ਹਰੇਕ ਮਜਦੂਰ ਦੇ ਖਾਤੇ ਚ 75 ਸੌ ਰੁਪਏ ਪਾਵੇ ਸਰਕਾਰ : ਖੇਤ ਮਜਦੂਰ ਯੁਨੀਅਨ
ਗੜਦੀਵਾਲਾ 4 ਜੂਨ ( ਲਾਲਜੀ ਚੌਧਰੀ / ਪੀ. ਕੇ ) : ਅੱਜ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਵਲੋ ਬੀ ਡੀ ਓ ਦਫਤਰ ਭੂੰਗਾ ਰਾਹੀ ਭਾਰਤ ਸਰਕਾਰ ਨੂੰ ਇਸ ਕੋਵਿਡ 2019 ਤੇ ਲਾਕ ਡਾਉਣ ਨਾਲ ਬਣੀ ਮੰਦੀ ਕਾਰਨ ਖੇਤ ਮਜਦੂਰਾ ਦੀਆ ਭਖਦੀਆ ਮੰਗਾ ਪ੍ਰਤੀ ਮੰਗ ਪੱਤਰ ਦਿੱਤਾ ,ਇਸ ਮੰਗ ਪੱਤਰ ਵਿਚ ਜੋਰਦਾਰ ਮੰਗ ਕੀਤੀ ਗਈ ਕਿ ਕਿ ਸਰਕਾਰ ਇਸ ਮੈਜੂਦਾ ਖਤਰਨਾਕ ਦੌਰ ਚ ਸਰਕਾਰ 7500 ਰੁਪਏ ਹਰ ਮਜਦੂਰ ਦੇ ਖਾਤੇ ਚ ਤਿੰਨ ਮਹੀਨੇ ਲਈ ਪਾਏ ਜਾਣ ।ਪ੍ਰਵਾਸੀ ਮਜਦੂਰਾ ਦੇ ਘਰ ਪਹੰਚਣ ਲਈ ਮੱਦਤ ਕੀਤੀ ਜਾਵੇ।
ਮਨਰੇਗਾ ਵਰਕਰ ਨੂੰ 200 ਦਿਨ ਕੰਮ ਤੇ 600 ਰੁਪਏ ਦਿਹਾੜੀ ਦਿਤੀ ਜਾਵੇ ,ਖੇਤ ਮਜਦੂਰ ਦੇ ਹਰ ਮੈਬਰ ਲਈ 10 ਕਿਲੋ ਕਣਕ/ਚਾਵਲ ਤੇ 16 ਜਰੂਰੀ ਲੋੜਬੰਦ ਵਸਤਾ ਹਰੇਕ ਮਹੀਨੇ ਦਿੱਤੀਆ ਜਾਣ ।ਕਿਰਤ ਕਨੂੰਨ ਚ ਕੀਤੀਆ ਸੋਧਾ ਵਾਪਿਸ ਲਈਆ ਜਾਣ ।ਜਨਤਿਕ ਖੇਤਰਾ ਦਾ ਨਿੱਜੀਕਰਨ ਬੰਦ ਕੀਤਾ ਜਾਵੇਤੇ ਐੂਫ ਡੀ ਆਈ ਤੇ ਰੋਕ ਲਗਾਈ ਜਾਵੇ ।ਵਾਧੂ ਪਈ ਜਮੀਨ ਗਰੀਬ ਕਿਸਾਨਾ ਤੇ ਮਜਦੂਰਾ ਚ ਮੁਫਤ ਵੰਡੀ ਜਾਵੇ ।ਬਿਜਲੀ ਸੋਧ ਬਿਲ 2020 ਵਾਪਿਸ ਲਿਆ ਜਾਵੇ ।ਅੱਜ ਦੇ ਐਕਸਨ ਚ ਹਰਬੰਸ ਸਿੰਘ ਧੂਤ ਚੈਚਲ ਸਿੰਘ ਪਵਾ ,ਚਰਨ ਸਿੰਘ ,ਰਣਜੀਤ ਸਿੰਘ ,ਕੁਲਵੰਤ ਸਿੰਘ ,ਸੰਤੋਖ ਸਿੰਘ ,ਕਮਲੇਸ ਕੌਰ ,ਸਤਿਆ ਦੇਵੀ ,ਅਮਰਜੀਤ ਕੌਰ ,ਮਲਕੀਤ ਸਿੰਘ ਆਦਿ ਨੇ ਹਿੱਸਾ ਲਿਆ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp