ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਲਗਾਇਆ ਮੈਡੀਕਲ ਕੈਂਪ,98 ਲੋਕਾਂ ਦੀ ਜਾਂਚ ਲਈ ਕੀਤੀ ਸੈਂਪਲਿੰਗ

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਲਗਾਇਆ ਮੈਡੀਕਲ ਕੈਂਪ,98 ਲੋਕਾਂ ਦੀ ਜਾਂਚ ਲਈ ਕੀਤੀ ਸੈਂਪਲਿੰਗ 

ਪਠਾਨਕੋਟ, 5 ਜੂਨ  (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕਰੋਨਾ ਵਾਈਰਸ ਦੇ ਵਿਸਤਾਰ ਦੇ ਚਲਦਿਆਂ ਪੂਰੀ ਦੂਨੀਆਂ ਵਿੱਚ ਕੋਵਿਡ-19 ਨੂੰ ਮਹਾਮਾਰੀ ਘੋਸਿਤ ਕੀਤਾ ਹੋਇਆ ਹੈ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਗਿਆ ਹੈ। ਜਿਸ ਅਧੀਨ ਅੱਜ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਮਾਰਕਿਟ ਕਮੇਟੀ ਪਠਾਨਕੋਟ ਵਿੱਚ ਇੱਕ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।

Advertisements

ਇਹ ਪ੍ਰਗਟਾਵਾ ਸ. ਬਲਬੀਰ ਸਿੰਘ ਬਾਜਵਾ ਸਕੱਤਰ ਮਾਰਕਿਟ ਕਮੇਟੀ ਪਠਾਨਕੋਟ ਵੱਲੋਂ ਦਿੱਤੀ ਗਈ।ਜਾਣਕਾਰੀ ਦਿੰਦਿਆਂ ਸਕੱਤਰ ਮਾਰਕਿਟ ਕਮੇਟੀ ਪਠਾਨਕੋਟ ਨੇ ਦੱਸਿਆ ਕਿ ਮਿਸ਼ਨ ਫਤਿਹ ਅਧੀਨ ਅੱਜ ਮਾਰਕਿਟ ਕਮੇਟੀ ਪਠਾਨਕੋਟ ਵਿੱਚ ਵਿਸ਼ੇਸ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਮਾਰਕਿਟ ਕਮੇਟੀ ਵਿੱਚ ਫੜੀ ਲਗਾਉਂਣ ਵਾਲੇ ਕਰੀਬ 98 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਇਸ ਮੋਕੇ ਤੇ ਸ. ਬਲਬੀਰ ਸਿੰਘ ਬਾਜਵਾ ਵੱਲੋਂ ਦੱਸਿਆ ਗਿਆ ਕਿ ਆੜਤੀਆਂ ਅਤੇ ਫੜੀ ਲਗਾਉਂਣ ਵਾਲੇ ਲੋਕਾਂ ਨੂੰ ਸਮੇਂ ਸਮੇਂ ਤੇ ਜਾਗਰੁਕ ਕਰਨ ਲਈ ਵੀ ਵਿਸ਼ੇਸ ਮੁਹਿੰਮ ਚਲਾਈ ਗਈ ਹੈ।

Advertisements

ਵਿਸ਼ੇਸ ਤੋਰ ਤੇ ਸਬਜੀਮੰਡੀ ਵਿੱਚ ਫੜੀ ਲਗਾਉਂਣ ਵਾਲੇ ਅਤੇ ਆੜਤੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਾਰੋਬਾਰ ਕਰਦਿਆਂ ਇਸ ਗੱਲ ਤੇ ਵਿਸ਼ੇਸ ਧਿਆਨ ਰੱਖਿਆ ਜਾਵੇ ਕਿ ਸੋਸਲ ਡਿਸਟੈਂਸ ਪੂਰੀ ਤਰਾਂ ਨਾਲ ਬਰਕਰਾਰ ਰੱਖਿਆ ਜਾਵੇ। ਮੰਡੀ ਵਿੱਚ ਆਉਂਣ ਵਾਲੇ ਹਰੇਕ ਵਿਅਕਤੀ ਨੇ ਮੁੰਹ ਤੇ ਮਾਸਕ ਜਰੂਰ ਲਗਾਇਆ ਜਾਵੇ। ਉਨਾਂ ਦੱਸਿਆਂ ਕਿ ਮਾਰਕਿਟ ਕਮੇਟੀ ਵੱਲੋਂ ਵੀ ਮੰਡੀ ਵਿੱਚ ਵਾਸਿੰਗ ਪਵਾਇੰਟ ਵੀ ਬਣਾਏ ਗਏ ਹਨ ਤਾਂ ਜੋ ਕਰੋਨਾ ਬੀਮਾਰੀ ਨੂੰ ਵਿਸਥਾਰ ਕਰਨ ਤੋਂ ਰੋਕਿਆ ਜਾ ਸਕੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply