ਸਰਸ ਮੇਲਾ ਹੁਸ਼ਿਆਰਪੁਰ ‘ਚ ਸ਼ੁਰੂ,ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੀਤੀ ਸ਼ੁਰੂਆਤ

-ਦੋ ਮਿੰਟ ਦਾ ਮੋਨ ਧਾਰ ਕੇ ਅੰਮ੍ਰਿਤਸਰ ਹਾਦਸੇ ਦੌਰਾਨ ਜਾਨ ਗੁਆ ਚੁੱਕੇ ਵਿਅਕਤੀਆਂ ਨੂੰ ਦਿੱਤੀ ਸ਼ਰਧਾਂਜ਼ਲੀ
HOSHIARPUR (ADESH PARMINDER SINGH) ਭਾਰਤੀ ਸਭਿਅੱਤਾ ਦਾ ਪ੍ਰਤੀਕ ਖੇਤਰੀ ਸਰਸ ਮੇਲਾ ਹੁਸ਼ਿਆਰਪੁਰ ਦੇ ਮਲਟੀਪਰਪਜ਼ ਲਾਜਵੰਤੀ ਆਊਟਡੋਰ ਖੇਡ ਸਟੇਡੀਅਮ ਵਿਖੇ ਸ਼ੁਰੂ ਹੋ ਗਿਆ ਹੈ ਅਤੇ ਇਸ ਮੇਲੇ ਦੀ ਸ਼ੁਰੂਆਤ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਰੇਲ ਹਾਦਸੇ ਦੌਰਾਨ ਜਾਨ ਗੁਆ ਚੁੱਕੇ ਵਿਅਕਤੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ, ਹਲਕਾ ਵਿਧਾਇਕ ਸ੍ਰੀ ਸੰਗਤ ਸਿੰਘ ਗਿਲਜੀਆਂ, ਹਲਕਾ ਵਿਧਾਇਕ ਡਾ. ਰਾਜ ਕੁਮਾਰ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਅਤੇ ਏ.ਡੀ.ਸੀ. ਸ੍ਰੀ ਹਰਬੀਰ ਸਿੰਘ ਵੀ ਵਿਸੇਸ਼ ਤੌਰ ‘ਤੇ ਮੌਜੂਦ ਸਨ।
ਦੇਸ਼ ਦੇ 24 ਰਾਜਾਂ ਤੋਂ ਆਏ ਦਸਤਕਾਰਾਂ ਦੇ ਕਰੀਬ 260 ਸਟਾਲਾਂ ਦਾ ਦੌਰਾ ਕਰਕੇ ਉਨ•ਾਂ ਹੱਥ ਨਾਲ ਦਸਤਕਾਰੀ ਕਰਨ ਵਾਲੇ ਇਨ•ਾਂ ਮਿਹਨਤਕਸ਼ ਵਿਅਕਤੀਆਂ ਦੀ ਹੌਂਸਲਾ ਹਫਜ਼ਾਈ ਕੀਤੀ। ਉਪਰੰਤ ਉਨ•ਾਂ ਅੰਮ੍ਰਿਤਸਰ ਹਾਦਸੇ ਦੌਰਾਨ ਜਾਨ ਗੁਆ ਚੁੱਕੇ ਵਿਅਕਤੀਆਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕਿਹਾ ਕਿ ਇਹ ਬੜਾ ਦਰਦਨਾਕ ਹਾਦਸਾ ਵਾਪਰਿਆ ਹੈ ਅਤੇ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨਾਲ ਮੋਢੇ ਨਾਲ ਮੋਢੇ ਲਾ ਕੇ ਖੜ•ੀ ਹੈ।

ਸ੍ਰੀ ਬਾਜਵਾ ਨੇ ਕਿਹਾ ਕਿ ਖੇਤਰੀ ਸਰਸ ਮੇਲਾ ਬੁਣਕਾਰੀ ਅਤੇ ਸ਼ਿਲਪਕਾਰੀ ਵਰਗੀਆਂ ਲੁਪਤ ਹੋ ਰਹੀਆਂ ਕਲਾਵਾਂ ਨੂੰ ਉਜਾਗਰ ਕਰ ਰਿਹਾ ਹੈ, ਇਸ ਲਈ ਵੱਧ ਤੋਂ ਵੱਧ ਵਿਅਕਤੀਆਂ ਨੂੰ ਮੇਲੇ ਵਿੱਚ ਸ਼ਿਰਕਤ ਕਰਕੇ ਇਨ•ਾਂ ਮਿਹਨਤਕਸ਼ ਸ਼ਿਲਪਕਾਰਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਿਲਪਕਾਰਾਂ ਅਤੇ ਬੁਣਕਾਰਾਂ ਦੇ ਵਿਕਾਸ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਸ੍ਰੀ ਬਾਜਵਾ ਨੇ ਕਿਹਾ ਕਿ 24 ਰਾਜਾਂ ਦੇ ਕਲਾਕਾਰ ਅਤੇ ਕਾਰੀਗਰ ਇਸ ਖੇਤਰੀ ਸਰਸ ਮੇਲੇ ਵਿੱਚ ਪਹੁੰਚੇ ਹਨ ਅਤੇ ਜਿਥੇ ਕਾਰੀਗਰਾਂ ਵਲੋਂ ਆਪਣੇ ਹੱਥ ਨਾਲ ਬਣਾਈਆਂ ਵਸਤਾਂ ਦੀ ਵਿਕਰੀ ਕੀਤੀ ਜਾ ਰਹੀ ਹੈ, ਉਥੇ ਵੱਖ-ਵੱਖ ਰਾਜਾਂ ਦੀ ਸੰਸਕ੍ਰਿਤੀ ਦਾ ਪ੍ਰਤੀਕ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ। ਉਨ•ਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਬੱਚਿਆਂ ਸਮੇਤ ਇਸ ਮੇਲੇ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ, ਕਿਉਂਕਿ ਖੇਤਰੀ ਸਰਸ ਮੇਲੇ ਦੌਰਾਨ ਭਾਰਤੀ ਸਭਿਅੱਤਾ ਨੂੰ ਨੇੜਿਓਂ ਦੇਖਿਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਵਿਦਿਆਰਥੀ ਵੱਖ-ਵੱਖ ਰਾਜਾਂ ਦੀ ਬੋਲੀ, ਸੰਸਕ੍ਰਿਤੀ, ਖਾਣ-ਪੀਣ ਅਤੇ ਕਲਾਕ੍ਰਿਤੀਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਵਲੋਂ ਵੀ ਵਿਸ਼ੇਸ਼ ਤੌਰ ‘ਤੇ ਸਟਾਲ ਲਗਾ ਕੇ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਆਪਣੇ ਪੈਰ•ਾਂ ਸਿਰ ਖੜ•ੇ ਹੋਣ ਦਾ ਇਹ ਇਕ ਵਧੀਆ ਪਲੇਟ ਫਾਰਮ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਰਣਦੀਪ ਸਿੰਘ ਹੀਰ, ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਜ਼ਿਲ•ਾ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ, ਸੰਜੀਵ ਗੌਤਮ, ਐਸਐਸਪੀ ਜੇ.ਏਲਚੇਲੀਅਨ, ਐਸਐਚÀ ਭਰਤ ਮਸੀਹ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply