ਗੜ੍ਹਸ਼ੰਕਰ 11 ਜੂਨ ( ਅਸ਼ਵਨੀ ਸ਼ਰਮਾ ) : ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਇੱਕ ਪਾਸੇ ਕਰੋਨਾ ਮਹਾਂਮਾਰੀ ਦੇ ਦਿਨੋ ਦਿਨ ਵਧ ਰਹੇ ਕਹਿਰ ਨੇ ਮੱਧਮ ਵਰਗ ਦਾ ਆਰਥਿਕ ਤੌਰ ਤੇ ਲੱਕ ਤੋੜ ਕੇ ਰੱਖ ਦਿੱਤਾ ਹੈ ,ਦੂਜੇ ਪਾਸੇ ਕੇਂਦਰ ਸਰਕਾਰ ਪਟਰੋਲ ਤੇ ਡੀਜਲ ਦੀਆਂ ਲਗਾਤਾਰ ਕੀਮਤਾਂ ਵਧਾ ਕੇ ਜਖਮਾਂ ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ।ਥੋੜੇ ਹੀ ਦਿਨਾਂ ਵਿਚ ਕੇਂਦਰ ਸਰਕਾਰ ਵਲੋਂ 2/50 ਰੁਪਏ ਤੋਂ ਲੈਕੇ ਤਿੰਨ ਰੁਪਏ ਪਟਰੋਲ ਪਟਰੋਲ ਦੀ ਕੀਮਤ ਚ ਵਾਧਾ ਕੀਤਾ ਹੈ,ਜੋਕਿ ਸਾਰੇ ਦੇਸ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ।
ਅੰਤਰਰਾਸ਼ਟਰੀ ਲੈਵਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ, ਪਹਿਲਾਂ ਹੀ ਸਾਡੀਆਂ ਸਰਕਾਰਾਂ ਨੇ ਬੇਹਿਸਾਬ ਟੈਕਸ ਲਗਾ ਕੇ ਪਟਰੋਲ ਡੀਜਲ ਦੇ ਰੇਟ ਕਾਫੀ ਜਿਆਦਾ ਕੀਤੇ ਹੋਏ ਨੇ।ਪ੍ਰੈਸ ਵਾਰਤਾ ਦੌਰਾਨ ਸੁਸਾਇਟੀ ਦੇ ਪ੍ਰਧਾਨ ਸਤੀਸ਼ ਸੋਨੀ ਨੇ ਕਿਹਾ ਕਿ ਇੱਕ ਪਾਸੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇਸ਼ ਵਾਸੀਆਂ ਨੂੰ ਆਤਮ ਨਿਰਭਰ ਹੋਣ ਦਾ ਸੰਦੇਸ਼ ਦੇ ਰਹੇ ਹਨ। ਪਰ ਉਸ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵਲੋਂ ਕੋਈ ਯੋਜਨਾ ਨਹੀਂ ਤਿਆਰ ਨਹੀਂ ਕੀਤੀ ਜਾ ਰਹੀ ਕਿ ਆਤਮ ਨਿਰਭਰ ਹੋਣਾ ਕਿੱਦਾਂ ਹੈ,ਮੱਧਮ ਵਰਗ ਨੂੰ ਇਸ ਟਾਈਮ ਆਪਣੀ ਅਤੇ ਆਪਣੇ ਬੱਚਿਆਂ ਲਈ ਰੋਜ਼ੀ ਰੋਟੀ ਦੇ ਪ੍ਰਬੰਧ ਦੇ ਜੁਗਾੜ ਲਈ ਹੱਥ ਪੈਰ ਮਾਰਨੇ ਪੈ ਰਹੇ ਹਨ ਤਾਂ ਉਹ ਆਤਮ ਨਿਰਭਰ ਹੋਣ ਵਾਰੇ ਕਿੱਦਾਂ ਸੋਚ ਸਕਦਾ ਹੈ।
ਜੇਕਰ ਆਮ ਪਬਲਿਕ ਨੂੰ ਆਤਮ ਨਿਰਭਰ ਕਰਨਾ ਹੈਤਾਂ ਟੈਲੀਵਿਜ਼ਨ ਰਾਹੀਂ ਸੰਦੇਸ਼ ਦੇ ਕੇ ਗੱਲ ਨੀ ਬਣਨੀ ਉਸ ਲਈ ਜਮੀਨੀ ਪੱਧਰ ਤੇ ਕੰਮ ਕਰਨੇ ਪੈਣਗੇ ਅਤੇ ਪਿੰਡ ਪੱਧਰ ਤੇ ਉਸ ਲਈ ਸੈਂਟਰ ਖੋਲਣੇ ਪੈਣਗੇ, ਜਿਸ ਲਈ ਆਰਥਿਕ ਮਦਦ ਕਰਨੀ ਪਵੇਗੀ ਇਹ
ਤਾਂ ਹੀ ਹੋ ਸਕੇਗਾ ਜੇਕਰ ਸਾਡੇ ਦੇਸ ਦੀਆ ਕੇਂਦਰ ਅਤੇ ਸੂਬਾ ਸਰਕਾਰਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਗੀਆਂ। ਹਾਲੇ ਤਾਂ ਸਾਰਿਆਂ ਸੂਬਿਆਂ ਦੀਆਂ ਸਰਕਾਰਾਂ ਕਰੋਨਾ ਵਾਇਰਸ ਉੱਪਰ ਰਾਜਨੀਤੀ ਕਰਕੇ ਸਥਿਤੀ ਨੂੰ ਬਦ ਤੋਂ ਬਦਤਰ ਕਰਨ ਤੇ ਲੱਗੀਆਂ ਹੋਈਆਂ ਹਨ ਅਜਿਹੇ ਸਮੇਂ ਆਤਮ ਨਿਰਭਰਤਾ ਵਾਰੇ ਸੋਚਣਾ ਵੀ ਮੂਰਖਤਾ ਹੋਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp