ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਜਿਲਾ ਕਾਂਗਰਸ ਦੇ ਪ੍ਰਧਾਨ ਤੇ ਮੌਜੂਦਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਰੇਲ ਹਾਦਸੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਂੱਨਾ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਇਸਦਾ ਦੁੱਖ ਹਰ ਹਿੰਦੁਸਤਾਨੀ ਨੂੰ ਹੈ। ਉਂੱਨਾ ਕਿਹਾ ਕਿ ਇਸ ਹਾਦਸੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਸ ਤਰਾਂ ਕਿ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਕਰ ਰਹੇ ਹਨ ਤੇ ਸਿੱਧੂ ਜੋੜੀ ਨੂੰ ਟਾਰਗੇਟ ਕਰ ਰਹੇ ਹਨ। ਸਿਰਫ ਇਸ ਕਰਕੇ ਕਿ ਨਵਜੋਤ ਸਿੰਘ ਸਿੱਧੂ ਇੰੱਨਾ ਦੇ ਪੱਤੜੇ ਫਰੋਲਦਾ ਹੈ।
ਉਂੱਨਾ ਕਿਹਾ ਕਿ ਜਿਥੇ ਹਾਦਸਾ ਵਾਪਰਿਆ ਉੱਥੇ ਕੁਝ ਦੂਰੀ ਤੇ ਹੀ ਰੇਲਵੇ ਪੋਸਟ ਸੀ ਅਤੇ ਇਸ ਸਮਾਗਮ ਦੇ ਮੱਦੇਨਜਰ ਰੇਲਵੇ ਵਿਭਾਗ ਨੂੰ ਸਤਰਕ ਰਹਿਣਾ ਚਾਹੀਦਾ ਸੀ ਅਤੇ ਇਸ ਲਾਪ੍ਰਵਾਹੀ ਤੋਂ ਰੇਲਵੇ ਵਿਭਾਗ ਪੱਲਾ ਝਾੜ ਨਹੀਂ ਸਕਦਾ। ਉਂੱਨਾ ਕਿਹਾ ਕਿ ਇਸ ਮਾਮਲੇ ਤੇ ਰਾਜਨੀਤੀ ਤੋਂ ਗੁਰੇਜ ਕਰਨਾ ਚਾਹੀਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp