ਗੰਬੂਜਾ ਫਿਸ਼,ਮਲੇਰੀਆ,ਡੇਂਗੂ ਅਤੇ ਕਿਸੇ ਵੀ ਪ੍ਰਕਾਰ ਦੇ ਮੱਛਰ ਦੇ ਲਾਰਵੇ ਨੂੰ ਕਰਦੀ ਹੈ ਖਤਮ : ਡਾ ਵਿਨੀਤ ਬੱਲ

ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਮਲੇਰੀਆ ਮਹੀਨਾ ਜੂਨ ਮਹੀਨਾ ਦੇ ਤਹਿਤ ਅੱਜ ਸਿਵਲ ਸਰਜਨ ਪਠਾਨਕੋਟ ਡਾ.ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣੀ ਹੈਚਰੀ ਚੋਂ ਗੰਬੂਜਾ ਫਿਸ਼ ਕੱਢ ਕੇ ਮਲਟੀ ਪਰਪਜ ਹੈਲਥ ਵਰਕਰਾਂ ਨੂੰ ਡਾ. ਵਿਨੀਤ ਬੱਲ ਜਿਲਾ  ਐਪੀਡੈਮੋਲੋਜਿਸਟ ਦੁਆਰਾ ਇਹ ਫਿਸ਼ ਨੂੰ ਪਿੰਡ ਦੇ ਛੱਪੜਾਂ ਤੇ ਤਲਾਬਾਂ ਵਿੱਚ ਪਾਉਣ ਲਈ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਫਿਸ਼ ਮਲੇਰੀਆ,ਡੇਂਗੂ ਅਤੇ ਕਿਸੇ ਵੀ ਪ੍ਰਕਾਰ ਦੇ ਮੱਛਰ ਦਾ ਲਾਰਵਾ ਖਾ ਜਾਂਦੀ ਹੈ। ਜਿਸ ਨਾਲ ਮੱਛਰਾਂ ਦੀ ਗਿਣਤੀ ਕੰਟਰੋਲ ਵਿੱਚ ਰਹਿੰਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਅੱਜ ਡਰਾਈ ਡੇ ਫ੍ਰਾਈਡੇ ਵਜੋਂ ਵੀ ਮਨਾਇਆ। ਉਨਾਂ ਨੇ ਸੀ ਐਸ ਸੀ ਨਰੋਟ ਜੈਮਲ ਸਿੰਘ ਦਾ ਦੌਰਾ ਵੀ ਕੀਤਾ ਅਤੇ ਸਮੂਹ ਮਲਟੀਪਰਪਜ ਹੈਲਥ ਵਰਕਰਾਂ ਨੂੰ ਹਦਾਇਤ ਵੀ ਕੀਤੀ ਕਿ ਕੋਵਿਡ-19 ਦੇ ਨਾਲ-ਨਾਲ ਆਮ ਲੋਕਾਂ ਨੂੰ ਡੇਂਗੂ, ਮਲੇਰੀਆ ਪ੍ਰਤੀ ਜਾਗਰੂਕ ਕਰਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply