ਸਰਕਾਰੀ ਸਕੂਲ ‘ਚ 84 ਸਾਲ ਦੀ ਉਮਰ ‘ਚ ਵੀ ਤਾਇਨਾਤ ਸ਼ਾਂਤੀ ਦੇਵੀ ਨੂੰ ਹਾਈ ਕੋਰਟ ਨੇ ਇਨਸਾਫ ਦਿੰਦੇ ਹੋਏ ਸਰਕਾਰ ਨੂੰ ਹੁਕਮ ਦਿੱਤੇ ਰੈਗੂਲਰ ਕਰੇ ਸਰਕਾਰ 

CHANDIGARH :  ਬੇਹੱਦ ਗਰੀਬੀ ਕਾਰਨ ਮਜਬੂਰੀ ‘ਚ ਸੰਗਰੂਰ ਦੇ ਇਕ ਸਰਕਾਰੀ ਸਕੂਲ ‘ਚ 84 ਸਾਲ ਦੀ ਉਮਰ ‘ਚ ਵੀ ਤਾਇਨਾਤ ਕਲਾਸ-4 ਕਰਮਚਾਰੀ ਸ਼ਾਂਤੀ ਦੇਵੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਨਸਾਫ ਦਿੰਦੇ ਹੋਏ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਨ੍ਹਾਂ ਦੀਆਂ ਸੇਵਾਵਾਂ ਪਾਲਿਸੀ ਤਹਿਤ ਰੈਗੂਲਰ ਕਰੇ। ਇਸ ਲਈ ਸਰਕਾਰ ਨੂੰ 3 ਮਹੀਨੇ ਦੀ ਸਮਾਂ ਸੀਮਾ ਦਿੱਤੀ ਗਈ ਹੈ। ਇਹੀ ਹੁਕਮ ਇਕ ਹੋਰ 48 ਸਾਲਾ ਪਟੀਸ਼ਨਰ ਦੇ ਮਾਮਲੇ ‘ਚ ਦਿੱਤੇ ਗਏ ਹਨ ਜੋ ਸੰਗਰੂਰ ਦੇ ਹੀ ਇਕ ਸਰਕਾਰੀ ਸਕੂਲ ‘ਚ ਸਾਲ 1993 ‘ਚ ਸਵੀਪਰ ਨਿਯੁਕਤ ਹੋਈ ਸੀ। ਸੁਣਵਾਈ ਕਰਦੇ ਹੋਏ ਜਸਟਿਸ ਜਤਿੰਦਰ ਚੌਹਾਨ ਨੇ ਕਿਹਾ ਕਿ ਦੋਵੇਂ ਪਟੀਸ਼ਨਰ ਰੈਗੂਲਰ ਹੋਣ ਦੀ ਯੋਗਤਾ ਰੱਖਦੇ ਹਨ।

 

Related posts

Leave a Reply