ਮੀਟਿੰਗ ਦੌਰਾਨ ਸੇਵਾ ਸਿੰਘ ਨੂਰਪੁਰੀ ਦੀ ਪੁਸਤਕ ਕੀਤੀ ਲੋਕ ਅਰਪਣ
ਗੜ੍ਹਸ਼ੰਕਰ,7 ਜੂਨ ( ਅਸ਼ਵਨੀ ਸ਼ਰਮਾਾ ) : ਦੋਆਬਾ ਸਾਹਿਤ ਸਭਾ ਦੇ ਸਥਾਨਕ ਦਫ਼ਤਰ ਵਿੱਚ ਸਭਾ ਦੇ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਦੀ ਪ੍ਰਧਾਨਗੀ ਹੇਠ ਸਭਾ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ ਮੌਕੇ ਪਿਛਲੇ ਦਿਨ੍ਹੀ ਪੰਜਾਬੀ ਸਾਹਿਤ ਜਗਤ ਨੂੰ ਵਿਛੋੜਾ ਦੇ ਗਏ
ਸਾਹਿਤਕਾਰਾਂ ਪ੍ਰਿੰ ਹਮਦਰਦਵੀਰ ਨੌਸ਼ਹਿਰਵੀ, ਸੁਖਦੇਵ ਮਾਦਪੁਰੀ, ਰੰਗਕਰਮੀ ਉਮਾ ਸਮੇਤ ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮੀਟਿੰਗ ਦੌਰਾਨ ਸੇਵਾ ਸਿੰਘ ਨੂਰਪੁਰੀ ਦੀ ਪੁਸਤਕ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਸਭਾ ਦੇ ਵਿੱਤ ਸਕੱਤਰ ਵਲੋਂ ਸਾਲ 2020-21 ਦਾ
ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ।ਇਸ ਮੌਕੇ ਲੇਖਕ ਸੇਵਾ ਸਿੰਘ ਨੂਰਪੁਰੀ ਦੀ ਪੁਸਤਕ ‘ਆਲ੍ਹਣਿਆਂ ਤੋਂ ਪਰਵਾਜ਼ ਤੱਕ’ ਲੋਕ ਅਰਪਣ ਕੀਤੀ ਗਈ। ਪ੍ਰਿੰ ਬਿੱਕਰ ਸਿੰਘ,ਮੁਕੇਸ਼ ਗੁਜਰਾਤੀ ਅਤੇ ਪ੍ਰੋ ਰਜਿੰਦਰ ਸਿੰਘ ਨੇ ਪੁਸਤਕ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਲੇਖਕ
ਨੂੰ ਚੰਗੀ ਪੁਸਤਕ ਰਚਨਾ ‘ਤੇ ਮੁਬਾਰਕਵਾਦ ਦਿੱਤੀ। ਇਸ ਮੌਕੇ ਸੰਤੋਖ ਸਿੰਘ ਵੀਰ,ਪਰਮਜੀਤ ਕਾਹਮਾ,ਓਮ ਪ੍ਰਕਾਸ਼ ਜ਼ਖ਼ਮੀ,ਤਾਰਾ ਸਿੰਘ ਚੇੜਾ, ਅਵਤਾਰ ਸੰਧੂ,ਪਵਨ ਭੰਮੀਆਂ,ਅਮਰੀਕ ਹਮਰਾਜ਼,ਚਰਨਜੀਤ ਪਨੂੰ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ
ਦੀ ਕਾਰਵਾਈ ਅਮਰੀਕ ਹਮਰਾਜ਼ ਨੇ ਚਲਾਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp