ਹੁਸ਼ਿਆਰਪੁਰ 10 ਜੂਨ ( ਚੌਧਰੀ ) : ਮੇਰੇ ਹਲਕੇ ਦਾ ਵਿਕਾਸ ਅਤੇ ਲੋਕਾਂ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਹਲ ਕਰਵਾਉਣਾ ਮੇਰਾ ਪਹਿਲਾ ਟੀੱਚਾ ਹੈ ਇਸਲਈ ਮੈਂ ਹਰ ਵੇਲੇ ਆਪਣੇ ਹਲਕੇ ਦੇ ਵਿਕਾਸ ਦੇ ਲਈ ਤੱਤਪਰ ਰਹਿ ਕੇ ਕੰਮ ਕਰਵਾਉਣ ਦੇ ਲਈ ਵਚੱਨਬੱਧ ਹਾਂ। ਇਹ ਗੱਲ ਡਾ. ਰਾਜ ਕੁਮਾਰ ਵਿਧਾਇਕ ਹਲਕਾ ਚੱਬੇਵਾਲ ਨੇ ਪਿੰਡ ਬਾਹੋਵਾਲ-ਬਾੜੀਆਂ ਰੋੜ ਤੇ ਲੁੱਕ ਪਾਉਣ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਕਹੀ।ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋਕਾਂ ਦੀ ਮੰਗ ਅੱਜ ਪੂਰੀ ਹੋਣ ਜਾ ਰਹੀ ਹੈ।
ਇਸ ਮੌਕੇ ਤੇ ਡਾ. ਰਾਜ ਨੇ ਸੜਕ ਨਿਰਮਾਣ ਦੇ ਲਈ ਵਰਤੇ ਜਾਣ ਵਾਲੇ ਮੈਟਿਰੀਅਲ ਦੀ ਗੁੱਣਵੱਤਾ ਦੀ ਜਾਂਚ ਕੀਤੀ ਅਤੇ ਵਿਭਾਗ ਤੇ ਕਰਮਚਾਰੀਆਂ ਨੂੰ ਸੜਕ ਨਿਰਮਾਣ ਵਿੱਚ ਕਿਸੇ ਵੀ ਤਰਾਂ ਦੀ ਘਾਟ ਨਾ ਛਡਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਣ ਲੋਕਾਂ ਨੇ ਡਾ. ਰਾਜ ਨੂੰ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ ਅਫਸਰਾਂ ਤੇ ਠੇਕੇਦਾਰ ਦੀ ਉਦਾਸੀਨਤਾ ਦੇ ਚੱਲਦੇ ਉਹਨਾਂ ਵਲੋਂ ਦੱਸੇ ਸਮੇਂ ਤੋਂ ਪਹਿਲਾਂ ਹੀ ਸੜਕ ਖਰਾਬ ਹੋ ਗਈ ਸੀ, ਜਿਸ ਨਾਲ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਉਹਨਾਂ ਦੀ ਮੰਗ ਤੇ ਡਾ. ਰਾਜ ਵਲੋਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੜਕ ਨਿਰਮਾਣ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਜਿਸ ਤਰਾਂ ਡਾ. ਰਾਜ ਖੁਦ ਇਸ ਕੰਮ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਖੁੱਦ ਸੜਕ ਦਾ ਨਿਰੀਖਣ ਕਰਨ ਪਹੁੰਚੇ ਹਨ, ਨਾਲ ਸੜਕ ਬਹੁਤ ਮਜਬੂਤ ਬਨੇਗੀ। ਇਸ ਮੌਕੇ ਤੇ ਲੋਕਾਂ ਨੇ ਡਾ. ਰਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡਾ. ਰਾਜ ਦੇ ਉਪਰਾਲਿਆਂ ਨਾਲ ਇੱਕ ਬਾਰ ਬਾਹੋਵਾਲ ਸੜਕ ਫੇਰ ਤੋਂ ਜੀਵਿਤ ਰੂਪ ਵਿੱਚ ਆਵੇਗੀ ਜਿਸਦਾ ਪਿੰਡ ਵਾਸੀਆਂ ਤੇ ਉਸ ਰਸਤੇ ਤੋਂ ਆਉਣ-ਜਾਉਣ ਵਾਲਿਆਂ ਨੂੰ ਕਾਫੀ ਲਾਭ ਹੋਵੇਗਾ। ਇਸ ਮੌਕੇ ਤੇ ਡਾ. ਰਾਜ ਨੇ ਆਪਣੀ ਦੁਹਰਾਉਂਦੇ ਹੋਏ ਕਿਹਾ ਕਿ ਉਹ ਆਪਣੇ ਹਲਕਾ ਵਾਸੀਆਂ ਨੂੰ ਕਿਸੇ ਤਰਾਂ ਦੀ ਕਮੀਂ ਨਹੀਂ ਆਉਣ ਦੇਣਗੇ ਅਤੇ ਆਪਣੇ ਹਲਕੇ ਨੂੰ ਹਮੇਸ਼ਾ ਸਮਰਪਿਤ ਹੋ ਕੇ ਵਿਕਾਸ ਦੀ ਰਾਹ ਤੇ ਲੈ ਜਾਉਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp