ਗੜ੍ਹਸ਼ੰਕਰ ਇਲਾਕੇ ਦੀਆਂ ਸਮਸਿਆਵਾਂ ਨੂੰ ਲੈਕੇ ਮੋਹਤਬਰ ਵਿਅਕਤੀਆਂ ਦੀ ਅਹਿਮ ਮੀਟਿੰਗ ਹੋਈ
ਗੜ੍ਹਸ਼ੰਕਰ 4 ਜੂਨ ( ਅਸ਼ਵਨੀ ਸ਼ਰਮਾ ) : ਨਗਰ ਕੌਂਸਲ ਗੜ੍ਹਸ਼ੰਕਰ ਵੱਲੋਂ ਕੱਟੇ ਗਏ ਨਾਜਾਇਜ ਰਾਸ਼ਨ ਕਾਰਡ, ਜਾਅਲੀ ਬਿੱਲਾਂ ਨਾਲ ਅਦਾਇਗੀ ਕਰਨ, ਸ਼ਹਿਰ ਦੀ ਸਫ਼ਾਈ ਵਿਵਸਥਾ, ਸ਼ਹਿਰ ਚ ਹੋ ਹੋ ਰਹੇ ਨਾਜਾਇਜ ਕਬਜਿਆਂ ਨੂੰ ਲੈ ਕੇ ਅੱਜ ਗੜ੍ਹਸ਼ੰਕਰ ਵਿੱਖੇ ਮੋਹਤਬਰ ਵਿਅਕਤੀਆਂ ਦੀ ਮੀਟਿੰਗ ਹੋਈ । ਮੀਟਿੰਗ ਚ ਸ਼੍ਰੀ ਸੋਮ ਨਾਥ ਬੰਗੜ,ਹਰਿੰਦਰ ਸਿੰਘ ਮਾਨ, ਚਰਨਜੀਤ ਸਿੰਘ ਚੰਨੀ, ਪਵਨ ਕੁਮਾਰ ਪੰਮੀ, ਸੁਰਜੀਤ ਕੁਮਾਰ ,ਚੰਦਨ ਕੁਮਾਰ, ਠੇਕੇਦਾਰ ਜਗਦੀਸ਼ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਸ਼ਹਿਰ ਵਾਸੀ ਹਾਜਿਰ ਸਨ।
ਮੀਟਿੰਗ ਚ ਕੌਂਸਲਰ ਸ਼੍ਰੀ ਬੰਗੜ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਆਗੂ ਆਪਣੀ ਸਰਕਾਰ ਦੀਆਂ ਖਾਮੀਆਂ ਨੂੰ ਛੁਪਾਉਣ ਲਈ ਸਥਾਨਿਕ ਅਧਿਕਾਰੀਆਂ ਨੂੰ ਜਿੰਮੇਦਾਰ ਠਹਿਰਾ ਰਹੇ ਹਨ ਜਦਕਿ ਸਚਾਈ ਕੁੱਝ ਹੋਰ ਹੈ। ਓਹਨਾ ਕਿਹਾ ਕਿ ਸਾਡੇ ਕੋਲ ਸਬੂਤ ਹਨ ਜਿਨ੍ਹਾਂ ਕਾਂਗਰਸੀਆਂ ਦੀ ਸਿਫਾਰਿਸ਼ ਤੇ ਕਾਰਜ ਸਾਧਕ ਅਫਸਰ ਤੇ ਮਾਲ ਵਿਭਾਗ ਵਲੋ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ। ਪਵਨ ਕੁਮਾਰ ਪੰਮੀ ਨੇ ਕਿਹਾ ਕਿ ਸ਼ਹਿਰ ਚ ਬਹੁਤ ਜਗਾ ਘਟੀਆ ਮਟੀਰੀਅਲ ਵਰਤਿਆ ਗਿਆ। ਵਾਰ ਵਾਰ ਇਕੋ ਕੰਮ ਦੇ ਜਾਅਲੀ ਬਿਲ ਬਣਾ ਕੇ ਅਦਾਇਗੀਆਂ ਕੀਤੀਆਂ ਗਈਆਂ ਹਨ।
ਕੌਂਸਲਰ ਹਰਿੰਦਰ ਮਾਨ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹਿਰ ਚ ਲਗਾਤਾਰ ਨਜਾਇਜ ਕਬਜੇ ਹੋ ਰਹੇ ਹਨ ਜਿਸ ਦੇ ਸੰਬਧ ਚ ਸਥਾਨਿਕ ਐਸ ਡੀ ਐਮ ਨੂੰ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਲੱਖਾਂ ਰੁਪਏ ਮਹੀਨੇ ਦੇ ਖਰਚਣ ਦੇ ਬਾਵਜੂਦ ਸ਼ਹਿਰ ਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਮੀਟਿੰਗ ਚ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਗਈ ਕਿ ਉਕਤ ਮਸਲਿਆਂ ਦੀ ਨਿਰਪੱਖ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸ਼ਹਿਰ ਵਾਸੀ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ ਸੰਘਰਸ਼ ਕਰਨਗੇ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp