ਦੱਬੇ ਕੁਚਲੇ ਲੋਕਾਂ ਦਾ ਸਹਾਰਾ ਹੈ ਭਾਜਪਾ ਅੈੱਸ ਸੀ ਮੋਰਚਾ – ਰਾਜ ਕੁਮਾਰ ਅਟਵਾਲ
ਦੀਨਾਨਗਰ ( ਬਲਵਿੰਦਰ ਸਿੰਘ ਬਿੱਲਾ )
ਦੱਬੇ ਕੁਚਲੇ ਅਤੇ ਗਰੀਬ ਲੋਕਾਂ ਦਾ ਸਹਾਰਾ ਹੈ ਭਾਜਪਾ ਅੈੱਸ ਸੀ ਮੋਰਚਾ , ਜਿਸ ਵਿੱਚ ਹਰ ਵਰਗ ਦੇ ਲੋਕਾਂ ਦਾ ਦਿਲੀੰ ਸਤਿਕਾਰ ਕੀਤਾ ਜਾਂਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਕੁਮਾਰ ਅਟਵਾਲ ਪ੍ਰਧਾਨ ਭਾਜਪਾ ਅੈੱਸ ਸੀ ਮੋਰਚਾ ਨੇ ਦੀਨਾਨਗਰ ਫੇਰੀ ਦੌਰਾਨ ਦੀਨਾਨਗਰ ਹਲਕੇ ਦੇ ਸੀਨੀਅਰ ਭਾਜਪਾ ਨੋਜਵਾਨ ਆਗੂ ਰਵੀ ਮੋਹਨ ਨਾਲ ਮਿਲਣੀ ਦੌਰਾਨ ਕੀਤਾ । ਉਨਾਂ ਕਿਹਾ ਕਿ ਮੋਰਚੇ ਨਾਲ ਸਬੰਧਤ ਵਰਕਰ ਭਾਜਪਾ ਦੀਆਂ ਲੋਕ ਹਿੱਤ , ਗਰੀਬ ਵਰਗ ਹਿੱਤ ਨੀਤੀਆਂ ਨੂੰ ਘਰ ਘਰ ਪੁੱਜਦਾ ਕਰਨਗੇ ਅਤੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋੰ ਜਾਰੀ ਲੋਕ ਹਿੱਤ ਸਕੀਮਾਂ ਪ੍ਰਤੀ ਜਾਗਰੂਕ ਕਰਨਗੇ ।
ਰਾਜ ਕੁਮਾਰ ਅਟਵਾਲ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਨੇ ਗਰੀਬ ਵਰਗ ਦੇ ਲੋਕਾਂ ਦਾ ਕੁਝ ਨਹੀੰ ਸੰਵਾਰਿਆ । ਇਸ ਮੌਕੇ ਜਿਲ੍ਹਾ ਭਾਜਪਾ ਕਾਰਜਕਾਰਨੀ ਦੇ ਮੈੰਬਰ ਰਵੀ ਮੋਹਨ ਨੇ ਆਪਣੇ ਸਾਥੀਆਂ ਭਾਜਪਾ ਜਿਲ੍ਹਾ ਪ੍ਰਧਾਨ ਪਰਮਿੰਦਰ ਗਿੱਲ ਦੇ ਨਾਲ ਰਾਜ ਕੁਮਾਰ ਅਟਵਾਲ ਦਾ ਨਿੱਘਾ ਸਵਾਗਤ ਕਰਦਿਆਂ ਜਿਹਾ ਕਿ ਗਰੀਬ ਵਰਗ ਹਮੇਸ਼ਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ ਅਤੇ ਨਾਲ ਹੀ ਰਹੇਗਾ । ਲੋਕ ਮੋਦੀ ਦੀਆਂ ਨੀਤੀਆਂ ਨੂੰ ਬਹੁਤ ਜਿਆਦਾ ਪਸੰਦ ਕਰਦੇ ਹਨ । ਉਹਨਾਂ ਕਿਹਾ ਕਿ ਰਾਜ ਕੁਮਾਰ ਅਟਵਾਲ ਜੀ ਨੇ ਦੀਨਾਨਗਰ ਫੇਰੀ ਪਾ ਕੇ ਅੈੱਸ ਸੀ ਅਤੇ ਗਰੀਬ ਵਰਗ ਜੋ ਵਰਕਰ ਦੇ ਰੂਪ ਵਿੱਚ ਭਾਜਪਾ ਪਾਰਟੀ ਨਾਲ ਜੁੜੇ ਹੋਏ ਹਨ ਉਹਨਾਂ ਵਿੱਚ ਬਹੁਤ ਜਿਆਦਾ ਉਤਸ਼ਾਹ ਪੈਦਾ ਕਰ ਦਿੱਤਾ ਹੈ ।
ਇਸ ਮੌਕੇ ਹੋਰਨਾਂ ਤੋੰ ਇਲਾਵਾ ਸਾਬਕਾ ਚੇਅਰਮੈਨ ਠਾਕੁਰ ਜਗਤਾਰ ਸਿੰਘ , ਸਹਿ ਪ੍ਰਭਾਰੀ ਠਾਕੁਰ ਪ੍ਰਵੀਨ ਚੌਧਰੀ , ਪਵਨ ਕਪੂਲਾ ਗੁਰਦਾਸਪੁਰ , ਵਿਕਰਮ ਸਿੰਘ ਬੱਲੂ ਅਵਾਂਖਾ , ਵਿਧੂ ਸਲਾਰੀਆ , ਦੀਪਕ ਸ਼ਰਮਾ , ਸੈੰਪੀ ਸੋਹੇਲ , ਸੰਜੀਵ ਸ਼ਰਮਾ , ਅਕੁੰਰ ਨਾਇਅਰ , ਸੰਜੀਵ ਸ਼ੈਰੀ , ਡਾ. ਲੋਕੇੰਦਰ ਸ਼ਰਮਾ , ਸ਼ੰਮੀ ਠਾਕੁਰ , ਹੈਪੀ ਸਿੰਘ , ਹਰਪ੍ਰੀਤ ਸਿੰਘ , ਵਿਕਰਮ ਮਹਾਜਨ , ਅਮਿਤ ਸ਼ਰਾਫ਼ , ਲਵਲੀ ਮਹਾਜਨ , ਉਦੈ ਠਾਕੁਰ , ਰਾਕੇਸ਼ ਕੁਮਾਰ ਅਤੇ ਸੋਨੂ ਕਾਟਲ ਆਦਿ ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements