ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ 10 ਜੂਨ ਨੂੰ ਕਰਨਗੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

— ਉਮਰ ਹੱਦ ਚ ਛੋਟ ਦੇ ਕੇ ਜਲਦ ਭਰਤੀ ਕੀਤੀ ਜਾਵੇ : ਯੂਨੀਅਨ 

ਗੜ੍ਹਦੀਵਾਲਾ, 8 ਜੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਅੱਜ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ (ਪੁਰਸ਼) ਯੂਨੀਅਨ ਜਿਲਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਇਕੱਤਰਤਾ ਸੂਬਾ ਕਮੇਟੀ ਮੈਂਬਰ ਪਲਵਿੰਦਰ ਸਿੰਘ ਦੋਲੋਵਾਲ ਦੀ ਅਗਵਾਈ ਹੇਠ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਹੋਈ ।ਜਿਸ ਵਿੱਚ ਬੇਰੁਜ਼ਗਾਰੀ ਹੈਲਥ ਵਰਕਰ (ਪੁਰਸ਼) ਹਾਜਰ ਹੋਏ।

Advertisements

ਇਸ ਮੌਕੇ ਇਕੱਠ ਨੂੰ ਸੰਬੋਧਨ ਚ ਪਲਵਿੰਦਰ ਸਿੰਘ ਦੋਲੋਵਾਲ ਕੈਪਟਨ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਦੀ ਸਰਕਾਰ ਤੋਂ ਦੁਖੀ ਹੋ ਕੇ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰਾਂ ਵਲੋਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ 10 ਜੂਨ ਨੂੰ ਮੁੜ ਮੁੱਖ ਮੰਤਰੀ ਦੀ ਪਟਿਆਲਾ ਰਿਹਾਇਸ਼ ਵੱਲ ਰੋਸ਼ ਮਾਰਚ ਕੱਢਿਆ ਜਾਵੇਗਾ।

Advertisements

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਚ ਕਾਫੀ ਸਮੇਂ ਤੋਂ ਸਿਹਤ ਵਰਕਰਾਂ ਦੀਆਂ ਅਸਾਮੀਆਂ ਦੀ ਭਰਤੀ ਨਹੀਂ ਕੀਤੀ ਗਈ ਹੈ। ਉਨਾਂ ਕਿਹਾ ਕਿ ਹੈਲਥ ਵਰਕਰ (ਪੁਰਸ਼) ਦਾ ਕੋਰਸ 2012 ਤੋਂ ਬੰਦ ਹੋ ਗਿਆ ਹੈ। ਹੁਣ ਤੱਕ 4 ਹਜਾਰ ਦੇ ਕਰੀਬ ਮਲਟੀਪਰਪਜ ਹੈਲਥ ਵਰਕਰ ਬੇਰੁਜ਼ਗਾਰ ਹਨ। ਜਿਨ੍ਹਾਂ ਦੀ ਉਮਰ ਸੀਮਾ ਵੀ ਪਾਰ ਕਰ ਚੁੱਕੀ ਹੈ। ਅਸੀਂ ਪੰਜਾਬ ਸਰਕਾਰ ਤੋਂ ਜਨਹਿੱਤ ਨੂੰ ਮੁੱਖ ਰੱਖਦੇ ਹੋਏ ਮੰਗ ਕਰਦੇ ਹਾਂ ਕਿ ਹੈਲਥ ਵਰਕਰਾਂ ਦੀ ਭਰਤੀ ਜਲਦ ਤੋਂ ਜਲਦ ਕੀਤੀ ਜਾਵੇ।

Advertisements

ਇਸ ਇਕੱਤਰਤਾ ਚ ਅਵਤਾਰ ਸਿੰਘ, ਉਂਕਾਰ ਸਿੰਘ ਟਾਂਡਾ, ਹਰਵਿੰਦਰ ਸਿੰਘ, ਸਰਬਜੀਤ ਸਿੰਘ ਖਾਨਪੁਰ, ਜਸਵਿੰਦਰ ਸਿੰਘ ਚੌਟਾਲਾ, ਅਮਰਜੀਤ ਸਿੰਘ, ਸੁਰਿੰਦਰ ਕੁਮਾਰ, ਇੰਦਰਜੀਤ ਸਿੰਘ, ਨਿਹਾਲ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।

ਇਹ ਹਨ ਇਹਨਾਂ ਦੀ ਮੁੱਖ ਮੰਗਾਂ :-

1.ਮਲਟੀਪਰਪਜ ਹੈਲਥ ਵਰਕਰ(ਪੁਰਸ਼) ਦੀਆਂ ਖਾਲੀ ਸਾਰਿਆਂ ਅਸਾਮੀਆਂ ਭਰੀਆਂ ਜਾਣ।. 2.ਉਮਰ ਦੀ ਹੱਦ ਚ ਛੋਟ ਦੇ ਕੇ ਭਰਤੀ ਕੀਤੀ ਜਾਵੇ, ਜਿਵੇਂ ਹਰਿਆਣਾ,ਰਾਜਸਥਾਨ ਅਤੇ ਹਿਮਾਚਲ ਤਰਜ ਦੇ ਆਧਾਰ ਤੇ।3.ਨਵੀਂ ਜਨਗਣਨਾ (ਆਬਾਦੀ) ਅਨੁਸਾਰ ਨਵੀਆਂ ਅਸਾਮੀਆਂ ਵਧੀਆਂ ਜਾਣ।  4.ਭਰਤੀ ਪ੍ਰਕਿਰਿਆ ਨੂੰ ਨਿਰਧਾਰਤ ਦਿਨਾਂ ਵਿੱਚ ਹੀ ਪੂਰਾ ਕੀਤਾ ਜਾਵੇ। 5.ਭਰਤੀ ਪੱਕੇ ਤੌਰ ਤੇ ਕੀਤੀ ਜਾਵੇ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply