ਐੱਸ.ਡੀ.ਐੱਮ ਦਫਤਰ ਚ ਸੇਵਾਵਾਂ ਨਿਭਾ ਰਹੇ ਰੋਹਿਤ ਸਰਮਾ ਨੇ ਕੋਵਿਡ-19 ਦੋਰਾਨ ਕੀਤਾ ਸ਼ਾਲਾਯੋਗ ਕੰਮ : ਐਸ.ਡੀ.ਐਮ

ਪਠਾਨਕੋਟ, 12 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )  : ਪਠਾਨਕੋਟ ਵਿਚ ਕੋਵਿਡ-19 ਦੇ ਚਲਦਿਆਂ  ਐਸ.ਡੀ.ਐਮ. ਦਫਤਰ ਦੇ ਕਰਮਚਾਰੀ ਸ੍ਰੀ ਰੋਹਿਤ ਸਰਮਾ ਨੇ ਆਪਣੀ ਮਿਹਨਤ , ਲਿਆਕਤ ਅਤੇ ਸੂਝਬੂਝ ਨਾਲ ਦਫਤਰ ਵਲੋਂ ਸੌਂਪੇ ਗਏ ਕੰਮ ਨੂੰ ਵਧਿਆ ਢੰਗ ਨਾਲ ਨੇਪਰੇ ਚਾੜਿਆ। ਇਹ ਪ੍ਰਗਟਾਵਾ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਅਤੇ ਲਾੱਕ ਡਾਊਂਣ ਦੋਰਾਨ ਰੋਹਿਤ ਸਰਮਾ ਵੱਲੋਂ ਅਪਣੀਆਂ  ਸੇਵਾਵਾਂ ਬਹੁਤ ਹੀ ਸੁਝਵਾਨ ਢੰਗ ਨਾਲ ਦਿੱਤੀਆਂ ਹਨ।


ਰੋਹਿਤ ਸਰਮਾ ਵੱਲੋਂ ਕੀਤੇ ਗਏ ਕਾਰਜਾਂ ਦਾ ਖੁਲਾਸਾ ਕਰਦਿਆਂ ਸ. ਅਰਸਦੀਪ ਸਿੰਘ ਲੁਬਾਣਾ ਐਸ.ਡੀ.ਐਮ ਪਠਾਨਕੋਟ ਨੇ ਦੱਸਿਆ ਕਿ ਕਰੋਨਾ ਵਾਈਰਸ ਬੀਮਾਰੀ ਦੇ ਚਲਦਿਆਂ ਕਰਫਿਓ ਦੋਰਾਨ ਸੁਜਾਨਪੁਰ ਦੇ ਇਸ ਪੁੱਤਰ ਨੇ ਅਜਿਹਾ ਕਾਰਜ ਕੀਤਾ ਜੋ ਕਿ ਪੂਰੇ ਖੇਤਰ ਅੰਦਰ ਮਿਸਾਲ ਬਣ ਕੇ ਸਾਹਮਣੇ ਆਇਆ। ਉਨਾਂ ਦੱਸਿਆ ਕਿ ਆਪਦਾ ਦੇ ਸਮੇ ਇਹ ਕਰਮਚਾਰੀ ਨੇ ਸਿਰਫ ਕੰਮ ਨੂੰ ਹੀ ਮਿਸ਼ਨ ਬਣਾ ਲਿਆ ਅਤੇ   ਆਰਮੀ ਵਾਂਗ ਵੱਖ ਵੱਖ ਕੰਮਾਂ ਨੂੰ ਨੇਪਰੇ ਚੜਾਇਆ। ਪਿਛਲੇ ਕਈ ਸਾਲਾਂ ਤੋਂ ਸੁਜਾਨਪੁਰ ਵਿਖੇ ਸਥਿਤ ਸਮਸਾਨਘਾਟ ਵਿੱਚ ਸੰਸਕਾਰ ਕਰਨ ਲਈ ਗੈਸ ਵਾਲੀ ਭੱਠੀ ਦਾ ਪ੍ਰੋਜੈਕਸ ਅਨੁਪੰਮ ਸੇਵਾ ਮੰਚ ਵੱਲੋਂ ਉਲੀਕਿਆ ਗਿਆ ਸੀ ਪਰ ਕਿਸੇ ਕਾਰਨਾ ਕਰਕੇ ਇਹ ਪੂਰਾ ਨਹੀਂ ਹੋਇਆ ਸੀ।

Advertisements

ਪਿਛਲੇ ਦਿਨਾਂ ਦੋਰਾਨ ਰੋਹਿਤ ਸਰਮਾ ਦੇ ਉਪਰਾਲਿਆਂ ਸਦਕਾ ਅਤੇ ਉਨਾ ਵੱਲੋਂ ਕੀਤੀ ਪਹੁੰਚ ਕਾਰਨ ਇਹ ਪ੍ਰੋਜੈਕਟ ਅਜਿਹੇ ਸਮੇਂ ਵਿੱਚ ਪੂਰਾ ਹੋਇਆ ਜਦੋਂ ਜਿਲਾ ਪ੍ਰਸਾਸਨ ਨੂੰ ਇਸ ਦੀ ਬਹੁਤ ਜਿਆਦਾ ਜਰੂਰਤ ਪੈ ਸਕਦੀ ਸੀ। ਇਸ ਕਰਮਚਾਰੀ ਵਲੋਂ ਸਿਹਤ ਵਰਕਰ ਅਤੇ ਹੋਰਨਾਂ ਕਰਮਚਾਰੀਆਂ ਲਈ 150 ਦੇ ਕਰੀਬ    ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਚਿੰਤਪੁਰਨੀ ਮੈਡੀਕਲ ਹਸਪਤਾਲ ਵਿਖੇ ਬਨੇ  ਫਾਸਿਲਟੀ ਨੂੰ ਤਿਆਰ ਕਰਨ ਲਈ ਉਥੇ ਦਿਨ ਰਾਤ ਕੰਮ ਕੀਤਾ ਗਿਆ।ਇਸ ਤੋਂ ਇਲਾਵਾ ਰੋਹਿਤ ਸਰਮਾ ਵੱਲੋਂ ਜਿਲਾ ਪਠਾਨਕੋਟ ਵਿੱਚ ਚਾਹੇ ਲੋਕ ਸਭਾ/ ਵਿਧਾਨ ਸਭਾ ਚੋਣਾਂ ਹੋਣ, ਕਿਸੇ ਤਰਾਂ ਦੀ ਕੋਈ ਆਪਦਾ ਹੋਵੇ ਜਾਂ ਫਿਰ ਜਿਲਾ ਪ੍ਰਸਾਸਨ ਦਾ ਹੀ ਕਿਸੇ ਤਰਾਂ ਦਾ ਕੋਈ ਕੰਮ ਹੋਵੇ ਇਸ ਕਰਮਚਾਰੀ ਵੱਲੋਂ ਬਿਨਾਂ ਕਿਸੇ ਸਮੇਂ ਦੀ ਪਰਵਾਹ ਕੀਤੇ ਉਸ ਕਾਰਜ ਨੂੰ ਨੇਪਰੇ ਚਾੜਿਆ ਹੈ।

Advertisements

ਉਨਾਂ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਵੱਖ ਵੱਖ ਸਾਮਾਨ ਜਿਵੇਂ ਕਿ ਭਰਤੀ ਹੋਏ ਮਰੀਜਾਂ ਦੇ ਲਈ ਬੈਡ ਖਰੀਦ ਆਦਿ ਲਈ ਕੀਤੇ ਕੰਮ ਵੀ ਉਪਰੋਕਤ ਕਰਮਚਾਰੀ ਦੀ ਕਾਰਗੁਜਾਰੀ ਵਿੱਚ ਚਾਰ ਚੰਨ ਲਗਾਉਂਦਾ ਹੈ। ਉਨਾਂ ਕਿਹਾ ਕਿ ਕਰਫਿਓ ਦੇ ਚਲਦਿਆ ਕਰਮਚਾਰੀ ਵੱਲੋਂ ਆਪਣੇ ਘਰ ਦੀ ਪਰਵਾਹ ਕੀਤੇ ਬਿਨਾਂ ਪੂਰਾ ਕਰਫਿਓ ਦਾ ਸਮਾਂ ਐਸ.ਡੀ.ਐਮ. ਪਠਾਨਕੋਟ ਦੇ ਕੈਂਪ ਆਫਿਸ ਵਿੱਚ ਕੱਟਿਆ ਅਤੇ ਕੈਂਪ ਆਫਿਸ ਨੂੰ ਹੀ ਆਪਣਾ ਰੈਣ ਵਸੇਰਾ ਵੀ ਬਣਾ ਲਿਆ ਅਤੇ ਬਿਨਾਂ ਸਮੇਂ ਦੀ ਪਰਵਾਹ ਕੀਤੇ ਦਿਨ ਰਾਤ ਇਕ ਕਰਕੇ ਕੰਮ ਨੂੰ ਨੇਪਰੇ ਚਾੜਿਆ।

Advertisements

ਇਸ ਤੋਂ ਪਹਿਲਾਂ ਵੀ ਰੋਹਿਤ ਸ਼ਰਮਾ ਵਲੋਂ ਸਾਬਕਾ ਡਿਪਟੀ ਕਮਿਸ਼ਨਰ, ਸ਼੍ਰੀ ਰਾਮਵੀਰ ਵਲੋਂ ਗਰੀਬ ਅਤੇ ਕਮਜ਼ੋਰ ਤਬਕੇ ਦੇ ਬੱਚਿਆਂ ਨੂੰ  ਦੀ ਕੋਚਿੰਗ ਦੇਣ ਲਈ ਨਾਮਜ਼ਦ ਕੀਤਾ ਗਿਆ ਸੀ, ਉਸ ਵੇਲੇ ਵੀ ਇਨਾਂ ਵਲੋਂ ਬੱਚਿਆਂ ਨੂੰ ਮੁਫ਼ਤ ਕੋਚਿੰਗ ਮੁਹਈਆ ਕਰਵਾਈ ਗਈ ਸੀ, ਜਿਸ ਦੇ ਸਦਕਾ ਤਕਰੀਬਨ 12 ਸਟੂਡੈਂਟਸ  ਦਾ ਪੇਪਰ ਕਲੀਅਰ ਕਰਨ ਵਿਚ ਕਾਮਯਾਬ ਹੋਏ ਸੱਨ।ਉਕਤ ਕਰਮਚਾਰੀ ਵਲੋਂ ਸੁਜਾਨਪੁਰ ਵਿਚ ਹੀ ਗਰੀਬ ਔਰਤਾਂ ਲਈ ਸਿਲਾਈ ਸੈਂਟਰ ਖੋਲਣ ਦਾ ਉਪਰਾਲਾ ਕੀਤਾ ਗਿਆ ਸੀ ਤਾਂ ਜੋ ਔਰਤਾਂ ਇਥੇ ਸਿਲਾਈ ਸਿੱਖ ਕ ਆਤਮਨਿਰਭਰ ਬਣ ਸਕਣ।ਵਧਿਆ ਕਾਰਗੁਜ਼ਾਰੀ ਕਾਰਨ ਸ਼੍ਰੀ ਰੋਹਿਤ ਸ਼ਰਮਾ ਨੂੰ ਪਹਿਲਾਂ ਵੀ ਕਈ ਵਾਰ ਜ਼ਿਲਾ ਪੱਧਰ ਤੇ ਸਨਮਾਨਤ ਕੀਤਾ ਜਾ ਚੁਕਿਆ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply