ਜ਼ਿਲਾ ਪਠਾਨਕੋਟ ਵਿੱਚ ਦਾਖਲਿਆਂ ਨੇ ਫੜੀ ਤੇਜੀ : ਸੰਜੀਵ ਗੌਤਮ

ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਵਰੇ ਸਕੂਲਾਂ ਵਿੱਚ 7% ਦੇ ਲੱਗਭਗ ਹੋਏ ਨਵੇਂ ਦਾਖਲੇ

ਪਠਾਨਕੋਟ , 9 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸ਼ਨ ਫਤਿਹ ਅਧੀਨ ਪੰਜਾਬ ਸਕੂਲ ਐਜੂਕੇਸਨ ਵਿਭਾਗ ਦੇ ਸਿੱਖਿਆ ਸਕੱਤਰ ਸ੍ਰੀ ਕਿ੍ਰਸਨ ਕੁਮਾਰ ਦੀ ਦੂਰ ਅੰਦੇਸੀ ਸੋਚ ਕਾਰਨ ਅੱਜ ਸਿੱਖਿਆ ਵਿਭਾਗ ਬੁਲੰਦੀਆਂ ਨੂੰ ਛੂਹ ਰਿਹਾ ਹੈ ਇਨਾਂ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਤਕਨੀਕੀ ਰਾਹ ਫੜ ਲਿਆ ਹੈ ਤਾਂ ਜੋ ਉਸ ਗੈਪ ਨੂੰ ਭਰਿਆ ਜਾਵੇ ਜੋ ਕਿ ਕਵਿੱਡ 19 ਕਰਕੇ   ਬੱਚਿਆਂ ਦੀ ਪੜਾਈ ਵਿੱਚ ਆਇਆ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸੰਜੀਵ ਗੌਤਮ ਵੱਲੋਂ ਪੜੋਂ ਪੰਜਾਬ ਪੜਾਓ ਪੰਜਾਬ ਟੀਮ ਅਤੇ ਜਿਲੇ ਦੇ ਸਮੂਹ ਬੀਪੀਈਓ ਨਾਲ ਮੀਟਿੰਗ ਦੌਰਾਨ ਕੀਤਾ ਗਿਆ।

Advertisements

 ਉਨਾਂ ਨੇ ਕਿਹਾ ਕਿ ਕਰੋਨਾ ਵਾਈਰਸ ਕਾਰਨ ਸਿੱਖਿਆ ਵਿਭਾਗ ਦੇ ਪੈਰ ਬਿਲਕੁੱਲ ਨਹੀਂ ਡਗਮਗਾਏ ਸਗੋਂ ਜਿਲਾ ਪਠਾਨਕੋਟ ਦੇ ਮਿਹਨਤੀ ਅਧਿਆਪਕਾਂ ਵੱਲੋਂ ਇਸ ਸਮੇਂ ਨੂੰ ਮੌਕੇ ਵਾਂਗ ਵਰਤਿਆ ਇਹ ਦਿਖਾਉਣ ਲਈ ਕਿ ਵਿਭਾਗ ਜਾਂ ਅਧਿਆਪਕ ਕਿਸੇ ਪੱਖੋਂ ਵੀ ਘੱਟ ਨਹੀਂ ਹਨ ਚਾਹੇ ਗੱਲ ਕੀਤੀ ਜਾਵੇ ਜਿਲੇ ਅੰਦਰ ਖੂਬਸੂਰਤ ਸਮਾਰਟ ਸਕੂਲ ਬਣਾਉਣ ਦੀ ਉਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਖੂਬਸੂਰਤ ਬਣਾ ਦਿੱਤਾ ਗਿਆ ਜੇਕਰ ਆਨਲਾਈਨ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਅਧਿਆਪਕਾਂ ਨੇ ਉਸ ਨੂੰ ਵੀ  ਬਹੁਤ ਵਧੀਆ ਤਰੀਕੇ ਨਾਲ ਅਪਣਾ ਲਿਆ ਹੈ ।

Advertisements

ਇਸ ਸਮੇਂ ਭਾਵੇਂ ਦੂਰਦਰਸ਼ਨ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਜ਼ੂਮ ਐਪ ਰਾਹੀਂ ਮੀਟਿੰਗਾਂ ਕਰਨ ਅਤੇ ਬੱਚਿਆਂ ਨੂੰ ਹਰ ਰੋਜ ਨਵੀਆਂ ਤਕਨੀਕਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਨਾਲ ਵਿਭਾਗ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਜੇਕਰ ਅੱਜ ਜ਼ਿਲੇ ਵਿੱਚ ਨਵੇਂ ਦਾਖ਼ਲਿਆਂ ਵੱਲ ਝਾਤ ਮਾਰੀਏ ਤਾਂ ਜ਼ਿਲੇ ਵੱਲੋਂ ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਨਵੇਂ ਸੈਸਨ ਵਿਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ  7 % ਦਾਖਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ  ਜੋ ਕਿ ਇੱਕ ਰਿਕਾਰਡ ਹੈ। ਇਸ ਵਾਧੇ ਨੂੰ ਹੋਰ ਵਧਾਉਣ ਲਈ ਹਰ ਰੋਜ਼ ਬਲਾਕ ਪੱਧਰੀ ਵੀਡੀਓ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵੀ ਵੱਧਣ ਦੀ ਆਸ ਹੈ ਅਤੇ ਵਿਭਾਗ ਵੱਲੋਂ ਅੱਜ ਤੱਕ ਨਵੇਂ ਸੈਸ਼ਨ ਲਈ ਜਿੰਨੀਆਂ ਵੀ ਕਿਤਾਬਾਂ ਭੇਜੀਆਂ ਗਈਆਂ ਸਨ। ਉਨਾਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ।

Advertisements

ਉਨਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਬੱਚਿਆਂ ਲਈ ਜੋ ਟੀ ਵੀ ਪ੍ਰੋਗਰਾਮ ਤੇ ਪੜਾਉਣ ਦਾ ਉਪਰਾਲਾ ਕੀਤਾ ਗਿਆ ਹੈ ਉਸ ਨਾਲ ਬੱਚੇ ਅਤੇ ਮਾਪੇ ਕਾਫੀ ਖੁਸ ਹਨ  ਇਸ ਨਾਲ ਬੱਚਿਆਂ ਨੂੰ ਲੱਗਦਾ ਹੈ ਕਿ ਅਸੀਂ ਕਲਾਸ ਰੂਮ ਵਿੱਚ ਬੈਠ ਕੇ ਹੀ ਪੜ ਰਹੇ ਹਾਂ ਇਹ ਪ੍ਰੋਗਰਾਮ ਬੱਚਿਆਂ ਦੀ ਮਿਆਰੀ ਸਿੱਖਿਆ ਲਈ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ। ਉਨਾਂ ਇਹ ਵੀ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਸਾਰੀਆਂ ਜਮਾਤਾਂ ਨੂੰ ਮੁਫਤ ਸਿੱਖਿਆ ਦੇ ਰਿਹਾ ਹੈ ਇਹ ਉਹ ਟੈਕਨਾਲੋਜੀ ਹੈ ਜੋ ਪੂਰਨ ਰੂਪ ਵਿੱਚ  ਸ਼ਾਇਦ ਪ੍ਰਾਈਵੇਟ ਸਕੂਲਾਂ ਕੋਲ ਨਹੀਂ ਹੈ ਪਰ ਸਰਕਾਰੀ ਸਕੂਲਾਂ ਵਿੱਚ ਲੱਗਭੱਗ ਸਾਰਿਆਂ ਵਿੱਚ ਇਹ ਸਹੂਲਤ ਮੌਜੂਦ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਸਕੂਲਾਂ ਵਿੱਚ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਜਾ ਰਿਹਾ ਹੈ ਜਿਸ ਨਾਲ ਸਕੂਲਾਂ ਦੀ ਨੁਹਾਰ ਹੀ ਬਦਲ ਦਿੱਤੀ ਜਾਵੇਗੀ ।

ਉਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਜਿਲੇ ਦੇ ਸਮੂਹ ਅਧਿਆਪਕ ਅਤੇ ਹੋਰ ਕਰਮਚਾਰੀ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਹਨ ਜਿਸ ਨਾਲ ਵਿਭਾਗ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਮੀਟਿੰਗ ਵਿੱਚ ਡਿਪਟੀ ਡੀਈਓ ਰਮੇਸ ਲਾਲ ਠਾਕੁਰ, ਪੜੋਂ ਪੰਜਾਬ ਪੜਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ,  ਪੜੋਂ ਪੰਜਾਬ ਪੜਾਓ ਪੰਜਾਬ ਸਹਾਇਕ ਕੋਆਰਡੀਨੇਟਰ ਰਾਜੇਸ ਕੁਮਾਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲਾ ਕੋਆਰਡੀਨੇਟਰ ਐਮ.ਆਈ.ਐਸ ਮੁਨੀਸ ਗੁਪਤਾ,  ਬੀਪੀਈਓ ਪਠਾਨਕੋਟ-1 ਸੁਨੀਤਾ ਖਜੂਰੀਆਂ, ਬੀਪੀਈਓ ਧਾਰ- 2 ਰਾਕੇਸ ਕੁਮਾਰ ਠਾਕੁਰ, ਬੀਪੀਈਓ ਪਠਾਨਕੋਟ-3 ਕੁਲਦੀਪ ਸਿੰਘ, ਕਾਰਜਕਾਰੀ ਬੀਪੀਈਓ ਧਾਰ-1 ਰਾਧਾ ਮਹਾਜਨ, ਕਾਰਜਕਾਰੀ ਬੀਪੀਈਓ ਬਮਿਆਲ ਵਿਜੇ ਸਿੰਘ, ਸੀਐਚਟੀ ਵਿਜੇ ਕੁਮਾਰ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀਐਮਟੀ ਅਜੇ ਕੁਮਾਰ, ਅਧੀਰ ਮਹਾਜਨ, ਪਵਨ ਅੱਤਰੀ, ਅਸਵਨੀ ਕੁਮਾਰ, ਰਾਕੇਸ ਕੁਮਾਰ, ਯੋਗੇਸ ਸਰਮਾ, ਰਾਜ ਕੁਮਾਰ ਆਦਿ ਹਾਜਰ ਸਨ।    

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply