ਪ੍ਰਾਈਵੇਟ ਸਕੂਲਾਂ ਵੱਲੋਂ ਸਲਾਨਾਂ ਫੀਸ ਦੇ ਨਾਮ ਤੇ ਲੋਕਾਂ ਨਾਲ ਕਰ ਰਹੇ ਖੁੱਲ੍ਹੇਆਮ ਲੁੱਟ ਖਸੁੱਟ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ ) : ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਸਲਾਨਾਂ ਫੀਸ ਦੇ ਨਾਮ ਪਰ ਖੁੱਲ੍ਹੇਆਮ ਲੁੱਟ ਖਸੁੱਟ ਕੀਤੀ ਜਾ ਰਹੀ ਹੈ,ਜਿਸ ਨਾਲ ਸਕੂਲ ਵਿੱਚ ਪੜ੍ਹ ਰਹੇ ਵਿਦਿਆਥੀਆਂ ਦੇ ਮਾਪਿਆਂ ਦੀ ਜੇਬ ਨੂੰ ਚੂਨਾ ਲਗਾਇਆ ਜਾ ਰਿਹਾ ਹੈ।ਉਨ੍ਹਾਂ ਪ੍ਰੈਸ ਨੂੰ ਪਰੂਫ ਦੇ ਤੌਰ ਤੇ ਇੱਕ ਪਹਿਲੀ ਕਲਾਸ ਦੇ ਵਿਦਿਆਰਥੀ ਦੀ ਰਸੀਦ ਦਿਖਾਂਦੇ ਹੋਏ ਦੱਸਿਆ ਕਿ ਪ੍ਰਾਈਵੇਟ ਸਕੂਲ ਵਲੋਂ ਟਿਉਸ਼ਨ ਫੀਸ ਦੇ ਰੂਪ ਵਿਚ ਤਿੰਨ ਮਹੀਨਿਆਂ ਦੇ ਰੂਪ ਵਿਚ 4110/- ਵਿਚ ਵਸੂਲੇ ਗਏ ਹਨ ਮਤਲਬ ਮਹੀਨੇ ਦੇ 1370 ਰੁਪਏ ਬਣਦੇ ਹਨ ਇਹ ਪਹਿਲੀ ਕਲਾਸ ਦੇ ਵਿਦਿਆਰਥੀਆਂ ਕੋਲੋ ਕਿਹੜੇ ਨਿਯਮ ਅਨੁਸਾਰ ਲਏ ਜਾ ਰਹੇ ਹਨ ਸਮਝ ਤੋਂ ਬਾਹਰ ਜਦੋਂ ਕਿ ਇੱਕ ਆਈਲੈਟਸ ਕਰਨ ਵਾਲਾ ਵਿਅਕਤੀ ਕੋਲੋ ਮਹੀਨੇ ਦੇ 1800/- ਤੋਂ 2000/- ਚਾਰਜ ਕੀਤੇ ਜਾਂਦੇ ਹਨ ,ਇਹ ਵਿਦਿਆਰਥੀ ਉੱਚ ਕਲਾਸਾਂ ਚ ਆਉਂਦੇ ਹਨ।
ਪਰ ਪਹਿਲੀ ਕਲਾਸ ਚ 1400 /- ਫੀਸ ਵਸੂਲਣਾ ਸਰਾਸਰ ਲੁੱਟ ਹੈ।ਦੁੱਜੇ ਪਾਸੇ ਸਲਾਨਾਂ ਫੀਸ ਦੇ ਨਾਮ ਤੇ 4650/- ਰੁਪਏ ਵਸੂਲੇ ਜਾ ਰਹੇ ਹਨ ਇਹ ਇਕ ਪਹਿਲੀ ਕਲਾਸ ਦੇ ਬੱਚੇ ਕੋਲੋ ਹੈ ।ਇਸ ਤੋਂ ਬੜੀਆਂ ਕਲਾਸਾਂ ਦੇ ਬੱਚਿਆਂ ਕੋਲੋਂ ਹੋਰ ਜਿਆਦਾ ਵਸੂਲੇ ਜਾਂਦੇ ਹੋਣਗੇ। ਇਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਵੱਲੋਂ ਮੱਧਮ ਵਰਗ ਦੇ ਵਿਦਿਆਰਥੀਆਂ ਦੇ ਹੱਕਾ ਦਾ ਘਾਣ ਹੋ ਰਿਹਾ ਹੈ , ਇਸ ਦਾ ਇਕ ਪ੍ਰਮੁੱਖ ਕਾਰਨ ਸੂਬਾ ਸਰਕਾਰ ਦਾ ਸਰਕਾਰੀ ਸਕੂਲਾਂ ਦੇ ਪ੍ਰਤੀ ਰਵੱਈਆ ਬਹੁਤ ਹੀ ਚਿੰਤਾਜਨਕ ਹੈ,ਨਾ ਤਾਂ ਪ੍ਰਾਇਮਰੀ ਸਕੂਲਾਂ ਚ ਟੀਚਰ ਹਨ ਛੇ ਕਲਾਸਾਂ ਨੂੰ ਇੱਕ ਟੀਚਰ ਹੀ ਪੜਾਈ ਕਰਾਉਂਦਾ ਕਾਫੀ ਸਕੂਲਾਂ ਚ ਤਾਂ ਇੱਕ ਵੀ ਟੀਚਰ ਨਹੀਂ ਹੈ,ਉਨ੍ਹਾਂ ਸਕੂਲਾਂ ਚ ਡੈਪੂਟੇਸ਼ਨ ਤੇ ਟੀਚਰ ਲਗਾਏ ਹੁੰਦੇ ਹਨ ,ਨਾ ਹੀ ਉਨ੍ਹਾਂ ਸਕੂਲਾਂ ਚ ਕੋਈ ਪੜ੍ਹਨਯੋਗ ਸਮਗਰੀ ਉਪਲਭਦ ਹੁੰਦੀ ਹੈ। ਜਿਸ ਕਾਰਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਜਬੂਰਨ ਪ੍ਰਾਈਵੇਟ ਸਕੂਲਾਂ ਚ ਲਗਾ ਕੇ ਉਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ,ਸਰਕਾਰ ਦਾ ਇਸ ਤਰ੍ਹਾਂ ਰਵੱਈਆ ਦੇਖ ਕੇ ਲਗਦਾ ਹੈ ਕਿ ਸਰਕਾਰ ਦੀ ਪ੍ਰਾਈਵੇਟ ਸਕੂਲਾਂ ਨਾਲ ਕੋਈ ਗੁਪਤ ਡੀਲ ਹੋਈ ਲਗਦੀ ਹੈ ਤਾਂ ਹੀ ਸਰਕਾਰ ਚਾਹੇ ਕਾਂਗਰਸ ਦੀ ਅਕਾਲੀ ਭਾਜਪਾ ਗਠਜੋੜ ਦੀ ਸਭ ਦਾ ਇਹੀ ਰਵੱਈਆ ਦੇਖਣ ਨੂੰ ਮਿਲਦਾ ਹੈ।
ਸਾਡੇ ਸੂਬੇ ਵਿਚ ਹਜਾਰਾਂ ਅਜਿਹੇ ਕਾਬਿਲ ਬੇਰੁਜਗਾਰ ਪੜ੍ਹੇ ਲਿਖੇ ਨੌਜਵਾਨ ਵੇਲੇ ਘੁੰਮ ਰਹੇ ਹਨ ,ਜੋਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦੀ ਜਿੰਮੇਵਾਰੀ ਨਿਭਾਉਣ ਦੀ ਕਾਬਲੀਅਤ ਰੱਖਦੇ ਹਨ। ਪਰ ਸਰਕਾਰ ਵਲੋਂ ਇਸ ਲਈ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸਰਕਾਰ ਨੂੰ ਸਿੱਖਿਆ ਦੇ ਪਰਸਾਰ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ,ਸੁੱਬੇ ਵਿਚ ਪੜ੍ਹੇ ਲਿਖੇ ਨੌਜਵਾਨ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਅਧਾਰ ਤੇ ਸਰਕਾਰੀ ਸਕੂਲਾਂ ਵਿਚ ਨਿਯੁਕਤ ਕਰਕੇ ਸਰਕਾਰੀ ਸਕੂਲਾਂ ਦੇ ਡਿਗ ਰਹੇ ਮਿਆਰ ਨੂੰ ਬਚਾਉਣ ਲਈ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਮਾਪਿਆਂ ਨੂੰ ਬਚਾਇਆ ਜਾ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp