-ਉਚ ਪੱਧਰੀ ਜਾਂਚ ਟੀਮਾਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ: ਰੰਧਾਵਾ
-ਸਹਿਕਾਰੀ ਬੈਂਕ ਦੇ ਐਮ.ਡੀ. ਵੱਲੋਂ ਕੀਤੀ ਮੁੱਢਲੇ ਨਿਰੀਖਣ ਵਿੱਚ ਆਇਆ ਮਾਮਲਾ ਸਾਹਮਣਾ
ਚੰਡੀਗੜ / ਗੁਰਦਾਸਪੁਰ (ਅਸ਼ਵਨੀ) 3 ਜੂਨ
ਤਰਸਿੱਕਾ ਸਹਿਕਾਰੀ ਬੈਂਕ ਅਤੇ ਇਸ ਅਧੀਨ 5 ਸਹਿਕਾਰੀ ਸੁਸਾਇਟੀਆਂ ਵਿੱਚ ਹੋਏ ਘਪਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਹਿਕਾਰਤਾ ਵਿਭਾਗ ਦੀਆਂ ਉਚ ਪੱਧਰੀ ਟੀਮਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੀਆਂ ਜਿਸ ਵਿੱਚ ਬਾਹਰਲੀਆਂ ਸੁਸਾਇਟੀਆਂ ਦੇ ਸੀਨੀਅਰ ਆਡੀਟਰ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ।
ਇਹ ਫੈਸਲਾ ਸਹਿਕਾਰਤਾ ਮੰਤਰੀ ਵੱਲੋਂ ਅੱਜ ਇਥੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਸ੍ਰੀ ਵਰੁਣ ਰੂਜ਼ਮ ਨਾਲ ਕੀਤੀ ਮੀਟਿੰਗ ਵਿੱਚ ਲਿਆ ਗਿਆ।
ਸ. ਰੰਧਾਵਾ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਤਰਸਿੱਕਾ ਸਹਿਕਾਰੀ ਬੈਂਕ ਅਧੀਨ ਆਉਂਦੀਆ 5 ਸਹਿਕਾਰੀ ਸੁਸਾਇਟੀਆਂ ਤਰਸਿੱਕਾ, ਸੈਦੋਕੇ ਲਹਿਲ, ਭੱਟੀਕੇ, ਚੁਗਾਵਾਂ ਸਾਧਪੁਰ ਤੇ ਕੋਹਾਲਾ ਵਿੱਚ ਘੋਟਾਲਾ ਹੋਇਆ ਹੈ ਜੋ ਸਾਲ 2012-13 ਤੋਂ ਚੱਲ ਰਿਹਾ ਹੈ।
ਇਸ ਦੀ ਮੁੱਢਲੀ ਜਾਂਚ ਲਈ ਬੀਤੇ ਦਿਨ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਸ੍ਰੀ ਰੂਜ਼ਮ ਨੂੰ ਜ਼ਮੀਨੀ ਹਕੀਕਤ ਦੇਖਣ ਲਈ ਭੇਜਿਆ ਗਿਆ ਸੀ।
ਸ੍ਰੀ ਰੂਜ਼ਮ ਵੱਲੋਂ ਕੀਤੇ ਮੁੱਢਲੇ ਨਿਰੀਖਣ ਵਿੱਚ ਘੋਟਾਲੇ ਦੀ ਪੁਸ਼ਟੀ ਹੋਈ ਹੈ।
ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਮੁੱਢਲੇ ਨਿਰੀਖਣ ਵਿੱਚ ਸਾਹਮਣੇ ਆਏ ਮਾਮਲੇ ਤੋਂ ਬਾਅਦ ਉਚ ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements