ਮੰਗਾਂ ਸਬੰਧੀ ਜਨਵਾਦੀ ਇਸਤਰੀ ਸਭਾ ਵਲੋਂ ਨਾਇਬ ਤਹਿਸੀਲਦਾਰ ਨੂੰ ਸੌਂਪਿਆਂ ਮੰਗ ਪੱਤਰ
ਗੜ੍ਹਸ਼ੰਕਰ,3 ਜੂਨ ( ਅਸ਼ਵਨੀ ਸ਼ਰਮਾ ) : ਜਨਵਾਦੀ ਇਸਤਰੀ ਸਭਾ (ਐਡਵਾ) ਦੀ ਕੇਂਦਰੀ ਸੱਦੇ ਤੇ ਛੇ ਮੰਗਾਂ ਲਈ ਸੂਬਾਈ ਮੀਤ ਪ੍ਰਧਾਨ ਬੀਬੀ ਸੁਭਾਸ਼ ਮੱਟੂ ਤੇ ਬੀਬੀ ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਵਿੱਚ ਨਾਇਬ ਤਹਿਸੀਲਦਾਰ ਸ਼੍ਰੀ ਧਰਮਿੰਦਰ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ।ਇਨ੍ਹਾਂ ਮੰਗਾਂ ਵਿੱਚ ਇਨਕਮ ਟੈਕਸ ਤੋਂ ਬਾਹਰੀ ਪਰਿਵਾਰਾਂ ਦੇ ਖਾਤਿਆਂ ਵਿੱਚ 7500ਰੁਪਏ ਪ੍ਰਤੀ ਮਹੀਨੇ 6 ਮਹੀਨਿਆਂ ਤਕ ਪਾਇਆ ਜਾਵੇ।ਲੋੜਵੰਦ ਗਰੀਬਾਂ ਨੂੰ ਪਰਿਵਾਰਾਂ ਨੂੰ 10 ਕਿਲੋ ਰਾਸ਼ਨ ਮਾਸਕ ਤੇ14ਜਰੂਰ ਰਸੋਈ ਵਾਲੀਆਂ ਵਸਤਾਂ ਜਨਤਕ ਵੰਡ ਪ੍ਰਣਾਲੀ ਰਾਹੀਂ ਦਿੱਤੀਆਂ ਜਾਣ।
ਮਨਰੇਗਾ ਸਕੀਮ ਰਾਹੀਂ 200ਦਿਨ ਕੰਮ ਦਿੱਤਾ ਜਾਵੇ, 600ਰੁਪਏ ਦਿਹਾੜੀ ਦਿੱਤੀ ਜਾਵੇ।ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣ।ਬੱਚਿਆਂ ਨੂੰ ਸਸਤੀ ਵਿਦਿਆ ਅਤੇ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।ਨਾਇਬ ਤਹਿਸੀਲਦਾਰ ਸਾਹਿਬ ਨੇ ਮੰਗਾਂ ਨੂੰ ਸਿਫਾਰਸ਼ ਸਾਹਿਤ ਮੁਖ ਮੰਤਰੀ ਪੰਜਾਬ ਨੂੰ ਭੇਜ ਦਿੱਤੀਆਂ ।ਇਸ ਮੌਕੇ ਬੀਬੀ ਅਵਤਾਰ ਕੌਰ ਪੱਦੀ ਸੂਰਾ ਸਿੰਘ, ਕਸ਼ਮੀਰ ਕੌਰ ਲਹਿਰਾ, ਮੰਜੂ ਗੌਡ ਗੜਸ਼ੰਕਰ, ਅਮਰਜੀਤ ਕੌਰ ਰਾਣੋ, ਮਹਿੰਦਰ ਕੌਰ, ਤੇਜਿੰਦਰ ਕੌਰ,ਰੇਸ਼ਮ ਕੌਰ, ਜਸਵਿੰਦਰ ਕੌਰ, ਪੰਮੀ ਗੋਗੋਂ, ਊਸ਼ਾ ਗੋਗੋਂ, ਨਵਨੀਤ ਕੌਰ ਆਦਿ ਹਾਜਰ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp