ਮੰਡੀਆਂ ਵਿੱਚ ਇਸ ਸਾਲ 60834 ਮੀਟਰਕ ਟਨ ਕਣਕ ਦੀ ਆਮਦ ਹੋਈ ਅਤੇ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਵੱਲੋਂ ਲਿਆਂਦੀ ਸਾਰੀ ਕਣਕ ਦੀ ਖਰੀਦ ਕਰ ਲਈ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪਠਾਨਕੋਟ ਦੀਆਂ ਦਾਨਾ ਮੰਡੀਆਂ ਵਿੱਚ ਪਹੁੰਚੀ ਕੁਲ ਕਣਕ ਦੀ ਖਰੀਦ ਵਿੱਚੋਂ ਪਨਗਰੇਨ ਵੱਲੋਂ 21759, ਮਾਰਕਫੈੱਡ ਵਲੋਂ 7296, ਪਨਸਪ ਵਲੋਂ 3706, ਵੇਅਰਹਾੳੂਸ ਵਲੋਂ 6507, ਐਫ.ਸੀ.ਆਈ ਵਲੋਂ 21566 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਸੀਜਨ ਵਿੱਚ ਜਿਲਾਂ ਪਠਾਨਕੋਟ ਦੀਆਂ ਸਾਰੀਆਂ ਮੰਡੀਆਂ ਨੂੰ ਕਲੋਜ ਕਰ ਦਿੱਤਾ ਗਿਆ। ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ ਖਰੀਦ ਕੀਤੀ ਕਣਕ ਦੀ ਲਿਫਟਿੰਗ ਅਤੇ ਪੇਮੈਂਟ ਵੀ ਸਤ ਪ੍ਰਤੀਸਤ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਜਿਲਾ ਪਠਾਨਕੋਟ ਵਿੰਚ 53217 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਅਤੇ ਇਸ ਸਾਲ 60853 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਜੋ ਕਿ ਪਿਛਲੇ ਸਾਲ ਨਾਲੋਂ 7636 ਮੀਟਰਕ ਟਨ ਕਣਕ ਦੀ ਜਿਆਦਾ ਖਰੀਦ ਕੀਤੀ ਗਈ ਹੈ। ਉਨਾਂ ਕਿਹਾ ਕਿ ਭਾਵੇ ਕਿ ਅਸੀਂ 2020 ਦੋਰਾਨ ਜਿਲਾ ਪਠਾਨਕੋਟ ਵੀ ਕਰੋਨਾ ਵਾਈਰਸ ਨਾਲ ਪ੍ਰਭਾਵਿਤ ਸੀ ਅਤੇ ਇਸ ਸੰਕਟ ਦੀ ਘੜੀ ਅੰਦਰ ਜਿਲਾ ਪ੍ਰਸਾਸਨ ਵੱਲੋਂ ਸਬੰਧਤ ਵਿਭਾਗਾਂ ਨਾਲ ਮਿਲ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਪਲਾਨਿੰਗ ਕੀਤੀ ਅਤੇ ਉਸ ਦੇ ਆਧਾਰ ਤੇ ਹੀ ਜਿਲਾ ਪਠਾਨਕੋਟ ਦੀਆਂ 14 ਦਾਨਾ ਮੰਡੀਆਂ ਵਿੱਚ ਵਿਵਸਥਾ ਕੀਤੀ ਗਈ । ਉਨਾਂ ਦੱਸਿਆ ਕਿ ਇਸ ਸਾਲ ਮੰਡੀਆਂ ਵਿੱਚ ਡਾਕਟਰਾਂ ਦੀ ਇੱਕ ਵਿਸੇਸ ਟੀਮ ਕੋਵਿਡ-19 ਦੇ ਚਲਦਿਆਂ ਬੈਠਾਈ ਗਈ ਸੀ ਜਿਸ ਦਾ ਮੁੱਖ ਕੰਮ ਕਿਸਾਨਾਂ ਅਤੇ ਮੰਡੀਆਂ ਵਿੱਚ ਆਉਂਣ ਵਾਲੇ ਹਰੇਕ ਵਿਅਕਤੀ ਦੀ ਸਿਹਤ ਦੀ ਜਾਂਚ ਕਰਨਾ ਸੀ। ਹਰੇਕ ਦਾਨਾ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀਆਂ ਢੇਰੀਆਂ ਲਗਾਉਂਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੋਸਲ ਡਿਸਟੈਂਸ ਨੂੰ ਧਿਆਨ ਵਿੱਚ ਰੱਖ ਕੇ ਮਾਰਕਿੰਗ ਕਰ ਦਿੱਤੀ ਗਈ ਸੀ ਅਤੇ ਇਸ ਦੀ ਪੂਰੀ ਤਰਾਂ ਨਾਲ ਪਾਲਣਾ ਵੀ ਕੀਤੀ ਗਈ।
ਇਸ ਤੋਂ ਇਲਾਵਾ ਮੰਡੀਆਂ ਵਿੱਚ ਹੈਂਡਵਾਸ ਪਵਾਇੰਟ ਵੀ ਵਿਸੇਸ ਤੋਰ ਤੇ ਤਿਆਰ ਕੀਤੇ ਗਏ ਲੋਕਾਂ ਨੂੰ ਜਾਗਰੁਕ ਰੱਖਣ ਲਈ ਵੱਖ ਵੱਖ ਤਰਾ ਦੇ ਪ੍ਰੋਗਰਾਮ ਵੀ ਕਰਵਾਏ ਗਏ ਤਾਂ ਜੋ ਕਰੋਨਾ ਵਾਈਰਸ ਦੀ ਬੀਮਾਰੀ ਤੋਂ ਬਚਾਅ ਕਰ ਸਕਣ। ਮੰਡੀਆਂ ਨੂੰ ਸੈਨੀਟਾਈਜ ਕਰਨ ਦੀ ਵੀ ਪੂਰੀ ਵਿਵਸਥਾ ਕੀਤੀ ਗਈ ਸੀ। ਉਨਾਂ ਕਿਹਾ ਕਿ ਇਸ ਸਾਲ ਦੋਰਾਨ ਕਣਕ ਦੇ ਸੀਜਨ ਨੂੰ ਲੈ ਕੇ ਜਿਲਾ ਪ੍ਰਸਾਸਨ ਸਬੰਧਤ ਵਿਭਾਗਾਂ ਦੇ ਉਪਰਾਲਿਆਂ ਦੀ ਪ੍ਰਸੰਸਾ ਕਰਦਾ ਹੈ ਅਤੇ ਇਸ ਦੇ ਨਾਲ ਹੀ ਹਰੇਕ ਕਰਮਚਾਰੀ ਅਤੇ ਅਧਿਕਾਰੀ ਦਾ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਜਿਮੇਦਾਰੀ ਨਾਲ ਨਿਭਾਉਂਣ ਤੇ ਧੰਨਵਾਦ ਕਰਦਾ ਹੈ। ਉਨਾਂ ਕਿਹਾ ਕਿ ਜਿਲਾ ਪਠਾਨਕੋਟ ਦੇ ਕਿਸਾਨਾਂ ਦਾ ਵੀ ਬਹੁਤ ਧੰਨਵਾਦ ਹੈ ਕਿ ਉਨਾਂ ਵੱਲੋਂ ਮੰਡੀਆਂ ਵਿੱਚ ਸਰਕਾਰ ਵੱਲੋਂ ਚਲਾਏ ਕੂਪਨ ਸਿਸਟਮ ਅਧੀਨ ਹੀ ਕਣਕ ਲਿਆਂਦੀ ਗਈ ਅਤੇ ਸਿਹਤ ਵਿਭਾਗ ਅਤੇ ਜਿਲਾ ਪ੍ਰਸਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp