ਜਿਲਾ ਪਠਾਨਕੋਟ ਵਿੱਚ ਸੁਕਰਵਾਰ ਨੂੰ ਇੱਕ ਹੋਰ ਕਰੋਨਾ ਪਾਜੀਟਿਵ ਮਰੀਜ ਦੀ ਅੰਮਿ੍ਰਤਸਰ ਵਿਖੇ ਇਲਾਜ ਦੋਰਾਨ ਮੋਤ

ਜਿਲਾ ਪਠਾਨਕੋਟ ਵਿੱਚ ਸੁਕਰਵਾਰ ਨੂੰ ਇੱਕ ਹੋਰ ਕਰੋਨਾ ਪਾਜੀਟਿਵ ਮਰੀਜ ਦੀ ਅੰਮਿ੍ਰਤਸਰ ਵਿਖੇ ਇਲਾਜ ਦੋਰਾਨ ਮੋਤ


ਹੁਣ ਤੱਕ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਹੋਈ 81 ਅਤੇ 4 ਕਰੋਨਾ ਪਾਜੀਟਿਵ ਲੋਕਾਂ ਦੀ ਹੋ ਚੁੱਕੀ ਹੈ ਮੋਤ

Advertisements


ਪਠਾਨਕੋਟ, 6 ਜੂਨ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲਾ ਪਠਾਨਕੋਟ ਵਿੱਚ ਸੁਕਰਵਾਰ ਨੂੰ ਇੱਕ ਹੋਰ ਕਰੋਨਾ ਪਾਜੀਟਿਵ ਵਿਅਕਤੀ ਦੀ ਅੰਮਿ੍ਰਤਸਰ ਵਿਖੇ ਇਲਾਜ ਦੋਰਾਨ ਮੋਤ ਹੋ ਗਈ। ਜਿਕਰਯੋਗ ਹੈ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਨਾਲ ਹੋਈ ਇਹ ਚੋਥੀ ਮੋਤ ਹੈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 81 ਹੋ ਗਈ ਹੈ ਜਦ ਕਿ 4 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਕਾਰਨ ਮੋਤ ਹੋ ਚੁੱਕੀ ਹੈ।

Advertisements


ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪਠਾਨਕੋਟ ਦੇ ਜਿਸ 48 ਸਾਲ ਦੇ ਵਿਅਕਤੀ ਦੀ ਅੱਜ ਮੋਤ ਹੋਈ ਹੈ ਉਸ ਵਿਅਕਤੀ ਨੂੰ ਪਿਛਲੇ ਕਰੀਬ 7-8 ਦਿਨਾਂ ਤੋਂ ਬੁਖਾਰ ਦੀ ਸਿਕਾਇਤ ਸੀ ਅਤੇ ਉਨਾਂ ਦੇ ਪਰਿਵਾਰ ਵੱਲੋਂ ਕੋਈ ਇੱਕ ਦੋ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਇਸ ਵਿਅਕਤੀ ਨੂੰ ਦਿਖਾਇਆ ਸੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਉਸ ਵਿਅਕਤੀ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ। ਜਿੱਥੇ ਅੱਜ ਇਲਾਜ ਦੋਰਾਨ ਸਵੇਰੇ ਹੀ ਉਸ ਵਿਅਕਤੀ ਦੀ ਮੋਤ ਹੋ ਚੁੱਕੀ ਸੀ।

Advertisements

ਸੁਕਰਵਾਰ ਸਾਮ ਨੂੰ ਉਸ ਵਿਅਕਤੀ ਦੀ ਮੈਡੀਕਲ ਰਿਪੋਰਟ ਆਈ ਜੋ ਕਰੋਨਾ ਪਾਜੀਟਿਵ ਸੀ। ਉਨਾਂ ਦੱਸਿਆ ਕਿ ਜਿਸ ਵਿਅਕਤੀ ਦੀ ਮੋਤ ਹੋਈ ਹੈ ਉਸ ਵਿਅਕਤੀ ਦੇ ਸੰਪਰਕ ਵਿੱਚ ਆਉਂਣ ਵਾਲੇ ਲੋਕਾਂ ਦੀ ਤਲਾਸ ਜਾਰੀ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਹੁਣ ਤੱਕ 81 ਲੋਕ ਕਰੋਨਾ ਪਾਜੀਟਿਵ ਪਾਏ ਗਏ ਹਨ ਜਿਨਾ ਵਿੱਚੋਂ ਚਾਰ  ਲੋਕਾਂ ਦੀ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਹੁਣ ਤੱਕ 43 ਲੋਕ ਕਰੋਨਾ ਵਾਈਰਸ ਤੋਂ ਰਿਕਵਰ ਹੋ ਚੁੱਕੇ ਹਨ ਅਤੇ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਹਨ। 35 ਲੋਕ ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜ ਹਨ ਜਿਨ੍ਰਾਂ ਵਿੱਚੋਂ 30 ਲੋਕਾਂ ਦਾ ਇਲਾਜ ਪਠਾਨਕੋਟ ਵਿਖੇ ਕੀਤਾ ਜਾ ਰਿਹਾ ਹੈ।


ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲਾ ਪਠਾਨਕੋਟ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਜਦੋਂ ਕਰੋਨਾ ਦੇ ਲੱਛਣ ਦਿਖਣ ਲਗਦੇ ਹਨ ਤਾਂ ਪਰਿਵਾਰ ਇਸ ਗੱਲ ਨੂੰ ਇੰਨੀ ਗੰਭੀਰਤਾ ਵਿੱਚ ਨਹੀਂ ਲੈਂਦਾ ਅਤੇ ਜਦ ਤੱਕ ਬੀਮਾਰੀ ਦਾ ਪਤਾ ਚਲਦਾ ਹੈ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਅਗਰ ਕਿਸੇ ਤਰਾਂ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਕਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਕਰੋਨਾ ਪਾਜੀਟਿਵ ਨੂੰ ਪਹਿਲੇ ਚਰਨ ਵਿੱਚ ਹੀ ਕੰਟਰੋਲ ਕਰ ਲਿਆ ਜਾਵੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply