ਸਿਹਤ ਵਿਭਾਗ ਵਲੋਂ ਗੁੜ ਵੇਚਣ ਵਾਲੀਆਂ ਹੋਲ ਸੈਲਰ ਦੁਕਾਨਾਂ ਦੀ ਚੈਕਿੰਗ
ਗੁਰਦਾਸਪੁਰ, 3 ਜੂਨ ( ਅਸ਼ਵਨੀ ) :- ਸਿਹਤ ਵਿਭਾਗ ਵਲੋਂ ਜਿਲੇ ਅੰਦਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਧਾਰੀਵਾਲ ਵਿਖੇ ਗੁੜ ਵੇਚਣ ਵਾਲੀਆਂ ਹੋਲ ਸੈਲਰ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ। ਡਾ. ਬਲਦੇਵ ਸਿੰਘ ਜ਼ਿਲਾ ਸਿਹਤ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁੜ ਵੇਚਣ ਵਾਲੀਆਂ ਹੋਲ ਸੇਲਰ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਚੈੱਕ ਕੀਤੀਆਂ ਦੁਕਾਨਾਂ ਦੇ ਬਿੱਲ ਸਹੀ ਪਾਏ ਗਏ।
ਜ਼ਿਲਾ ਸਿਹਤ ਅਫਸਰ ਨੇ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਚੱਲਦਿਆਂ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਮਾਸਕ ਜਰੂਰੀ ਤੋਰ ਤੇ ਦੁਕਾਨਦਾਰ ਅਤੇ ਗਾਹਕ ਵਲੋਂ ਪਹਿਨਿਆ ਜਾਵੇ। ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾਵੇ ਅਤੇ ਸ਼ੈਨੀਟਾਈਜਰ ਦੀ ਵਰਤੋਂ ਕੀਤੀ ਜਾਵੇ। ਉਨਾਂ ਕਿਹਾ ਕਿ ਲੰਘ ਚੁੱਕੀ ਤਾਰੀਖ ਦਾ ਸਮਾਨ ਬਿੱਲਕੁੱਲ ਨਾ ਵੇਚਿਆ ਜਾਵੇ, ਅਜਿਹਾ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੱਖ-ਵੱਖ ਪੱਧਰ ਉੱਪਰ ਜਾਗਰੂਕ ਕੀਤਾ ਜਾ ਰਿਹਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp