-ਜਲਦ ਕਰ ਲਏ ਜਾਣਗੇ ਲੁਟੇਰੇ ਕਾਬੂ, ਬਖਸ਼ਾਂਗਾ ਨਹੀਂ- ਭਰਤ ਮਸੀਹ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਸੈਰ ਕਰਦਿਆਂ ਨੂੰ ਲੁੱਟਣ ਵਾਲੇ ਲੁਟੇਰੇ ਸੀਸੀਟੀਵ ਕੈਮਰੇ ‘ਚ ਕੈਦ ਹੋ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਨਾ ਮਾਡਲ ਟਾਉੂਨ ਦੇ ਐਸ.ਐਚ.À. ਭਰਤ ਮਸੀਹ ਨੇ ਦੱਸਿਆ ਕਿ ਅਤੇ ਇਸ ਸਬੰਧੀ ਐਡਵੋਕੇਟ ਪਵਿੱਤਰ ਸਿੰਘ ਨੇ ਉਂੱਨਾਂ ਨੂੰ ਸੀਸੀਟੀਵੀ ਫੁੱਟੇਜ ਮੁਹੱਈਆ ਕਰਵਾ ਦਿੱਤੀ ਹੈ।
ਉਂੱਨਾ ਕਿਹਾ ਬੀਤੇ ਦਿਨ ਦਸ਼ਮੇਸ਼ ਨਗਰ ਅਤੇ ਨਲੋਈਆਂ ਚੌਕ ਚ ਲੁਟੇਰਿਆਂ ਨੇ ਵਕਤ ਦੇ ਥੋੜੇ ਅੰਤਰਾਲ ਚ ਹੀ ਦੋਂੇ ਥਾਵਾਂ ਤੇ ਘਟਨਾ ਨੂੰ ਅੰਜਾਮ ਦਿੱਤਾ ਸੀ। ਉਂਨਾ ਕਿਹਾ ਕਿ ਇਸ ਦੌਰਾਨ ਪੰਜ ਦੇ ਕਰੀਬ ਲੁਟੇਰਿਆਂ ਨੇ ਸੈਰ ਕਰ ਰਹੀਆਂ ਦੋ ਔਰਤਾਂ ਨੂੰ ਸਵੇਰੇ ਕਰੀਬ 6-7 ਵਜੇ ਅਲੱਗ-ਅਲੱਗ ਘੇਰ ਕੇ ਉਂੱਨਾ ਕੋਲੋਂ ਜਬਰਦਸਤੀ ਗਹਿਣੇ ਲੁੱਟ ਲਏ ਸਨ ਤੇ ਮੌਕੇ ਤੋਂ ਫਰਾਰ ਹੋ ਗਏ ਸਨ। ਐਸਐਚÀ ਭਰਤ ਮਸੀਹ ਨੇ ਸਪੋਕਸਮੈਨ ਬਿਉਰੋ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਂੱਨਾ ਕੁਝ ਹੋਰ ਲੁਟੇਰੇ ਵੀ ਕਾਬੂ ਕੀਤੇ ਹਨ ਅਤੇ ਉਂੱਨਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਨਾਂ ਕਿਹਾ ਕਿ ਪੁਲਿਸ ਕਈ ਥਿਊਰੀਆਂ ਤੇ ਕੰਮ ਕਰ ਰਹੀ ਹੈ ਅਤੇ ਹਰ ਕੜੀ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ ਅਤੇ ਸਿਵਿਲ ਵਰਦੀ ਚ ਵੀ ਕੁਝ ਮੁਲਾਜਮਾਂ ਦੀ ਡਿਊਟੀ ਲਾਈ ਗਈ ਹੈ ਅਤੇ ਛੇਤੀ ਲੁਟੇਰਿਆਂ ਦੀ ਪੈੜ ਨੱਪ ਲਈ ਜਾਵੇਗੀ। ਉਂੱਨਾ ਕਿਹਾ ਕਿ ਲੁਟੇਰਿਆਂ ਨੂੰ ਕਾਬੂ ਕਰਕੇ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਦੁਬਾਰਾ ਜਿੰਦਗੀ ਚ ਰਾਹ ਜਾਂਦੀਆਂ ਔਰਤਾਂ ਦੀਆਂ ਵਾਲੀਆਂ ਉਤਾਰਨ ਦੀ ਹਿੰਮਤ ਨਹੀਂ ਕਰ ਸਕਣਗੇ। ਉਂੱਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸੈਰ ਕਰਨ ਵੇਲੇ ਅਲਰਟ ਹੋ ਕੇ ਸੈਰ ਕਰਨ ਅਤੇ ਅਗਰ ਸਵੇਰੇ-ਸ਼ਾਮ ਜੇਕਰ ਕੋਈ ਮੂੰਹ ਬੰਨਕੇ ਮੋਟਰਸਾਈਕਲ ਤੇ ਦਿਖਾਈ ਦੇਵੇ ਤਾਂ ਸੱਕੀ ਵਿਅਕਤੀਆਂ ਦੀ ਤੁਰੰਤ ਕੰਟਰੋਲ ਰੂਮ ਜਾਂ ਫਿਰ ਨਜਦੀਕੀ ਪੁਲਿਸ ਸਟੇਸ਼ਨ ਤੇ ਇਤਲਾਹ ਦੇਣ।
ਗੌਰਤਲਬ ਹੈ ਕਿ ਦਸ਼ਮੇਸ ਨਗਰ ਦੇ ਵਸਨੀਕ ਐਡਵੋਕੇਟ ਪਵਿੱਤਰ ਸਿੰਘ ਦੀ ਮਾਤਾ ਅਤੇ ਐਸਡੀਐਮ ਦਫਤਰ ਚ ਲੱਗੇ ਸੁਦੇਸ਼ ਕਮਾਰ ਦੀ ਪਤਨੀ ਦੀਆਂ ਵਾਲੀਆਂ ਤੇ ਗਹਿਣੇ ਪੰਜ ਲੁਟੇਰਿਆਂ ਨੇ ਉਸ ਵੇਲੇ ਝਪਟ ਲਏ ਸਨ ਜਦੋਂ ਉਹ ਸੈਰ ਕਰਕੇ ਘਰ ਵਾਪਿਸ ਆ ਰਹੀਆਂ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp