ਜਮਹੂਰੀ ਕਾਰਕੁੰਨਾ ਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਐਸ ਡੀ ਐਮ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ
ਗੜਸ਼ੰਕਰ 4 ਜੂਨ ( ਅਸ਼ਵਨੀ ਸ਼ਰਮਾ ) : ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਵੱਖ ਵੱਖ ਬੁੱਧੀਜੀਵੀਆਂ ਤੇ ਕਾਰਕੁੰਨਾ ਦੀ ਰਿਹਾਈ ਲਈ ਜਨਤਕ ਤੇ ਜਮਹੂਰੀ ਜੱਥੇਬੰਦੀਆ ਵਲੋਂ ਅੱਜ ਐਸ ਡੀ ਐਮ ਗੜਸ਼ੰਕਰ ਰਾਹੀ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜਿਆ। ਵੱਖ ਵੱਖ ਜੱਥੇਬੰਦੀਆ ਦੇ ਆਗੂਆਂ ਨੇ ਦੱਸਿਆ ਕਿ ਦੇਸ਼ ਦੀ ਕੇੰਦਰੀ ਸਰਕਾਰ ਵਲੋਂ ਆਪਣੇ ਫਾਸੀਵਾਦੀ ਏਜੰਡੇ ਤਹਿਤ ਵਿਰੋਧ ਦੀ ਅਤੇ ਲੋਕਾਂ ਦੀ ਆਵਾਜ਼ ਨੂੰ ਧੱਕੇ ਨਾਲ ਬੰਦ ਕਰਾ ਕੇ ਜਬਰੀ ਜੁਬਾਨਬੰਦੀ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਦੇਸ਼ ਦੇ ਬੁੱਧੀਜੀਵੀਆਂ ਅਤੇ ਜਮਹੂਰੀਅਤ ਪਸੰਦ ਕਾਰਕੁੰਨਾ ਨੂੰ ਜੇਲੀ ਸੁੱਟਿਆ ਜਾ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਭੀਮਾ-ਕੋਰੇਗਾਓਂ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ 11 ਲੋਕਪੱਖੀ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਦੀ, ਸੀਏਏ ਵਿਰੁੱਧ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਜੇਐੱਨਯੂ, ਜਾਮੀਆ ਮਿਲੀਆ ਇਸਲਾਮੀਆ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਕਾਰਕੁੰਨਾਂ ਅਤੇ ਹੋਰ ਕਾਰਕੁੰਨਾਂ ਦੀ ਰਿਹਾਈ ਕੀਤੀ ਜਾਵੇ ਅਤੇ ਲੌਕਡਾਊਨ ਨਾਲ ਜੁੜੇ ਮੁੱਖ ਮਸਲਿਆਂ ਖਾਸ ਕਰ ਮਜ਼ਦੂਰਾਂ ਦੇ ਉਜਾੜੇ ਨੂੰ ਬੰਦ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨ ਹੱਲ ਕੀਤਾ ਜਾਵੇ ।
ਮੰਗਪੱਤਰ ਦੇਣ ਵਾਲਿਆਂ ਚ ਵੱਖ ਵੱਖ ਜੱਥੇਬੰਦੀਆ ਦੇ ਆਗੂਆ ਚ ਦੋਆਬਾ ਸਾਹਿਤ ਸਭਾ (ਰਜਿ) ਗੜਸ਼ੰਕਰ ਦੇ ਪ੍ਰਧਾਨ ਪ੍ਰੋ.ਸੰਧੂ ਵਰਿਆਣਵੀ, ਡੀ.ਟੀ.ਐਫ ਆਗੂ ਮੁਕੇਸ਼ ਗੁਜਰਾਤੀ ਸੁਖਦੇਵ ਡਾਨਸੀਵਾਲ, ਹੰਸ ਰਾਜ ਗੜਸ਼ੰਕਰ, ਸੱਤਪਾਲ ਕਲੇਰ, ਮਨਦੀਪ ਸਿੰਘ, ਜਰਨੈਲ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪਰਮਜੀਤ ਸਿੰਘ,ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੇ ਜਿਲ੍ਹਾ ਸਕੱਤਰ ਮਨਜੀਤ ਝੱਲੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp