ਭਾਜਪਾ ਨੇਤਾ ਸੰਜੀਵ ਤਲਵਾੜ ਨੇ ਅਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ‘ਤੇ ਡੂੰਘਾ ਦੁੱਖ ਜਾਹਿਰ ਕੀਤਾ

ਹੁਸ਼ਿਆਰਪੁਰ (ਐਸ. ਸ਼ਰਮਾਂ ) ਭਾਜਪਾ ਨੇਤਾ ਤੇ ਪੰਜਾਬ ਦੇ ਸਾਬਕਾ ਚਏਅਰਮੈਨ ਸੰਜੀਵ ਤਲਵਾੜ ਨੇ ਅਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ‘ਤੇ ਡੂੰਘਾ ਦੁੱਖ ਜਾਹਿਰ ਕੀਤਾ ਹੈ। ਇਸਤੋਂ ਅਲਾਵਾ ਉਂੱਨਾ ਕਿਹਾ ਕਿ ਇਹ ਹਾਦਸਾ ਪ੍ਰਸ਼ਾਨਿਕ ਤੰਤਰ ਅਤੇ ਰਾਜਸੀ ਨੇਤਾਵਾਂ ਦੀ ਗੈਰ-ਜਿੰਮੇਵਾਰ ਭਾਵਨਾ ਕਾਰਣ ਵਾਪਰਿਆ ਹੈ। ਮੌਕੇ ਦੇ ਪ੍ਰਬੰਧਕਾਂ ਨੂੰ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਸੀ।

ਉੱਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਮੁਆਵਜੇ ਦਾ ਐਲਾਨ ਕੀਤਾ ਹੈ ਉਸਨੂੰ ਜਲਦ-ਤੋਂ ਜਲਦ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਦੀ ਲੋੜ ਅਨੁਸਾਰ ਜਾਰੀ ਕਰ ਦੇਣਾ ਚਾਹੀਦਾ ਹੈ। ਮੈਂ ਪਰਮਾਤਮਾ ਤੋਂ ਮ੍ਰਤਿਕਾਂ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕਰਦਾ ਹਾਂ। ਭਾਜਪਾ ਨੇਤਾ ਸੰਜੀਵ ਤਲਵਾੜ ਨੇ ਇਸ ਹਾਦਸੇ ਵਚਿ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।

Related posts

Leave a Reply