ਹੁਸ਼ਿਆਰਪੁਰ (ADESH PARMINDER SINGH)
ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲ•ਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਮੁਹੱਲਾ ਫਤਹਿਗੜ• ਦਾ ਦੌਰਾ ਕੀਤਾ ਗਿਆ। ਉਨ•ਾਂ ਕੇਂਦਰ ਵਿੱਚ ਸਥਾਪਿਤ ਓ.ਓ.ਏ.ਟੀ. ਕਲੀਨਿਕ, ਕੇਂਦਰ ਦੇ ਜਿੰਮ, ਮੈਸ, ਡਾਇਨਿੰਗ ਹਾਲ, ਮਰੀਜਾਂ ਦੇ ਵਾਰਡ, ਕੰਪਿਊਟਰ ਸੈਂਟਰ ਦਾ ਵੀ ਨਿਰੀਖਣ ਕੀਤਾ।
ਉਨ•ਾਂ ਦੱਸਿਆ ਕਿ ਰਿਹੈਬਲੀਟੇਸ਼ਨ ਸੈਂਟਰ ਵਿੱਚ 14 ਮਰੀਜ ਦਾਖਲ ਹਨ, ਜਿਨ•ਾਂ ਦੀ ਅਧਿਆਤਮਕ ਕੌਂਸਲਿੰਗ, ਵਿਅਕਤੀਗਤ ਅਤੇ ਪਰਿਵਾਰਕ ਕੌਂਸਲਿੰਗ ਕਰਵਾਈ ਜਾਂਦੀ ਹੈ। ਕੇਂਦਰ ਵਿੱਚ ਦਾਖਲ ਮਰੀਜ਼ਾਂ ਦੀ ਪੰਜਾਬ ਪੁਲਿਸ ਦੇ ਵਲੰਟੀਅਰਜਾਂ ਵਲੋਂ ਰੋਜ਼ਾਨਾ ਕਸਰਤ, ਪੀ.ਟੀ. ਐਕਸਰਸਾਈਜ਼ ਵੀ ਕਰਵਾਈ ਜਾਂਦੀ ਹੈ। ਇਸ ਮੌਕੇ ਕੇਂਦਰ ਦੇ ਮੈਡੀਕਲ ਅਫ਼ਸਰ ਡਾ. ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਤੱਕ 52 ਮਰੀਜ ਓ.ਓ.ਏ.ਟੀ. ਕਲੀਨਿਕ ‘ਚ ਜੇਰੇ ਇਲਾਜ ਹਨ ਤੇ ਰੋਜ਼ਾਨਾ ਦਵਾਈ ਖਾ ਕੇ ਜਾਂਦੇ ਸਨ।
ਇਸ ਮੌਕੇ ਕੌਂਸਲਰ ਸੰਦੀਪ ਕੁਮਾਰੀ, ਓ.ਓ.ਏ.ਟੀ. ਕਲੀਨਿਕ ਮਿਸ ਹਰਦੀਪ ਕੌਰ, ਸ਼੍ਰੀ ਚੇਤਨ, ਡਾ. ਸੁਰਭੀ ਠਾਕੁਰ, ਮੈਡਮ ਹਰਦੀਪ ਕੌਰ, ਸ਼੍ਰੀ ਜਸਵੀਰ ਗਿੱਲ ਅਤੇ ਸ਼੍ਰੀ ਪ੍ਰਸ਼ਾਂਤ ਆਦਿਆ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp