7 ਹੋਰ ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ ਆਉਣ ਨਾਲ ਸੰਖਿਆ 33 ਪੁੱਜੀ,1 ਮਰੀਜ ਨੂੰ ਕੀਤਾ ਅੰਮ੍ਰਿਤਸਰ ਰੈਫਰ
ਪਠਾਨਕੋਟ 3 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਵਿੱਚ ਅੱਜ ਬੁੱਧਵਾਰ ਨੂੰ 7 ਲੋਕਾਂ ਦੇ ਕਰੋਨਾ ਪਾਜੀਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਨਾਂ ਵਿੱਚੋਂ 4 ਲੋਕ ਪਿਛਲੇ ਦਿਨਾਂ ਦੋਰਾਨ ਮੀਰਪੁਰ ਕਾਲੋਨੀ ਨਿਵਾਸੀ ਜੋ ਵਿਅਕਤੀ ਕਰੋਨਾ ਪਾਜੀਟਿਵ ਆਇਆ ਸੀ ਉਸ ਦੇ ਸੰਪਰਕ ਲੋਕਾਂ ਵਿੱਚੋਂ ਹਨ , ਦੋ ਵਿਅਕਤੀ ਜੋ ਏਅਰਪੋਰਟ ਤੇ ਪਹੁੰਚੇ ਸਨ ਅਤੇ ਸਿਹਤ ਵਿਭਾਗ ਵੱਲੋਂ ਇਨਾਂ ਦੀ ਸੈਂਪਲਿਗ ਕੀਤੀ ਗਈ ਸੀ ਉਹ ਦੋਨੋ ਵਿਅਕਤੀ ਕਰੋਨਾ ਪਾਜੀਟਿਵ ਹਨ ਅਤੇ ਇੱਕ ਸੈਂਪਲ ਸਿਟੀ ਵਿੱਚ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵੱਲੋਂ ਭੇਜਿਆ ਗਿਆ ਸੀ ਉਹ ਵਿਅਕਤੀ ਵੀ ਕਰੋਨਾ ਪਾਜੀਟਿਵ ਆਇਆ ਹੈਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 7 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈਜੋ ਸੈਂਪਲ ਪ੍ਰਾਈਵੇਟ ਹਸਪਤਾਲ ਵੱਲੋਂ ਜਾਂਚ ਲਈ ਭੇਜਿਆ ਗਿਆ ਸੀ ਉਸ ਵਿਅਕਤੀ ਦਾ ਕਰੋਨਾ ਪਾਜੀਟਿਵ ਆਉਂਣ ਤੇ ਉਸ ਨੂੰ ਇਲਾਜ ਲਈ ਅੰਮਿ੍ਰਤਸਰ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ ਹੈਉਨਾਂ ਦੱਸਿਆ ਕਿ ਏਅਰਪੋਰਟ ਤੇ ਆਉਂਣ ਵਾਲੇ ਲੋਕਾਂ ਵਿੱਚੋਂ ਇੱਕ ਏਅਰ ਫੋਰਸ ਨਿਵਾਸੀ ਹੈ ਅਤੇ ਦੂਸਰਾ ਵਿਅਕਤੀ ਦੀਨਾਨਗਰ ਨਿਵਾਸੀ ਹੈ।
ਉਨਾਂ ਦੱਸਿਆ ਕਿ ਇਸ ਤਰਾਂ ਜਿਲਾ ਪਠਾਨਕੋਟ ਵਿੱਚ ਮੰਗਲਵਾਰ ਤੱਕ 24 ਕਰੋਨਾ ਪਾਜੀਟਿਵ ਮਰੀਜ ਸਨ ਅਤੇ ਅੱਜ 7 ਲੋਕ ਕਰੋਨਾ ਪਾਜੀਟਿਵ ਆਉਂਣ ਨਾਲ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 33 ਹੋ ਗਈ ਜਿਨਾਂ ਵਿੱਚੋਂ ਇੱਕ ਮਰੀਜ ਨੂੰ ਅੰਮਿ੍ਰਤਸਰ ਲਈ ਰੈਫਰ ਕੀਤਾ ਗਿਆ ਹੈਇਸ ਤਰਾਂ ਹੁਣ ਜਿਲਾ ਪਠਾਨਕੋਟ ਵਿੱਚ 30 ਲੋਕ ਕਰੋਨਾ ਪਾਜੀਟਿਵ ਹਨ,ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੀ ਇਸ ਕੜੀ ਨੂੰ ਤੋੜਨ ਲਈ ਪੰਜਾਬ ਸਰਕਾਰ ਵੱਲੋਂ ਵੀ ਮਿਸ਼ਨ ਫਤਿਹ ਸੁਰੂ ਕੀਤਾ ਗਿਆ ਹੈ ਜਿਸ ਦਾ ਮੁੱਖ ਉਦੇਸ ਲੋਕਾਂ ਨੂੰ ਜਾਗਰੁਕ ਕਰਨਾ ਅਤੇ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣਾ ਹੈ ਉਨਾਂ ਕਿਹਾ ਕਿ ਮਿਸਨ ਫਤਿਹ ਅਧੀਨ ਸਾਨੂੰ ਜਿਲਾ ਪ੍ਰਸਾਸਨ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp