— ਜ਼ਿਲਾ ਵਾਸੀ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈਅੱਗੇ ਆਉਣ, ਮਾਸਕ ਜਰੂਰੀ ਤੋਰ ‘ਤੇ ਪਹਿਨਣ ਅਤੇ ਸ਼ੋਸ਼ਲ ਡਿਸਟੈਂਸ ਰੱਖਣ
ਗੁਰਦਾਸਪੁਰ,9 ਜੂਨ (ਅਸ਼ਵਨੀ) : ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਵਿਰੁੱਧ ਲੜੀ ਜਾ ਰਹੀ ਲੜਾਈ ਜਿੱਤੀ ਜਾਵੇਗੀ ਅਤੇ ਇਸ ਸਭ ਲਈ ਜ਼ਿਲਾ ਵਾਸੀ ਸਰਕਾਰ ਅਤੇ ਸਿਹਤ ਵਿਭਾਗ ਵਲੋ ਜਾਰੀ ਹਦਾਇਤਾਂ ਦੀ ਪਾਲਣਾ ਜਰੂਰੀ ਤੋਰ ‘ਤੇ ਕਰਨ ਮਾਸਕ ਪਹਿਨਣ ਅਤੇ ਸ਼ੋਸਲ ਡਿਸਟੈਸ਼ ਮੈਨਟੇਨ ਰੱਖਣ ਨੂੰ ਅਪਾਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਲੈਣ। ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਸ਼ੱਕ ਜਿਲੇ ਅੰਦਰ 17 ਐਕਟਿਵ ਕੋਰੋਨਾ ਵਾਇਰਸ ਬਿਮਾਰੀ ਨਾਲ ਪੀੜਤ ਵਿਅਕਤੀ ਹਨ ਪਰ ਇਨਾਂ ਵਿਚੋ 04 ਲੋਕਲ ਕੇਸ ਹਨ, ਜੋ ਇਸ਼ਾਰਾ ਕਰਦੇ ਹਨ ਕਿ ਕੋਰੋਨਾ ਵਾਇਰਸ ਹੋਲੀਹੋਲੀ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਤੋਂ ਸੁਚੇਤ ਤੇ ਜਾਗਰੂਕ ਹੋਣ ਦੀ ਬਹੁਤ ਜਰੂਰਤ ਹੈ।
ਉਨਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੇ ਕੱਪੜਾ ਵਪਾਰੀ, ਬਟਾਲਾ ਸ਼ਹਿਰ ਦਾ ਲਿਫਾਫੇ ਵੇਚਣ ਦਾ ਕਾਰੋਬਾਰ ਕਰਨ ਵਾਲਾ ਅਤੇ ਧਾਰੀਵਾਲ ਦੇ ਸਫਾਈ ਕਰਮਚਾਰੀ ਦੀ ਰਿਪੋਰਟ ਪੋਜ਼ਟਿਵ ਆਉਣਾ, ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਕੋਰੋਨਾ ਵਾਇਰਸ ਜ਼ਿਲੇ ਵਿਚ ਫੈਲ ਰਿਹਾ ਹੈ, ਜਿਸ ਸਬੰਧੀ ਜ਼ਿਲਾ ਵਾਸੀਆਂ ਨੂੰ ਗੰਭੀਰ ਤੇ ਸੁਚੇਤ ਹੋਣ ਦੀਬੇਹੱਦ ਲੋੜ ਹੈਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਰਕਾਰ ਵਲੋਂ ਲੋਕ ਹਿੱਤ ਨੂੰ ਵੇਖਦਿਆਂ ਆਨਲਾਕ-1 ਤਹਿਤ ਰਾਹਤਾਂ ਦਿੱਤੀਆਂ ਹਨ ਪਰ ਇਨਾਂ ਰਾਹਤਾਂ ਦੌਰਾਨ ਲੋਕਾਂ ਨੂੰ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ, ਕਿਉਕਿ ਵਰਤਮਾਨ ਸਮੇਂ ਕੋਰੋਨਾ ਵਾਇ੍ਰਸ ਸਮਾਜ ਵਿਚ ਆਪਣੇ ਪੈਰ ਪਾਸਾਰ ਰਿਹਾ ਹੈ, ਜਿਸ ਨੂੰ ਫੈਲਣ ਤੋਂ ਰੋਕਣ ਲਈ, ਲੋਕਾਂ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਪਵੇਗਾ।
ਉਨਾਂ ਜ਼ਿਲੇ ਦੇ ਸਮੂਹ ਦੁਕਾਨਦਾਰਾਂ ਅਤੇ ਮਾਰਕਿਟ ਐਸ਼ੋਸ਼ੀਏਸ਼ਨ ਦੇ ਪ੍ਰਧਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੁਕਾਨਾਂ ਵਿਚ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਅਗਰ ਦੁਕਾਨ ਵਿਚ ਜਗਾ ਥੋੜੀ ਹੈ ਤਾਂ ਗਾਹਕਾਂ ਦੀ ਲਾਈਨ ਲਗਾਈ ਜਾਵੇ,ਦੁਕਾਨ ਵਿਚ ਭੀੜ ਨਾ ਪਾਈ ਜਾਵੇ,ਦੁਕਾਨ ਦੇ ਬਾਹਰ ਸ਼ੈਨੀਟਾਇਜਰ ਜਰੂਰ ਰੱਖਿਆ ਜਾਵੇ,ਦੁਕਾਨ ਵਿਚ ਅਗਜਾਸਟ ਫੈਨ ਲਗਾਇਆ ਜਾਵੇ ਤਾਂ ਜੋ ਬਾਹਰ ਤੋਂ ਹਵਾਅੰਦਰ ਬਾਹਰ ਜਾ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp