ਐਨ ਐਸ ਐਸ ਵਲੰਟੀਅਰਾਂ ਨੇ ਲਗਾਇਆ ਆਨਲਾਈਨ ਕੈਂਪ
ਗੜਸ਼ੰਕਰ 7 ਜੂਨ ( ਅਸ਼ਵਨੀ ਸ਼ਰਮਾ ) : ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ
ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਮਨਸੋਵਾਲ ਦੇ ਐਨ ਐਸ ਐਸ ਵਲੰਟੀਅਰਾਂ ਵਲੋਂ ਕਾਲਜ ਪ੍ਰਿੰਸੀਪਲ ਗੁਰਸ਼ਰਨ ਕੌਰ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅੁਨਸਾਰ ਆਨਲਾਈਨ ਕੈਂਪ ਲਗਾਇਆ ਗਿਆ।
ਐਨ ਐਸ ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਰਵਿੰਦਰ ਕੌਰ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਅਤੇ ਪ੍ਰਸ਼ਾਸ਼ਿਨਕ ਹਿਦਾਇਤਾਂ ਦਾ ਪਾਲਣ ਕਰਦਿਆ ਐਨ ਐਸ ਐਸ ਵਲੰਟੀਅਰਾਂ ਨੇ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਕਰੋਨਾ ਤੋਂ ਬਚਾਅ ਲਈ ਫੋਨ ਕਾਲਾਂ ਅਤੇ ਆਨਲਾਇਨ ਹੋ ਕੇ ਜਾਗਰੁਕ ਕੀਤਾ।ਵਲੰਟੀਅਰਾਂ ਵਲੋਂ ਸ਼ੋਸ਼ਲ ਮੀਡੀਆ ਦੇ ਜ਼ਰੀਏ ਸਮਾਜ ਨੂੰ ਜਾਗਰੁਕ ਕਰਨ ਲਈ ਪੋਸਟਰ ਮੈਕਿੰਗ ਅਤੇ ਹੋਰ ਜਾਗਰੁਕਤਾ ਭਰਪੂਰ ਸਲੋਗਨਾਂ ਦੇ ਜਰੀਏ ਕਰੋਨਾ ਮਹਾਮਾਰੀ ਦੌਰਾਨ ਖੁਦ ਬਚ ਕੇ ਦੂਸਰਿਆਂ ਦੇ ਬਚਾਅ ਲਈ ਦਿਨ ਰਾਤ ਸੇਵਾਵਾਂ ਦੇ ਰਹੇ ਵਲੰਟੀਅਰਾਂ ਦੀ ਹੌਸਲਾ ਅਫਜਾਈ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp