ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਕੰਢੀ ਇਲਾਕੇ ਦੇ ਸਭ ਤੋ ਪੁਰਾਣੇ ਸਕੂਲਾਂ ਵਿੱਚ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਆਪਣੀ ਬੁੱਕਲ ਵਿੱਚ ਸ਼ਾਨ ਮੱਤਾ ਇਤਿਹਾਸ ਸਮੋਈ ਬੈਠਾ ਹੈ ਇਸ ਦੇ ਮਿਹਨਤੀ ਹੱਥਾ ਨੇ ਇਲਾਕੇ ਨੂੰ ਅਨੇਕਾਂ ਬੇਸ਼ਕੀਮਤੀ ਹੀਰੇ ਤਰਾਸ਼ ਕੇ ਦਿੱਤੇ ਹਨ। ਜਿਹਨਾਂ ਚ ਸਵ:ਬ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ, ਬਲਦੇਵ ਸਿੰਘ ਮਿਨਹਾਸ ਐਕਡਮਿਕ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ,ਡਾ ਅਸ਼ਵਨੀ ਸ਼ਰਮਾ ਬੱਚਿਆ ਦੇ ਮਾਹਿਰ,ਡਾ ਸਤਵਿੰਦਰ ਸਿੰਘ ਬਿੱਟੂ,ਡਾ ਰਵੀ ਰਾਜ ਮਿਨਹਾਸ,ਡਾ ਕੇਸਰ ਭੂੰਬਲਾ ਅਤੇ ਹੋਰ ਅਨੇਕਾਂ ਵਖ ਵਖ ਅਹੁਦਿਆਂ ਤੇ ਰਹਿ ਚੁੱਕੇ ਹਨ ਅਤੇ ਅਜ ਵੀ ਸੇਵਾਵਾਂ ਦੇ ਰਹੇ ਹਨ।
ਸਰਕਾਰੀ ਸਕੂਲ ਸੜੋਆ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਪਿਛਲੇ ਦੋ ਸਾਲਾਂ ਤੋ ਬਹਾਲ ਕਰਦਿਆਂ ਲੋੜਵੰਦ ਵਿਦਿਆਰਥੀਆ ਲਈ ਚਾਨਣ ਮੁਨਾਰਾ ਬਣ ਕੇ ਸਾਹਮਣੇ ਆਇਆ ਹੈ । ਜੋ ਕਿ ਪ੍ਰਾਈਵੇਟ ਸਕੂਲਾ ਨੂੰ ਵੀ ਮਾਤ ਦਿੰਦਾ ਹੈ।ਕੋਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੇ ਚੱਲਦਿਆਂ ਵਿਭਾਗ ਦੀਆ ਹਦਾਇਤਾ ਅਨੁਸਾਰ ਜਿਥੇ ਵਿਦਿਆਰਥੀਆ ਨੂੰ ਪੁਸਤਕਾਂ ਮੁਹੱਈਆ ਕਰਵਾਈਆਂ ਗਈਆਂ ਹਨ ਉਥੇ ਸਕੂਲ ਦਾ ਮਿਹਨਤੀ ਸਟਾਫ ਵਿਦਿਆਰਥੀਆਂ ਨੂੰ ਦੋ ਮਹੀਨਿਆ ਤੋ ਜਿਆਦਾ ਸਮੇਂ ਤੋ ਆਨ ਲਾਈਨ ਸਿੱਖਿਆ ਦੇ ਮਾਧਿਅਮ ਰਾਹੀ ਪੜ੍ਹਾਈ ਨਾਲ ਜੋੜਨ ਵਿਚ ਕਾਮਯਾਬ ਹੋਇਆ ਹੈ ।
ਪ੍ਰਿਸੀਪਲ ਸ੍ਰੀਮਤੀ ਜਸਵਿੰਦਰ ਕੌਰ ਦੀ ਸੁਯੋਗ ਅਗਵਾਈ ਵਿੱਚ ਸਮੂਹ ਸਟਾਫ ਨੇ ਆਪਣੀ ਮਿਹਨਤ ਸਦਕਾ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਦੀ ਮੁਹਿੰਮ ਵਿੱਚ ਜਿਲ੍ਹੇ ਵਿੱਚ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ। ਵਿਭਾਗ ਦੀਆ ਹਦਾਇਤਾ ਮੁਤਾਬਕ ਅੱਠਵੀ ਜਮਾਤ ਤੱਕ ਦੇ ਵਿਦਿਆਰਥੀਆ ਨੂੰ ਬਣਣਾ ਰਾਸ਼ਣ ਤੇ ਕੁਕਿੰਗ ਕਾਸਟ ਦੀ ਰਕਮ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਦਸਵੀਂ ਜਮਾਤ ਦੇ ਬੋਰਡ ਦੇ ਨਤੀਜਿਆ ਵਿੱਚ ਵੀ ਮਿਸਾਲ ਯੋਗ ਪ੍ਰਾਪਤੀਆਂ ਦਰਜ ਕਰਾਈਆ ਹਨ । ਦਾਖਲੇ ਤੌ ਵਾਂਝੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਚੰਗੇ ਭਵਿੱਖ ਲਈ ਸਕੂਲ ਵਿੱਚ ਦਾਖਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਦਾਖਲੇ ਲਈ ਵਿਦਿਆਰਥੀ ਸਟਾਫ ਮੈਬਰਾਂ ਨਾਲ ਫੋਨ ਤੇ ਸੰਪਰਕ ਕਰ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp