ਡਿਪਟੀ ਕਮਿਸ਼ਨਰ ਪਠਾਨਕੋਟ ਨੇ ਰੇਹੜੀ ਜੋਨ ਗਾਂਧੀ ਚੋਕ ਮਾਰਕਿਟ ਦਾ ਕੀਤਾ ਦੌਰਾ
ਪਠਾਨਕੋਟ, 4 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਅੱਜ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਪਠਾਨਕੋਟ ਵਿਖੇ ਰੇਹੜੀ ਜੋਨ ਗਾਂਧੀ ਚੋਕ ਮਾਰਕਿਟ ਦਾ ਅਚਨਚੇਤ ਵਿਸੇਸ ਦੋਰਾ ਕੀਤਾ ਜਾ ਰਿਹਾ ਹੈ, ਉਨਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਜਿਲਾ ਪ੍ਰਸਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਸਬੰਧੀ ਦਿਸਾ ਨਿਰਦੇਸ ਵੀ ਦਿੱਤੇ,ਉਨਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਅਪਣਾ ਅਤੇ ਅਪਣੇ ਪਰਿਵਾਰ ਦਾ ਧਿਆਨ ਰੱਖੀਏ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਉਂਣ ਦਾ ਵੀ ਇਹ ਹੀ ਉਦੇਸ ਹੈ ਕਿ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾਵੇ,ਉਨਾਂ ਕਿਹਾ ਕਿ ਮਿਸ਼ਨ ਫਤਿਹ ਨੂੰ ਸਫਲ ਕਰਨਾ ਸਾਡੀ ਸਾਰਿਆਂ ਦੀ ਜਿਮੇਦਾਰੀ ਹੈ,ਉਨਾਂ ਕਿਹਾ ਕਿ ਅਪਣੇ ਜਿਲੇ ਨੂੰ ਕਰੋਨਾ ਮੁਕਤ ਕਰਨ ਲਈ ਮਿਸ਼ਨ ਫਤਿਹ ਦੇ ਭਾਗੀਦਾਰ ਬਣੀਏ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਕਰਫਿਓ ਖੁੱਲਣ ਤੋਂ ਬਾਅਦ ਸਮੇਂ ਸਮੇਂ ਤੇ ਜਿਲਾ ਪ੍ਰਸਾਸਨ ਵੱਲੋਂ ਨਵੇਂ ਆਡਰਾਂ ਵਿੱਚ ਸਾਰੀਆਂ ਦੁਕਾਨਾਂ ਆਦਿ ਖੋਲੀਆਂ ਗਈਆਂ ਹਨ ਅਤੇ ਜੋ ਦੁਕਾਨਾਂ ਖੋਲੀਆਂ ਗਈਆਂ ਹਨ ਉਨਾਂ ਦੇ ਬਾਹਰ ਸੋਸਲ ਡਿਸਟੈਂਸ ਬਣਾਈ ਰੱਖਣ ਲਈ ਵੀ ਸਖਤੀ ਨਾਲ ਹਦਾਇਤਾਂ ਦਿੱਤੀਆਂ ਗਈਆਂ ਹਨ,ਉਨਾਂ ਕਿਹਾ ਕਿ ਨਵੇਂ ਹੁਕਮਾਂ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਦੁਕਾਨਾਂ ਦੇ ਬਾਹਰ ਆਪਣਾ ਵਾਹਨ ਪਾਰਕ ਨਹੀਂ ਕਰੇਗਾ ਅਤੇ ਇਹ ਜਰੂਰੀ ਬਣਾਇਆ ਜਾਵੇ ਕਿ ਉਨਾਂ ਦਾ ਕੋਈ ਵੀ ਪਰਿਵਾਰਿਕ ਮੈਂਬਰ ਜੋ ਸਵੇਰੇ ਉਨਾਂ ਨੂੰ ਆਪਣੇ ਵਾਹਨ ਤੇ ਦੁਕਾਨ ਤੇ ਛੱਡ ਜਾਵੇ ਅਤੇ ਸਾਮ ਨੂੰ ਆ ਕੇ ਦੁਕਾਨਦਾਰ ਨੂੰ ਘਰ ਲੈ ਜਾਵੇ ਪਰ ਦੁਕਾਨਦਾਰ ਆਪਣਾ ਵਾਹਨ ਦੁਕਾਨਾਂ ਦੇ ਬਾਹਰ ਪਾਰਕ ਨਹੀਂ ਕਰਨਗੇ। ਉਨਾਂ ਕਿਹਾ ਕਿ ਅਗਰ ਅਤਿ ਜਰੂਰੀ ਹੈ ਕਿ ਦੁਕਾਨਦਾਰ ਨੂੰ ਵਾਹਨ ਲੈ ਕੇ ਆਉਂਣਾ ਪੈਂਦਾ ਹੈ ਤਾਂ ਦੁਕਾਨਦਾਰ ਵੱਲੋਂ ਆਪਣਾ ਵਾਹਨ ਸਰਕਾਰੀ ਪਾਰਕਿੰਗ ਵਿੱਚ ਪਾਰਕ ਕੀਤਾ ਜਾਵੇਗਾ ਜੋ ਸਾਮ ਨੂੰ ਜਾਣ ਲੱਗਿਆਂ ਆਪਣਾ ਵਾਹਨ ਉੱਥੋਂ ਲੈ ਸਕਦਾ ਹੈ।
ਉਨਾ ਕਿਹਾ ਕਿ ਦੁਕਾਨਾਂ ਦੇ ਬਾਹਰ ਖਾਲੀ ਸਪੇਸ ਨੂੰ ਸੋਸਲ ਡਿਸਟੈਂਸ ਲਈ ਵਰਤਿਆਂ ਜਾਵੇ, ਤਾਂ ਜੋ ਦੁਕਾਨਾਂ ਤੇ ਆਉਂਣ ਵਾਲੇ ਗ੍ਰਾਹਕਾਂ ਨੂੰ ਖੜੇ ਹੋਣ ਲਈ ਜਗਾ ਮਿਲ ਸਕੇ,ਉਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਰੇਹੜੀ ਜੋਨ ਵਿੱਚ ਜਰੂਰਤ ਤੋਂ ਜਿਆਦਾ ਰੇਹੜੀਆਂ ਨੂੰ ਲਗਾਇਆ ਗਿਆ ਹੈ ਅਗਰ ਇੱਕ ਰੇਹੜੀ ਤੇ ਕੰਮ ਕੀਤਾ ਜਾ ਸਕਦਾ ਹੈ ਤਾਂ ਉਸ ਨਾਲ ਦੋ ਜਾਂ ਤਿੰਨ ਰੇਹੜੀਆਂ ਲਗਾਉਂਣ ਦੀ ਜਰੂਰਤ ਨਹੀਂ ਹੈ,ਉਨਾਂ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਜਲਦੀ ਹੀ ਰੇਹੜੀਆਂ ਆਦਿ ਨੂੰ ਲਗਾਉਂਣ ਲਈ ਇੱਕ ਯੋਜਨਾ ਤਿਆਰ ਕੀਤੀ ਜਾਵੇਗੀ,ਜਿਸ ਅਧੀਨ ਜਿਨਾਂ ਰੇਹੜੀਆਂ ਦੀ ਮਾਰਕਿਟ ਵਿੱਚ ਲੋੜ ਹੈ ਉਨੀਆਂ ਹੀ ਰੇਹੜੀਆਂ ਲਗਾਈਆਂ ਜਾਣਗੀਆਂ ਅਤੇ ਲੋਕਾਂ ਦੇ ਖੜੇ ਹੋਣ ਲਈ ਖਾਲੀ ਸਥਾਨ ਵੀ ਛੱਡਿਆ ਜਾਵੇਗਾ ਤਾਂ ਜੋ ਰੇਹੜੀਆਂ ਦੇ ਅੱਗੇ 6 ਤੋਂ 7 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾ ਸਕੇ।
ਉਨਾ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਕੂਝ ਅਧਿਕਾਰੀਆਂ ਦੀ ਵੀ ਡਿਊਟੀ ਲਗਾਈ ਗਈ ਹੈ ਕਿ ਵੱਖ ਵੱਖ ਸਥਾਨਾਂ ਤੇ ਚੈਕਿੰਗ ਕੀਤੀ ਜਾਵੇ ਅਤੇ ਦੇਖਿਆ ਜਾਵੇ ਕਿ ਕਿਸੇ ਤਰਾਂ ਦੀ ਨਿਯਮਾਂ ਦੀ ਉਲੰਘਣਾ ਤਾ ਨਹੀਂ ਕੀਤੀ ਜਾ ਰਹੀ,ਉਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਮਾਸਕ ਸਾਰਿਆ ਨੂੰ ਜਰੂਰੀ ਕੀਤਾ ਗਿਆ ਹੈ, ਮਾਸਕ ਚਾਹੇ ਕਪੜੇ ਦਾ ਹੋਵੇ, ਪਰਨਾ ਜਾਂ ਮਹਿਲਾਵਾਂ ਚੁੰਨੀ ਦਾ ਵੀ ਪ੍ਰਯੋਗ ਕਰ ਸਕਦੀਆਂ ਹਨ ਬੱਸ ਜਰੂਰੀ ਹੈ ਕਿ ਤੁਹਾਡੇ ਮੁੰਹ ਚੋਂ ਨਿਕਲਣ ਵਾਲਾ ਥੁੱਕ ਆਦਿ ਦੂਸਰੇ ਵਿਅਕਤੀ ਤੇ ਨਾ ਪਵੇ,ਉਨਾਂ ਕਿਹਾ ਕਿ ਇਹ ਜਰੂਰ ਧਿਆਨ ਰੱਖਿਆ ਜਾਵੇ ਕਿ ਪਬਲਿਕ ਦੇ ਵਿੱਚ ਆਉਂਦੇ ਸਮੇਂ ਆਪਣਾ ਅਤੇ ਲੋਕਾਂ ਦਾ ਖਿਆਲ ਰੱਖਣਾ ਪਵੇਗਾ,ਹੁਣ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp