ਐਮ.ਐਮ. ਸਿੰਘ ਚੀਮਾ ਦੇ ਛੋਟੇ ਭੈਣ ਸਵਰਗੀ ਦਲਬੀਰ ਕੌਰ ਕਾਹਲੌ ਦੇ ਭੋਗ ਤੇ ਵਿਸੇਸ਼ 9 ਜੂਨ ਨੂੰ ਹੋਵੇਗੀ ਅੰਤਿਮ ਅਰਦਾਸ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਸੀਨੀਅਰ ਟਰੇਡ ਯੂਨੀਅਨਿਸਟ ਅਤੇ ਮੈਂਬਰ ਏ.ਆਈ.ਸੀ.ਸੀ ਸ੍ਰੀ ਐਮ.ਐਮ.ਸਿੰਘ ਚੀਮਾ  ਦੀ ਛੋਟੀ ਭੈਣ ਜੌ  ਸਾਗਰਪੁਰ, ਬਟਾਲਾ ਨਿਵਾਸੀ  ਸਵਰਗੀ ਸਰਦਾਰ ਕੁਲਤਾਰ ਸਿੰਘ ਕਾਹਲੋਂ ਦੀ ਸੁਪਤਨੀ ਸਨ ਦਾ ਬੀਤੀ 31 ਮਈ 2020 ਨੂੰ ਦੇਹਾਂਤ ਹੋ ਗਿਆ ਸੀ। ਜਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੇ  ਸਤਿਕਾਰਤ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਨਾਲ ਸਬੰਧਤ ਇਹ ਧੀ  ਸਿੱਖਿਆ ਦੀ ਮੋਹਰੀ ਸੀ ਅਤੇ ਉਸਨੇ ਜੈਪੁਰ ਤੋਂ ਆਪਣੀ ਵਿੱਦਿਆ ਹਾਸਲ ਕੀਤੀ ਸੀ ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ।

ਓਹਨਾ ਦੇ  ਦੋ ਪ੍ਰਗਤੀਸ਼ੀਲ ਕਿਸਾਨ ਪੁੱਤਰ, ਜਗਬੀਰ ਪਾਲ ਸਿੰਘ ਕਾਹਲੋਂ ਅਤੇ ਅਮਰਬੀਰ ਪਾਲ ਸਿੰਘ ਕਾਹਲੋਂ ਅਤੇ ਦੋ ਧੀਆਂ  ਡਾ: ਨੀਨਾ ਰੋਜ਼ੀ ਕਾਹਲੋਂ ਅਤੇ ਮਿਸ ਮਿੰਨੀ ਕਾਹਲੋਂ ਹਨ।ਉਹ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੇ ਰਿਸਤੇ ਵਿੱਚ ਭੂਆ ਜੀ ਲੱਗਦੇ ਸਨ ਅਤੇ ਉਹ ਆਪਣੇ ਨਿਮਰ ਸੁਭਾਅ ਲਈ ਖੇਤਰ ਵਿਚ ਜਾਣੇ ਜਾਂਦੇ ਸਨ ਅਤੇ ਹਰੇਕ ਦੀ ਦੁੱਖ ਦੀ ਘੜੀ ਵਿਚ ਸ਼ਾਮਲ ਹੋਣ ਦੇ ਨਾਲ ਨਾਲ ਕਿਸੇ ਦਾ ਦੁੱਖ ਵੇਖ ਕੇ ਪਸੀਜ ਜਾਂਦੇ  ਸੀ।

Advertisements

ਓਹਨਾਂ ਦਾ ਸਾਰਾ ਪਰਿਵਾਰ ਗੁਰਬਾਣੀ ਪ੍ਰੇਮੀ ਹੈ  ਜਿਹਨਾਂ ਨੇ ਆਪਣੇ ਘਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਹੋਏ ਸਨ। ਭਾਵੇਂ ਉਹ ਸਮਾਜਿਕ ਮਸਲਿਆਂ ਅਤੇ ਪ੍ਰੋਗਰਾਮਾਂ ਦੇ ਸਬੰਧ ਵਿੱਚ ਕਿਤੇ ਵੀ ਗਏ ਹੁੰਦੇ ਸਨ ਪਰ ਘਰ ਆਉਣ ਤੋਂ ਬਾਅਦ ਅਪਣਾ ਨਿੱਤਨੇਮ ਜਰੂਰ ਕਰਦੇ ਸਨਉਹ ਆਧੁਨਿਕ ਪੀੜ੍ਹੀ ਵਿਚ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲਈ ਤਾਉਮਰ ਯਤਨਸ਼ੀਲ ਰਹੇ ।ਇਸਤ੍ਰੀ ਸਸ਼ਕਤੀਕਰਣ ਦੇ ਹੱਕ ਵਿੱਚ ਉਹ ਸਨ ਜਿਨ੍ਹਾ ਨੇ ਆਪਣੀ ਬੇਟੀ ਨੂੰ ਮੇਰਠ ਯੂਨੀਵਰਸਿਟੀ ਤੱਕ ਦੂਰ ਦੁਰਾਡੇ ਭੇਜਣ ਲਈ ਪ੍ਰੇਰਿਆ ਸੀ ਅਤੇ ਹਮੇਸ਼ਾ ਡੱਟ ਕੇ ਇਸਤ੍ਰੀ ਦੇ ਹੱਕ ਦੀ ਗੱਲ ਕਰਦੇ ਸਨ। ਓਹਨਾ ਦੇ ਪਤੀ ਸਰਦਾਰ ਕੁਲਤਾਰ ਸਿੰਘ ਕਾਹਲੋਂ ਆਬਕਾਰੀ ਅਤੇ ਕਰ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਸਨ ਤੇ ਹਰ ਮੁਸਕਿਲ ਘੜੀ ਵਿੱਚ ਉਹ ਆਪਣੇ ਪਤੀ ਨੂੰ ਉਸਾਰੂ ਸਲਾਹ ਮਸ਼ਵਰਾ ਦੇਂਦੇ ਸਨ।

Advertisements

ਸਵਰਗੀ ਸ੍ਰੀਮਤੀ ਦਲਬੀਰ ਕੌਰ ਕਾਹਲੋਂ ਇੱਕ ਨੇਕ ਰੂਹ ਸਨ ਜਿਸਨੇ ਸਾਰੀ ਉਮਰ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ ਸਹੀ ਦਿਸ਼ਾ ਪ੍ਰਦਾਨ ਕੀਤੀ ਸੀ ਦੇ ਇਸ ਸੰਸਾਰ ਤੋਂ ਵਿਦਾ ਹੋ ਜਾਣ ਨਾਲ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸਵਰਗੀ ਸ੍ਰੀਮਤੀ ਦਲਬੀਰ ਕੌਰ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਜੋ ਅੱਜ ਐਤਵਾਰ ਮਿਤੀ 7 ਜੂਨ ਨੂੰ ਪਿੰਡ ਸਾਗਰ ਪੁਰ, ਬਟਾਲਾ ਗ੍ਰਹਿ ਵਿਖੇ ਅਰੰਭ ਕਰਵਾ ਦਿੱਤੇ ਗਏ ਹਨ ਦਾ ਭੋਗ 9 ਜੂਨ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12ਵਜੇ  ਪਵੇਗਾ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 1 ਵਜੇ ਹੋਵੇਗੀ। ਮੌਜੂਦਾ ਕਰੋਨਾ ਮਹਾਮਾਰੀ ਦੇ ਚਲਦਿਆ ਪਰਿਵਾਰ ਵਲੋਂ ਸਾਰੇ ਰਿਸ਼ਤੇਦਾਰਾਂ, ਸਗੇ ਸਬੰਧੀਆਂ ਅਤੇ ਹਮਦਰਦੀਆਂ ਨੂੰ ਬੇਨਤੀ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ ਹੋਇਆ ਉਹ ਭੋਗ ਵਾਲੇ ਦਿਨ ਨਿਜ਼ੀ ਤੌਰ ਤੇ ਪਹੁੰਚਣ ਦੀ ਖੇਚਲ ਨਾ ਕਰਨ ਅਤੇ ਆਪਣੇ ਆਪਣੇ ਘਰ ਰਹਿੰਦੇ ਹੋਏ ਹੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply