ਗੁਰਦਾਸਪੁਰ 9 ਜੂਨ ( ਅਸ਼ਵਨੀ ) : ਦਿਹਾਤੀ ਉਪ ਮੰਡਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਗੁਰਦਾਸਪੁਰ ਵਿੱਚ ਅੱਜ ਮੁਲਾਜ਼ਮਾਂ ਦੇ ਸਾਂਝੇ ਫੋਰਮ ਜਿਸ ਵਿੱਚ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਸ਼ਾਮਲ ਹਨ ਵਲੋਂ 19/ 4/19 ਦੇ ਸਮਝੋਤ ਨੂੰ ਲਾਗੂ ਨਾ ਕਰਨ ਦੇ ਸੰਬੰਧ ਵਿੱਚ ਚੈਅਰਮੈਨ ਪੀ ਐਸ ਪੀ ਸੀ ਐਲ ਦੀ ਸਟੇਟ ਕਮੇਟੀ ਦੇ ਸੱਦੇ ਤੇ ਅਰਥੀ ਫੂਕ ਕੇ ਮੁਜਾਹਰਾ ਕੀਤਾ ਗਿਆ। ਜਥੇਬੰਦੀਆਂ ਵੱਲੋਂ 10 ਜੂਨ ਤੋਂ 30 ਜੂਨ ਤੱਕ ਵਰਕ ਟੂ ਰੂਲ ਲਾਗੂ ਕੀਤਾ ਜਾਵੇਗਾ ਜਿਸ ਵਿੱਚ 8 ਘੰਟੇ ਤੋਂ ਵੱਧ ਡਾਊਟੀ ਨਹੀਂ ਦਿੱਤੀ ਜਾਵੇਗੀ ਅਤੇ ਮੈਨੇਜਮੈਂਟ ਦੇ ਫੀਲਡ ਵਿੱਚ ਆਉਣ ਤੇ ਘੇਰਾਉ ਕੀਤਾ ਜਾਵੇਗਾ।
ਇਸ ਰੋਸ ਰੈਲੀ ਨੂੰ ਸਾਬਕਾ ਸਰਕਲ ਟੀ ਐਸ ਯੂ ਆਗੂ ਗੁਰਮੀਤ ਸਿੰਘ ਪਾਹੜਾ,ਫਿਰੋਜ਼ ਮਸੀਹ,ਰਕੇਸ਼ ਕੁਮਾਰ, ਦਰਬਾਰਾ ਸਿੰਘ ਛੀਨਾ ਸਰਕਲ ਪ੍ਰਧਾਨ ਕਰਮਚਾਰੀ ਦਲ, ਜਗਦੇਵ ਸਿੰਘ, ਬਲਜਿੰਦਰ ਸਿੰਘ ਇੰਪਲਾਈਜ ਫੈਡਰੇਸ਼ਨ ਤੇ ਬਸੰਤ ਕੁਮਾਰ ਕੋੜਾ ਆਗੂ ਫੈਡਰੇਸ਼ਨ ਏਟਕ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਸਮੂਹ ਬਿਜਲੀ ਕਾਮਿਆਂ ਨੂੰ ਇਕ ਮੁੱਠ ਹੋ ਕੇ ਇਨ੍ਹਾਂ ਲੋਕ ਮਾਰੂ ਨੀਤੀਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ।ਇਸ ਰੈਲੀ ਵਿਚ ਕੁਲਦੀਪ ਸਿੰਘ, ਨਰੇਸ਼ ਕੁਮਾਰ, ਜੈਪਾਲ ਸਿੰਘ, ਜਗਦੀਪ ਸਿੰਘ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਚਮਨ ਲਾਲ, ਰਮੇਸ਼ ਕੁਮਾਰ, ਨਰਿੰਦਰ ਸਿੰਘ, ਅਮਰਜੀਤ ਸਿੰਘ, ਜਗੀਰ ਸਿੰਘ, ਮਨੋਹਰ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਮੌਕੇ ਤੇ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp