ਨਵੀਂ ਦਿੱਲੀ: ਇੰਟਰਨਲ ਸੁਰੱਖਿਆ ਡਿਵੀਜ਼ਨ ਦੇ ਮੁਖੀ ਅਸ਼ਿਤ ਮੋਹਨ ਪ੍ਰਸਾਦ ਉਸ ਸਮੇਂ ਸਾਈਬਰ ਹਮਲੇ ਦੇ ਝਾਂਸੇ ਵਿੱਚ ਫਸ ਗਏ ਸਨ ਜਦੋਂ ਦੋ ਜਣਿਆਂ ਨੇ ਕੁਝ ਮਿੰਟਾਂ ਵਿੱਚ ਉਨ੍ਹਾਂ ਦੇ ਖ਼ਾਤੇ ਵਿੱਚੋਂ ਦੋ ਲੱਖ ਰੁਪਏ ਲੁੱਟ ਲਏ। ਇਹ ਸਭ ਉਨ੍ਹਾਂ ਵੱਲੋਂ ਚੋਰਾਂ ਨੂੰ ਦਿੱਤੇ ਡੈਬਿਟ ਕਾਰਡ ਦੇ ਵੇਰਵੇ ਦੀ ਮਦਦ ਨਾਲ ਕੀਤਾ ਗਿਆ।
ਪ੍ਰਸਾਦ 1985 ਬੈਚ ਦੇ ਕਰਨਾਟਕ ਕੇਡਰ ਦੇ ਆਈਪੀਐਸ ਅਧਿਕਾਰੀ ਹਨ। ਫਿਲਹਾਲ ਪ੍ਰਸਾਦ ਨੇ ਸਾਈਬਰਕ੍ਰਾਈਮ ਪੁਲਿਸ ਥਾਣੇ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ, ਜਿੱਥੇ ਅਪਰਾਧਿਕ ਜਾਂਚ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ। ਦਰਅਸਲ, ਸੋਮਵਾਰ ਨੂੰ ਸ਼ਾਮ 3 ਵਜੇ ਪ੍ਰਸਾਦ ਨੂੰ ਅਣਜਾਣ ਨੰਬਰ ਤੋਂ ਫੋਨਕਾਲ ਆਈ। ਕਾਲ ਕਰਨ ਵਾਲਾ ਆਪਣੇ ਆਪ ਨੂੰ ਬੈਂਕ ਐਗਜ਼ੀਕਿਊਟਿਵ ਦੱਸ ਰਿਹਾ ਸੀ। ਕਾਲਰ ਨੇ ਪ੍ਰਸਾਦ ਨੂੰ ਕਿਹਾ ਕਿ ਉਨ੍ਹਾਂ ਦੇ ਡੈਬਿਟ ਕਾਰਡ ਦੀ ਮਿਆਦ ਪੁੱਗਣ ਵਾਲੀ ਹੈ, ਜਿਸ ਨੂੰ ਰੀਐਕਟੀਵੇਟ ਕਰਨਾ ਪਵੇਗਾ।
ਪ੍ਰਸਾਦ ਨੇ ਇਹ ਸੁਣਦਿਆਂ ਹੀ ਆਪਣੇ ਕਾਰਡ ਦੇ ਸਾਰੇ ਵੇਰਵੇ ਉਨ੍ਹਾਂ ਨੂੰ ਦੱਸ ਦਿੱਤੇ। ਇੱਕ ਮਿੰਟ ਦੇ ਬਾਅਦ ਉਨ੍ਹਾਂ ਦੇ ਫੋਨ ’ਤੇ ਮੈਸੇਜ ਆਇਆ ਕਿ ਉਨ੍ਹਾਂ ਦੇ ਖ਼ਾਤੇ ਵਿੱਚੋਂ ਦੋ ਲੱਖ ਰੁਪਏ ਦਾ ਲੈਣ-ਦੇਣ ਹੋਇਆ ਹੈ। ਤਕਰੀਬਨ 4 ਵਜੇ ਪ੍ਰਸਾਦ ਨੂੰ ਪਾਤ ਲੱਗਾ ਕਿ ਉਹ ਕਿਸੇ ਫਰਾਡ ਦੇ ਝਾਂਸੇ ਵਿੱਚ ਫਸ ਗਏ ਹਨ। ਰਿਪੋਰਟ ਮੁਤਾਬਕ ਉਸੇ ਦਿਨ ਉਨ੍ਹਾਂ ਮੁਲਜ਼ਮ ਕਾਲਰਾਂ ਨੇ 27 ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਨ੍ਹਾਂ ਵਿੱਚੋਂ ਕੁਝ ਤਾਂ ਬਚ ਗਏ, ਪਰ ਕਈ ਉਨ੍ਹਾਂ ਦੇ ਜਾਲ ਵਿੱਚ ਫਸ ਗਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp