ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬ ਮਾਣਯੋਗ ਅਦਾਲਤ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ। ਜਿਸ ਵਿਚ ਇੰਡੀਆ ਦੇ ਬਜਾਏ ਹਰ ਇਕ ਭਾਸ਼ਾ ਵਿਚ ਭਾਰਤ ਨਾਮ ਨੂੰ ਪ੍ਰੇਫਰੇਂਸ ਦੇਣ ਦੀ ਗਲ ਕੀਤੀ ਗਈ ਹੈ।ਪ੍ਰੈਸ ਵਾਰਤਾ ਦੌਰਾਨ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਇਹ ਜੌ ਫੈਂਸਲਾ ਆਇਆ ਹੈ,ਸਾਡੇ ਲਈ ਮਾਣ ਵਾਲੀ ਗੱਲ ਹੈ ਕੇਂਦਰ ਅਤੇ ਸਾਰੀਆਂ ਸੁੱਬਾ ਸਰਕਾਰਾਂ ਨੂੰ ਇਸ ਫੈਂਸਲੇ ਨੂੰ ਪਹਿਲ ਦੇ ਆਧਾਰ ਤੇ ਅਤੇ ਜਲਦੀ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ਤੇ ਚਿੰਤਾ ਪ੍ਰਗਟਾਈ ਕਿ ਹਿੰਦੀ ਭਾਸ਼ਾ ਨੂੰ ਰਾਸਟਰੀ ਭਾਸਾ ਦਾ ਦਰਜਾ ਦਿੱਤਾ ਹੋਇਆ ਪਰ ਸਾਡੀਆਂ ਸੁੱਬਾ ਸਰਕਾਰਾਂ ਉਹ ਮਾਣ ਨਹੀਂ ਦੇ ਰਹੀਆਂ ,ਇਸ ਦਾ ਮੁੱਖ ਉਦਾਹਰਨ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਵਿਚ ਦੇਖਣ ਨੂੰ ਮਿਲਦਾ ਹੈ ।
ਜਿਹੜੇ ਮੰਤਰੀ ਤੇ ਸਾਂਸਦ ਦੂਜੇ ਰਾਜਾਂ ਤੋਂ ਚੁਣ ਕੇ ਆਉਂਦੇ ਹਨ,ਉਨ੍ਹਾਂ ਦੇ ਭਾਸਣ ਉਨ੍ਹਾਂ ਦੀ ਰਾਜਕੀਯ ਭਾਸਾ ਚ ਹੁੰਦੇ ਹਨ ਜੋਕਿ ਹਰ ਭਾਰਤੀ ਦੀ ਸਮਝ ਤੋਂ ਬਾਹਰ ਹੁੰਦੇ ਹਨ। ਇਸ ਲਈ ਸਾਡੀ ਮਾਣਯੋਗ ਸੰਸਦ ਨੂੰ ਉਨ੍ਹਾਂ ਲਈ ਹਿੰਦੀ ਅਨੁਵਾਦਕ ਦਾ ਪ੍ਰਬੰਧ ਕਰਨਾ ਪੈਂਦਾ ਹੈ। ਜੋਕਿ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।ਮਾਣਯੋਗ ਅਦਾਲਤ ਨੂੰ ਇਸ ਲਈ ਵੀ ਇੱਕ ਫੈਂਸਲਾ ਦੇਣਾ ਚਾਹੀਦਾ ਹੈ ਕਿ ਸਾਂਸਦ ਜਿਹੜੇ ਮਰਜੀ ਸੂਬੇ ਦਾ ਹੋਵੇ ,ਉਸ ਨੂੰ ਹਿੰਦੀ ਭਾਸਾ ਦੀ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਉਹ ਸੰਸਦ ਵਿਚ ਹਰ ਭਾਸਣ ਸਾਡੀ ਰਾਸ਼ਟਰੀ ਭਾਸਾ ਹਿੰਦੀ ਵਿਚ ਹੋਣਾ ਚਾਹੀਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp