— ਸਵ:ਸ੍ਰੀਮਤੀ ਦਲਬੀਰ ਕੌਰ ਕਾਹਲੋਂ ਤਾਉਮਰ ਇਸਤਰੀ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ : ਚੇਅਰਮੈਨ ਚੀਮਾ ਬਟਾਲਾ,9 ਜੂਨ ( ਸੰਜੀਵ, ਅਵਿਨਾਸ਼) : ਸੀਨੀਅਰ ਟਰੇਡ ਯੂਨੀਅਨਿਸਟ ਸ. ਐਮ.ਐਮ. ਸਿੰਘ ਚੀਮਾ ਦੇ ਛੋਟੇ ਭੈਣ ਜੀ ਸਵ:ਸ੍ਰੀਮਤੀ ਦਲਬੀਰ ਕੌਰ ਕਾਹਲੋਂ ਪਤਨੀ ਸਵ: ਕੁਲਤਾਰ ਸਿੰਘ ਕਾਹਲੋਂ ( ਆਬਕਾਰੀ ਤੇ ਕਰ ਵਿਭਾਗ) ਜੋ ਬੀਤੀ 31 ਮਈ ਨੂੰ ਅਚਾਨਕ ਸਵਰਗ ਸਿਧਾਰ ਗਏ ਸਨ ਨਮਿਤ ਆਤਮਿਕ ਸ਼ਾਂਤੀ ਲਈ 7 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਉਨ੍ਹਾ ਦੇ ਗ੍ਰਹਿ ਨਿਵਾਸ ਪਿੰਡ ਸਾਗਰਪੁਰਾ, ਬਟਾਲਾ ਵਿਖੇ ਅਰੰਭ ਕਰਵਾਏ ਗਏ ਸਨ। ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਿਰਵਿਘਨਤਾ ਸਹਿਤ ਭੋਗ ਪਾਏ ਗਏ। ਉਪਰੰਤ ਭਾਈ ਬਲਿਹਾਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਜਥੇ ਵਲੋਂ ਰਸਭਿੰਨਾ ਵਿਰਾਗਮਈ ਕੀਰਤਨ ਕੀਤਾ ਗਿਆ।
ਬਾਅਦ ਦੁਪਹਿਰ ਸਵ:ਸ੍ਰੀਮਤੀ ਦਲਬੀਰ ਕੌਰ ਸਬੰਧੀ ਆਈ ਸੰਗਤ ਦੀ ਹਾਜ਼ਰੀ ਵਿੱਚ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਸਰਕਾਰੀ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਦਿਆਂ ਹੋਇਆਂ ਸੋਸਲ ਡਿਸਟੈਂਸਿੰਗ ਅਤੇ ਸੈਨੇਟਾਈਜੇਸ਼ਨ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਦੇ ਹੱਥ ਧੁਆ ਕੇ ਸੈਨੇਟਾਈਜ਼ ਕੀਤੇ ਜਾਂਦੇ ਰਹੇ । ਅੰਤਿਮ ਅਰਦਾਸ ਤੋਂ ਬਾਅਦ ਗੁਰੂਘਰ ਵਲੋਂ ਸਵ: ਸ੍ਰੀਮਤੀ ਦਲਬੀਰ ਕੌਰ ਕਾਹਲੋਂ ਦੇ ਵੱਡੇ ਸਪੁੱਤਰ ਜਗਬੀਰਪਾਲ ਸਿੰਘ ਕਾਹਲੋਂ ਅਤੇ ਅਮਰਬੀਰ ਪਾਲ ਸਿੰਘ ਕਾਹਲੌ ਨੂੰ ਸਿਰੋਪਾਓ ਦੇ ਕੇ ਸਨਮਾਨ ਭੇਟ ਕੀਤਾ ਗਿਆ।
ਆਈ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਵਿਛੜੀ ਆਤਮਾ ਜੋ ਕਿ ਉਨ੍ਹਾ ਦੇ ਭੂਆ ਜੀ ਲੱਗਦੇ ਸਨ ਦੇ ਚੰਗੇ ਕੰਮਾਂ ਨੂੰ ਯਾਦ ਕੀਤਾ। ਇਸ ਮੌਕੇ ਬੋਲਦਿਆਂ ਚੇਅਰਮੈਨ ਚੀਮਾ ਨੇ ਸ੍ਰੀਮਤੀ ਦਲਬੀਰ ਕੌਰ ਕਾਹਲੋਂ ਵਲੋਂ ਸਮਾਜ਼ ਅਤੇ ਇਸ਼ਤਰੀ ਸ਼ਸਤਰੀਕਰਣ ਵਿੱਚ ਨਿਭਾਏ ਗਏ ਵਡਮੁੱਲੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ ਤੇ ਆਏ ਲੋਕਾਂ ਨਾਲ ਸਾਂਝਾ ਕੀਤਾ। ਚੇਅਰਮੈਨ ਚੀਮਾ ਨੇ ਕਿਹਾ ਕਿ ਉਨ੍ਹਾ ਦੇ ਸਵ: ਭੂਆ ਜੀ ਨੇ ਸਾਰੀ ਉੱਮਰ ਜਨਕਲਿਆਣ ਦੇ ਕੰਮਾਂ ਨੂੰ ਤਰਜੀਹ ਦਿੱਤੀ ਤੇ ਇਸਤਰੀ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਰਹੇ ਸਨ। ਇਸ ਮੌਕੇ ਵੱਖ ਵੱਖ ਵਰਗਾਂ ਦੇ ਲੋਕ ਵੀ ਨਿੱਘੀ ਸ਼ਰਧਾਂਜ਼ਲੀ ਭੇਟ ਕਰਨ ਲਈ ਪਹੁੰਚੇ ਸਨ ਜਿੰਨ੍ਹਾ ਨੇ ਚੀਮਾ ਅਤੇ ਕਾਹਲੋਂ ਪਰਿਵਾਰ ਨਾਲ ਦੁੱਖ ਵੰਡਾਇਆ।
ਇਸ ਮੌਕੇ ਵਿਸੇਸ ਤੌਰ ਤੇ ਦੁਖ ਵੰਡਾਉਣ ਵਾਲਿਆਂ ਵਿੱਚ ਸੁਖਦੇਵ ਸਿੰਘ ਰਿਟਾਇਰਡ, ਡਾ. ਰਜਤ ਉਬਰਾਏ, ਪੀ. ਸੀ. ਪਿਆਸਾ,ਸਰਬਜੀਤ ਸਿੰਘ ਕਲਸੀ ਪ੍ਰਧਾਨ ਏਕਜੋਤ ਫਾਂਊਂਡੇਸ਼ਨ,ਰਜਿੰਦਰ ਸਿੰਘ ਪਦਮ, ਮਾਸਟਰ ਸੱਜਣ ਸਿੰਘ, ਸਵਿੰਦਰ ਸਿੰਘ ਲੱਖੋਵਾਲ, ਰਿਟਾਇਰਡ ਐਕਸੀਅਨ, ਰਾਜਕੁਮਾਰ ਜੋਸ਼ੀ, ਨਰਿੰਦਰ ਸਿੰਘ ਮੋਹਾਲੀ, ਨਰਿੰਦਰਪਾਲ ਸਿੰਘ ਢਿੱਲੋਂ,ਗੁਰਦੇਵ ਸਿੰਘ ਢਿੱਲੋਂ, ਅਮਰਜੀਤ ਸਿੰਘ ਲਾਡੀ,ਪ੍ਰੀਤਮ ਸਿੰਘ ਰਿਆੜ, ਨਵਦੀਪ ਸਿੰਘ ਸ਼ਾਹ, ਮਨੂੰ ਜੁਨੇਜ਼ਾ, ਗੋਵਿੰਦ ਪ੍ਰਕਾਸ਼ ਬੇਦੀ,ਅਸਵਨੀ ਬਾਂਟਾਂ, ਜੈ ਸ਼ਿਵ ਆਦਿ ਸਮੇਤ ਹੋਰਨਾ ਨੇ ਦੁਖ ਵੰਡਾਇਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਮੰਤਰੀਆਂ, ਵਿਧਾਇਕਾਂ, ਪਾਰਟੀ ਦੇ ਅਹੁਦੇਦਾਰਾਂ ਦੇ ਦਿੱਲੀ ਅਤੇ ਹੋਰ ਸੂਬਿਆਂ ਤੋਂ ਵੀ ਸ਼ੋਕ ਸੰਦੇਸ ਵੱਡੀ ਤਾਦਾਦ ਵਿੱਚ ਪ੍ਰਾਪਤ ਹੋਏ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp